ਸਪੋਰਟਸ ਡੈਸਕ— ਲਖਨਊ ਦੇ ਸਟਾਰ ਪੈਰਾ ਸ਼ਟਲਰ ਅਬੁ ਹੁਬੈਦਾ ਅਤੇ ਆਈ.ਏ.ਐੱਸ. ਅਫਸਰ ਸੁਹਾਸ ਐੱਲਵਾਈ ਨੇ ਥਾਈਲੈਂਡ ਓਪਨ ਇੰਟਰਨੈਸ਼ਨਲ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਕ ਪਾਸੇ ਜਿੱਥੇ ਅਬੁ ਹੁਬੈਦਾ ਨੇ ਮਿਕਸਡ ਡਬਲਜ਼ 'ਚ ਚਾਂਦੀ ਦਾ ਤਮਗਾ ਆਪਣੇ ਨਾਂ ਕੀਤਾ, ਉੱਥੇ ਹੀ ਦੂਜੇ ਪਾਸੇ ਸੁਹਾਸ ਐੱਲਵਾਈ ਨੇ ਸਿੰਗਲ ਅਤੇ ਪੁਰਸ਼ 'ਚ ਇਕ-ਇਕ ਕਾਂਸੀ ਤਮਗੇ ਆਪਣੀ ਝੋਲੀ 'ਚ ਪਾਏ। ਪ੍ਰਤੀਯੋਗਿਤਾ 'ਚ ਹਿੱਸਾ ਲੈਣ ਗਈ ਭਾਰਤੀ ਪੈਰਾ ਬੈਡਮਿੰਟਨ ਟੀਮ ਨੇ ਕੁਲ 13 ਤਮਗਿਆਂ 'ਤੇ ਕਬਜ਼ਾ ਜਮਾਇਆ।
ਸ਼ਨੀਵਾਰ ਨੂੰ ਚੈਂਪੀਅਨਸ਼ਿਪ 'ਚ ਵ੍ਹੀਲਚੇਅਰ ਕੈਟੇਗਰੀ ਦੇ ਮਿਕਸਡ ਡਬਲਜ਼ ਫਾਈਨਲ 'ਚ ਅਬੁ ਅਤੇ ਸਵਿਟਜ਼ਰਲੈਂਡ ਦੀ ਸੀ ਮਾਥੇਜ ਦੀ ਜੋੜੀ ਦਾ ਸਾਹਮਣਾ ਇਜ਼ਰਾਇਲ ਦੇ ਆਮਿਰ ਲੇਵੀ ਅਤੇ ਨੀਨਾ ਗੋਰੋਜਿਕਸੀ ਦੀ ਜੋੜੀ ਨਾਲ ਹੋਇਆ। 46 ਮਿੰਟ ਤਕ ਚਲੇ ਰੋਮਾਂਚਕ ਫਾਈਨਲ ਦਾ ਪਹਿਲਾ ਗੇਮ ਅਬੁ ਅਤੇ ਮਾਤੇਜ ਨੇ 21-18 ਨਾਲ ਜਿੱਤਿਆ, ਪਰ ਇਸ ਦੇ ਬਾਅਦ ਉਹ ਆਪਣਾ ਤਾਲਮੇਲ ਬਰਕਰਾਰ ਨਹੀਂ ਰੱਖ ਸਕੇ ਅਤੇ ਅਗਲੇ ਦੋ ਗੇਮ 13-21, 14-21 ਨਾਲ ਗੁਆਉਂਦੇ ਹੋਏ ਖਿਤਾਬੀ ਜਿੱਤ ਤੋਂ ਖੁੰਝੇ ਗਏ।
ਹਾਲਾਂਕਿ ਇਸ ਦੇ ਬਾਵਜੂਦ ਉਨ੍ਹਾਂ ਨੂੰ ਚਾਂਦੀ ਦਾ ਤਮਗਾ ਮਿਲਿਆ। ਪ੍ਰਤੀਯੋਗਿਤਾ 'ਚ ਸੂਬੇ ਦੇ ਪ੍ਰਦੇਸ਼ ਆਈ.ਏ.ਐੱਸ. ਅਫਸਰ ਸੁਹਾਸ ਐੱਲ.ਵਾਈ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਦੋ ਕਾਂਸੀ ਤਮਗੇ ਆਪਣੀ ਝੋਲੀ 'ਚ ਪਾਏ। ਐੱਸ. ਐੱਲ.-4 ਵਰਗ ਦੇ ਸੈਮੀਫਾਈਨਲ 'ਚ ਚੋਟੀ ਦਾ ਦਰਜਾ ਪ੍ਰਾਪਤ ਫਰਾਂਸ ਦੇ ਲੁਕਾਸ ਮਾਜੁਰ ਨੇ ਸੁਹਾਸ ਦੀ ਚੁਣੌਤੀ ਨੂੰ 21-18, 21-9 ਨਾਲ ਤੋੜਦੇ ਹੋਏ ਖਿਤਾਬੀ ਮੁਕਾਬਲੇ 'ਚ ਪ੍ਰਵੇਸ਼ ਕੀਤਾ। ਇਹ ਮੁਕਾਬਲਾ ਇਕਪਾਸੜ ਰਿਹਾ, ਜਿਸ 'ਚ ਲੁਕਾਸ ਨੇ ਕੋਰਟ ਨੂੰ ਬਿਹਤਰ ਢੰਗ ਨਾਲ ਕਵਰ ਕਰਦੇ ਹੋਏ ਆਸਾਨ ਜਿੱਤ ਦਰਜ ਕੀਤੀ।
ਟੀ20 ਕ੍ਰਿਕਟ 'ਚ ਇਹ ਰਿਕਾਰਡ ਬਣਾਉਣ ਵਾਲੇ ਦੁਨੀਆ ਦੇ ਚੌਥੇ ਗੇਂਦਬਾਜ਼ ਬਣੇ ਸ਼ਾਕਿਬ
NEXT STORY