ਸਪੋਰਟਸ ਡੈਸਕ- ਵਿਸ਼ਵ ਫ਼ੁੱਟਬਾਲ ਦੀ ਸਰਵਉੱਚ ਸੰਸਥਾ ਫ਼ੀਫ਼ਾ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਕਲੱਬ ਵਿਸ਼ਵ ਕੱਪ ਅਗਲੇ ਸਾਲ ਦੇ ਸ਼ੁਰੂ ਤਕ ਮੁਲਤਵੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਨੂੰ ਦੇਖਦੇ ਹੋਏ ਜਾਪਾਨ ਇਸ ਸਾਲ ਦਸੰਬਰ 'ਚ ਹੋਣ ਵਾਲੇ 7 ਟੀਮਾਂ ਦੇ ਟੂਰਨਾਮੈਂਟ ਦੇ ਆਯੋਜਨ ਤੋਂ ਹੱਟ ਗਿਆ ਹੈ ਤੇ ਦੱਖਣੀ ਅਫ਼ਰੀਕਾ ਨੇ ਵੀ ਇਸ ਤੋਂ ਬਾਅਦ ਦੇਸ਼ 'ਚ ਵੱਧ ਲੋਕਾਂ ਦੇ ਟੀਕਾਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਮੇਜ਼ਬਾਨੀ ਤੋਂ ਇਨਕਾਰ ਕਰ ਦਿੱਤਾ।
ਫ਼ੀਫ਼ਾ ਨਾਲ ਜੁੜੇ ਸੂਤਰਾਂ ਮੁਤਾਬਕ ਵਿਸ਼ਵ ਸੰਸਥਾ ਹੁਣ ਇਸ ਟੂਰਨਾਮੈਂਟ ਦਾ ਆਯੋਜਨ ਅਗਲੇ ਸਾਲ ਜਨਵਰੀ ਜਾਂ ਫ਼ਰਵਰੀ 'ਚ ਕਰਨਾ ਚਾਹੁੰਦੀ ਹੈ। ਮੇਜ਼ਬਾਨ ਦੇ ਤੌਰ 'ਤੇ ਕਤਰ ਇਕ ਬਦਲ ਹੈ ਜਿਸ ਨੇ ਇਸ ਸਾਲ ਫ਼ਰਵਰੀ 'ਚ ਵੀ ਦੋਹਾ 'ਚ 2020 ਦੇ ਟੂਰਨਾਮੈਂਟ ਦਾ ਆਯੋਜਨ ਕੀਤਾ ਸੀ। ਇਸ 'ਚ ਬਾਇਰਨ ਮਿਊਨਿਖ ਚੈਂਪੀਅਨ ਬਣਿਆ ਸੀ। ਕਤਰ ਨੂੰ ਫਿਰ ਤੋਂ ਇਸ ਪ੍ਰਤੀਯੋਗਿਤਾ ਦੀ ਮੇਜ਼ਬਾਨੀ ਮਿਲਣ ਨਾਲ ਉਹ ਨਵੰਬਰ 2022 'ਚ ਹੋਣ ਵਾਲੇ ਵਿਸ਼ਵ ਕੱਪ ਦੇ ਆਪਣੇ ਸਥਾਨਾਂ ਦਾ ਜਾਇਜ਼ਾ ਲੈ ਸਕਦਾ ਹੈ।
ਵਿਰਾਟ ਹੋਏ ਉਮਰਾਨ ਦੇ ਹੁਨਰ ਦੇ ਮੁਰੀਦ, ਦਿੱਤਾ ਇਹ ਬਿਆਨ
NEXT STORY