ਲੰਡਨ : ਜੋ ਰੂਟ ਦੇ ਕਪਤਾਨ ਬਣਨ ਤੋਂ ਬਾਅਦ ਇੰਗਲੈਂਡ ਦੀ ਪੁਰਸ਼ ਕ੍ਰਿਕਟ ਟੀਮ ਦੇ ਖਿਡਾਰੀਆਂ ’ਤੇ ਲਾਇਆ ਗਿਆ ਅੱਧੀ ਰਾਤ ਦਾ ਕਰਫ਼ਿਊ ਹਟਾ ਦਿੱਤਾ ਗਿਆ ਹੈ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਦੌਰਿਆਂ ਦੌਰਾਨ ਦੇਰ ਰਾਤ ਹੋਈਆਂ ਵਿਵਾਦਪੂਰਨ ਘਟਨਾਵਾਂ ਤੋਂ ਬਾਅਦ ਇੰਗਲੈਂਡ ਦੇ ਪ੍ਰਬੰਧ ਨਿਰਦੇਸ਼ਕ ਰੌਬ ਕੀ ਨੇ ਖਿਡਾਰੀਆਂ ’ਤੇ ਅੱਧੀ ਰਾਤ ਤੋਂ ਬਾਅਦ ਬਾਹਰ ਘੁੰਮਣ ’ਤੇ ਪਾਬੰਦੀ ਲਾ ਦਿੱਤੀ ਸੀ।
ਸਾਬਕਾ ਟੈਸਟ ਕਪਤਾਨ ਬੇਨ ਸਟੋਕਸ ਨੇ ਇਸ ਸਾਲ ਜੂਨ ’ਚ ਨਿਊਜ਼ੀਲੈਂਡ ਦੇ ਇੰਗਲੈਂਡ ਦੌਰੇ ਦੌਰਾਨ ਮੈਚ ਤੋਂ ਬਾਅਦ ਇਸ ਕਰਫ਼ਿਊ ਦਾ ਉਲੰਘਣ ਕੀਤਾ ਸੀ, ਜਿਸ ਕਾਰਨ ਉਸ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਅਚਾਨਕ ਹੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਰੂਟ ਨੂੰ ਦੂਜੀ ਵਾਰ ਕਪਤਾਨ ਨਿਯੁਕਤ ਕੀਤਾ ਗਿਆ। ਇੰਗਲੈਂਡ ਕ੍ਰਿਕਟ ਲਈ ਨਵੇਂ ਯੁੱਗ ਦੀ ਸ਼ੁਰੂਆਤ ਅਗਲੇ ਹਫ਼ਤੇ ਪਾਕਿਸਤਾਨ ਵਿਰੁੱਧ 3 ਮੈਚਾਂ ਦੀ ਟੈਸਟ ਲੜੀ ਨਾਲ ਹੋਵੇਗੀ।
ਰੂਟ ਨੇ ਕਿਹਾ, ‘‘ਕਰਫ਼ਿਊ ਨਹੀਂ ਲੱਗਣ ਵਾਲਾ ਹੈ। ਸੱਚ ਕਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਨੂੰ ਇੰਨਾ ਵੱਡਾ ਮੁੱਦਾ ਬਣਾਉਣ ਦੀ ਲੋੜ ਹੈ। ਕਰਫ਼ਿਊ ਬਾਰੇ ਮੇਰਾ ਵਿਚਾਰ ਇਹ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਕਾਰਗਰ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਖਿਡਾਰੀ ਮੈਦਾਨ ’ਤੇ ਜ਼ਿੰਮੇਵਾਰੀ ਲੈਣ ਤਾਂ ਉਨ੍ਹਾਂ ਨੂੰ ਮੈਦਾਨ ਦੇ ਬਾਹਰ ਵੀ ਸਮਝਦਾਰ ਬਾਲਗਾਂ ਵਾਂਗ ਵਿਵਹਾਰ ਕਰਨ ਅਤੇ ਚੰਗੇ ਫੈਸਲੇ ਲੈਣ ’ਚ ਸਮਰੱਥ ਹੋਣਾ ਚਾਹੀਦਾ ਹੈ।’’
ਰੂਟ ਨੇ ਕਿਹਾ, ‘‘ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਖੁਦ ’ਤੇ ਕੰਟਰੋਲ ਰੱਖੀਏ। ਕਈ ਤਰੀਕਿਆਂ ਨਾਲ ਇਹ ਮੇਰੀ ਅਤੇ ਫਲੇਮ (ਟੈਸਟ ਟੀਮ ਦੇ ਨਵੇਂ ਮੁੱਖ ਕੋਚ ਸਟੀਫਨ ਫਲੇਮਿੰਗ) ਦੀ ਜ਼ਿੰਮੇਵਾਰੀ ਹੈ ਪਰ ਆਖਿਰਕਾਰ ਤੁਸੀਂ ਸਮਝਦਾਰ ਲੋਕ ਹੋ, ਤੁਸੀਂ ਜਾਣਦੇ ਹੋ ਕਿ ਇੰਗਲੈਂਡ ਲਈ ਖੇਡਣ ਲਈ ਕੀ ਜ਼ਰੂਰੀ ਹੈ। ਤੁਸੀਂ ਜਾਣਦੇ ਹੋ ਕਿ ਮੈਦਾਨ ਦੇ ਬਾਹਰ ਤੁਹਾਡੀਆਂ ਕੀ ਜ਼ਿੰਮੇਵਾਰੀਆਂ ਹਨ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਮੈਦਾਨ ਦੇ ਬਾਹਰ ਅਸੀਂ ਕਿਸੇ ਵੀ ਤਰ੍ਹਾਂ ਦੇ ਵਿਵਾਦ ’ਚ ਨਾ ਫਸੀਏ।’’
ਭਾਰਤ ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ ਦਾ ਬਣਿਆ 'ਓਵਰਆਲ' ਚੈਂਪੀਅਨ
NEXT STORY