ਸਪੋਰਟਸ ਡੈਸਕ- ਵਿਰਾਟ ਕੋਹਲੀ ਨੇ ਟੀ-20 ਵਿਸ਼ਵ ਕੱਪ ਦੇ ਬਾਅਦ ਭਾਰਤੀ ਟੀ-20 ਟੀਮ ਦੀ ਕਪਤਾਨੀ ਛੱਡ ਦਿੱਤੀ ਸੀ ਤੇ ਇਸ ਦਾ ਐਲਾਨ ਉਨ੍ਹਾਂ ਨੇ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਦੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਕਰ ਦਿੱਤਾ ਸੀ। ਪਰ ਹੁਣ ਕੋਹਲੀ ਨੂੰ ਬੀ. ਸੀ. ਸੀ. ਆਈ. ਨੇ ਝਟਕਾ ਦਿੰਦੇ ਹੋਏ ਉਨ੍ਹਾਂ ਨੂੰ ਵਨ-ਡੇ ਟੀਮ ਦੀ ਕਪਤਾਨੀ ਤੋਂ ਹਟਾ ਦਿੱਤਾ ਹੈ ਤੇ ਉਨ੍ਹਾਂ ਦੀ ਜਗ੍ਹਾ ਰੋਹਿਤ ਸ਼ਰਮਾ ਵਨ-ਡੇ ਟੀਮ ਦੇ ਕਪਤਾਨ ਹੋਣਗੇ। ਇਸ ਤੋਂ ਪਹਿਲਾਂ ਇਹ ਖ਼ਬਰ ਸਾਹਮਣੇ ਆ ਰਹੀ ਸੀ ਕਿ ਕੋਹਲੀ ਦੱਖਣੀ ਅਫ਼ਰੀਕਾ ਤੋਂ ਪਹਿਲਾਂ ਵਨ-ਡੇ ਟੀਮ ਦੀ ਕਪਤਾਨੀ ਛੱਡ ਸਕਦੇ ਹਨ ਪਰ ਜਾਣਕਾਰੀ ਮੁਤਾਬਕ ਕੋਹਲੀ ਨੇ ਖ਼ੁਦ ਕਪਤਾਨੀ ਨਹੀਂ ਛੱਡੀ ਸਗੋਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਬੋਰਡ ਵਲੋਂ ਅਲਟੀਮੇਟਮ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : 2021: ਕਮਿੰਸ ਦੇ ਟਵੀਟ ਨੂੰ ਕੀਤਾ ਗਿਆ ਸਭ ਤੋਂ ਵੱਧ 'ਰੀਟਵੀਟ', ਕੋਹਲੀ ਦੇ ਇਸ ਟਵੀਟ ਨੂੰ ਮਿਲੇ ਸਭ ਤੋਂ ਵੱਧ 'ਲਾਈਕਸ'
ਬੀ. ਸੀ. ਸੀ. ਆਈ. ਨੇ ਕੋਹਲੀ ਨੂੰ ਮਰਜ਼ੀ ਨਾਲ ਵਨ-ਡੇ ਟੀਮ ਦੀ ਕਪਤਾਨੀ ਤੋਂ ਹਟਣ ਲਈ 48 ਘੰਟਿਆਂ ਦਾ ਸਮਾਂ ਦਿੱਤਾ ਸੀ ਪਰ ਉਨ੍ਹਾਂ ਨੇ ਅਜਿਹੀ ਨਹੀਂ ਕੀਤਾ। ਇਸ ਤੋਂ ਬਾਅਦ ਬੋਰਡ ਨੇ ਖ਼ੁਦ ਇਹ ਫ਼ੈਸਲਾ ਲਿਆ ਤੇ ਕੋਹਲੀ ਨੂੰ ਵਨ-ਡੇ ਟੀਮ ਦੀ ਕਪਤਾਨੀ ਤੋਂ ਹਟਾ ਕੇ ਰੋਹਿਤ ਸ਼ਰਮਾ ਨੂੰ ਇਹ ਅਹੁਦਾ ਸੌਂਪਿਆ। ਇਸ ਬਾਰੇ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੇ ਆਪਣੇ ਟਵਿੱਟਰ ਹੈਂਡਲ 'ਤੇ ਜਾਣਕਾਰੀ ਵੀ ਦਿੱਤੀ, ਤੇ ਲਿਖਿਆ, ਸਰਬ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਰੋਹਿਤ ਸ਼ਰਮਾ ਨੂੰ ਵਨ-ਡੇ ਤੇ ਟੀ-20 ਇੰਟਰਨੈਸ਼ਨਲ ਟੀਮਾਂ ਦੇ ਕਪਤਾਨ ਦੇ ਰੂਪ 'ਚ ਨਾਮਜ਼ਦ ਕਰਨ ਦਾ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ : ਨੈਸ਼ਨਲ ਸ਼ੂਟਿੰਗ ਚੈਪੀਅਨਸ਼ਿਪ ’ਚ ਮੈਡਲ ਨਾ ਜਿੱਤਣ ਕਾਰਨ ਖਿਡਾਰਨ ਨੇ ਆਪਣੀ ਹੀ ਗੰਨ ਨਾਲ ਖੁਦ ਨੂੰ ਮਾਰੀ ਗੋਲੀ
ਕੋਹਲੀ ਨੂੰ ਵਨ-ਡੇ ਟੀਮ ਦੀ ਕਪਤਾਨੀ ਤੋਂ ਕਿਉਂ ਹਟਾਇਆ ਗਿਆ ਹੈ ਇਸ ਬਾਰੇ ਬੋਰਡ ਨੇ ਕੁਝ ਨਹੀਂ ਕਿਹਾ। ਕੋਹਲੀ ਦੀ ਇੱਛਾ ਸ਼ਾਇਦ 2023 ਵਨ-ਡੇ ਵਿਸ਼ਵ ਕੱਪ ਲਈ ਘਰੇਲੂ ਸਰਜ਼ਮੀਂ 'ਤੇ ਭਾਰਤੀ ਟੀਮ ਦੀ ਅਗਵਾਈ ਕਰਨ ਦੀ ਹੋਵੇਗੀ। ਕੋਹਲੀ ਦੀ ਕਪਤਾਨੀ ਦਾ ਦੌਰ ਖ਼ੁਦ 'ਚ ਇਕ ਸ਼ਾਨਦਾਰ ਦਾਸਤਾਂ ਰਿਹਾ ਹੈ। ਕੋਹਲੀ ਨੇ 95 ਵਨ-ਡੇ ਮੈਚਾਂ 'ਚ ਭਾਰਤੀ ਨੈਸ਼ਨਲ ਟੀਮ ਦੀ ਅਗਵਾਈ ਕੀਤੀ ਹੈ ਅਤੇ ਇਸ ਦੌਰਾਨ 65 ਮੈਚ ਜਿੱਤੇ ਹਨ ਜਦਕਿ 27 'ਚ ਉਨ੍ਹਾਂ ਨੂੰ ਹਾਰ ਮਿਲੀ ਹੈ। ਜਦਕਿ ਟੀ-20 ਕੌਮਾਂਤਰੀ ਇੰਟਰਨੈਸ਼ਨਲ 'ਚ ਉਨ੍ਹਾਂ ਦੇ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਕੋਹਲੀ ਨੇ 50 'ਚੋਂ 32 'ਚ ਜਿੱਤ ਦਰਜ ਕੀਤੀ ਤੇ 16 'ਚ ਉਨ੍ਹਾਂ ਦੀ ਅਗਵਾਈ 'ਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਰਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
2021: ਕੋਹਲੀ ਦੇ ਇਸ ਟਵੀਟ ਨੂੰ ਮਿਲੇ ਸਭ ਤੋਂ ਵੱਧ 'ਲਾਈਕਸ', ਕਮਿੰਸ ਦਾ ਟਵੀਟ ਹੋਇਆ ਸਭ ਤੋਂ ਵੱਧ 'ਰੀਟਵੀਟ'
NEXT STORY