ਮੁੰਬਈ- ਰਣਜੀ ਟਰਾਫੀ 'ਚ ਮੁੰਬਈ ਅਤੇ ਬੜੌਦਾ ਵਿਚਾਲੇ ਖੇਡੇ ਗਏ ਦੂਜੇ ਕੁਆਰਟਰ ਫਾਈਨਲ 'ਚ ਟੂਰਨਾਮੈਂਟ ਦਾ ਨਵਾਂ ਇਤਿਹਾਸ ਰਚਿਆ ਗਿਆ। ਇੱਥੇ ਮੁੰਬਈ ਲਈ 10ਵੇਂ ਅਤੇ 11ਵੇਂ ਨੰਬਰ 'ਤੇ ਆਏ ਦੋਵੇਂ ਬੱਲੇਬਾਜ਼ਾਂ ਨੇ ਆਪਣੇ-ਆਪਣੇ ਸੈਂਕੜੇ ਲਗਾਏ। ਰਣਜੀ ਟਰਾਫੀ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਟੀਮ ਦੇ ਦੋ ਸਭ ਤੋਂ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਇੱਕੋ ਪਾਰੀ ਵਿੱਚ ਸੈਂਕੜੇ ਬਣਾਏ ਹਨ। ਪਹਿਲੀ ਸ਼੍ਰੇਣੀ ਕ੍ਰਿਕਟ ਦੇ ਇਤਿਹਾਸ 'ਚ ਇਹ ਦੂਜੀ ਵਾਰ ਹੈ ਜਦੋਂ 10ਵੇਂ ਅਤੇ 11ਵੇਂ ਨੰਬਰ 'ਤੇ ਖੇਡਣ ਵਾਲੇ ਬੱਲੇਬਾਜ਼ਾਂ ਨੇ ਸੈਂਕੜੇ ਬਣਾਏ ਹਨ। ਇਸ ਮੈਚ ਵਿੱਚ ਤਨੁਸ਼ ਕੋਟੀਆਨ (120*) ਅਤੇ ਤੁਸ਼ਾਰ ਦੇਸ਼ਪਾਂਡੇ (123) ਨੇ ਸੈਂਕੜੇ ਜੜੇ।
ਇਹ ਵੀ ਪੜ੍ਹੋ : ਨਾਮੀਬੀਆ ਦੇ ਲੌਫਟੀ-ਈਟਨ ਨੇ ਟੀ-20 ਕੌਮਾਂਤਰੀ ਕ੍ਰਿਕਟ 'ਚ ਲਾਇਆ ਸਭ ਤੋਂ ਤੇਜ਼ ਸੈਂਕੜਾ
ਇਸ ਤੋਂ ਪਹਿਲਾਂ ਸਾਲ 1946 (78 ਸਾਲ ਪਹਿਲਾਂ) ਵਿੱਚ ਓਵਲ ਮੈਦਾਨ ਵਿੱਚ ਭਾਰਤੀ ਬਨਾਮ ਸਰੀ ਵਿਚਾਲੇ ਖੇਡੇ ਗਏ ਮੈਚ ਵਿੱਚ ਇਹ ਉਪਲਬਧੀ ਹਾਸਲ ਕੀਤੀ ਗਈ ਸੀ। ਉਦੋਂ 10ਵੇਂ ਅਤੇ 11ਵੇਂ ਨੰਬਰ 'ਤੇ ਖੇਡ ਰਹੇ ਬੱਲੇਬਾਜ਼ਾਂ ਨੇ ਭਾਰਤ ਲਈ ਸੈਂਕੜੇ ਲਗਾਏ ਸਨ। ਉਸ ਮੈਚ ਵਿੱਚ ਚੰਦੂ ਸਰਵਤੇ (124*) ਅਤੇ ਸ਼ੂਟ ਬੈਨਰਜੀ (121) ਨੇ ਇਹ ਉਪਲਬਧੀ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਨੂੰ BCCI ਦੀ ਸੌਗਾਤ, 34 ਹਜ਼ਾਰ ਦਰਸ਼ਕਾਂ ਦੇ ਬੈਠਣ ਵਾਲਾ ਸਟੇਡੀਅਮ ਤਿਆਰ
ਕਲ ਦੇ ਮੈਚ ਦੀ ਗੱਲ ਕਰੀਏ ਤਾਂ ਇਸ ਮੈਚ 'ਚ ਮੁੰਬਈ ਨੂੰ ਪਹਿਲੀ ਪਾਰੀ ਦੇ ਆਧਾਰ 'ਤੇ ਬੜੌਦਾ 'ਤੇ ਮਾਮੂਲੀ ਬੜ੍ਹਤ ਮਿਲੀ ਸੀ, ਜਿਸ ਕਾਰਨ ਉਸ ਨੂੰ ਸੈਮੀਫਾਈਨਲ ਦੀ ਟਿਕਟ ਮਿਲ ਗਈ ਹੈ। ਮੁੰਬਈ ਨੂੰ 36 ਦੌੜਾਂ ਦੀ ਬੜ੍ਹਤ ਮਿਲ ਗਈ ਸੀ, ਜਦੋਂ ਉਸ ਦੀਆਂ 384 ਦੌੜਾਂ ਦੇ ਜਵਾਬ 'ਚ ਬੜੌਦਾ ਦੀ ਟੀਮ 348 ਦੌੜਾਂ 'ਤੇ ਆਊਟ ਹੋ ਗਈ ਸੀ। ਹਾਲਾਂਕਿ ਇਹ ਮੈਚ ਡਰਾਅ 'ਤੇ ਖਤਮ ਹੋਇਆ। ਸੈਮੀਫਾਈਨਲ 'ਚ ਉਸ ਦਾ ਸਾਹਮਣਾ ਤਾਮਿਲਨਾਡੂ ਨਾਲ ਹੋਵੇਗਾ, ਜਦਕਿ ਦੂਜੇ ਸੈਮੀਫਾਈਨਲ 'ਚ ਵਿਦਰਭ ਦਾ ਸਾਹਮਣਾ ਮੱਧ ਪ੍ਰਦੇਸ਼ ਨਾਲ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਕੀ ਇੰਡੀਆ ਦੀ CEO ਐਲੇਨਾ ਨਾਰਮਨ ਨੇ ਦਿੱਤਾ ਅਸਤੀਫਾ, ਕਿਹਾ-ਧੜੇਬੰਦੀ ’ਚ ਕੰਮ ਕਰਨਾ ਮੁਸ਼ਕਿਲ ਸੀ
NEXT STORY