ਸਪੋਰਟਸ ਡੈਸਕ- ਰੂਸ ਤੇ ਯੂਕ੍ਰੇਨ ਦਰਮਿਆਨ ਚਲ ਰਹੀ ਜੰਗ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਇਸ 'ਚ ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਦਾ ਪਰਿਵਾਰ ਵੀ ਸ਼ਾਮਲ ਸੀ ਜਿਸ ਨੇ ਹੁਣ ਪੋਲੈਂਡ 'ਚ ਪਨਾਹ ਲਈ ਹੈ। ਪੀਟਰਸਨ ਨੇ ਆਪਣੇ ਪਰਿਵਾਰ ਦੇ ਬਾਰੇ 'ਚ ਇਕ ਅਪਡੇਟ ਸਾਂਝੀ ਕਰਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਕਿਵੇਂ ਰੂਸੀ ਹਮਲੇ ਕਾਰਨ ਉਸ ਦਾ ਪਰਿਵਾਰ ਯੂਕ੍ਰੇਨ ਤੋਂ ਭੱਜਿਆ ਤੇ ਪੋਲੈਂਡ 'ਚ ਪਨਾਹ ਲਈ।
ਪੀਟਰਸਨ ਨੇ ਟਵਿੱਟਰ 'ਤੇ ਲਿਖਿਆ ਕਿ ਬਸ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਯੂਕ੍ਰੇਨੀ ਲੋਕਾਂ ਲਈ ਪੋਲੈਂਡ ਚੰਗੀ ਜਗ੍ਹਾ ਹੈ। ਮੇਰਾ ਪਰਿਵਾਰ ਵੀ ਯੂਕ੍ਰੇਨ ਬਾਰਡਰ ਪਾਰ ਕਰਕੇ ਪੋਲੈਂਡ ਪੁੱਜ ਗਿਆ ਹੈ। ਧੰਨਵਾਦ ਪੋਲੈਂਡ।'
ਪੀਟਰਸਨ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਜੇਸਿਕਾ ਪੀਟਰਸਨ ਨੇ ਵੀ ਪੋਲੈਂਡ ਦੀ ਸਰਕਾਰ ਤੇ ਉੱਥੋਂ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਜੇਸਿਕਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਪੋਲੈਂਡ ਦੇ ਲੋਕ, ਤੁਸੀਂ ਸਾਡੇ ਪਰਿਵਾਰ ਦੇ ਪ੍ਰਤੀ ਜੋ ਸਵਾਗਤ ਤੇ ਦਇਆ ਦਿਖਾਈ ਹੈ ਉਸ ਦੇ ਲਈ ਧੰਨਵਾਦ ਕਿਸੇ ਵੀ ਤਰ੍ਹਾਂ ਪੂਰਾ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਰੂਸ ਤੇ ਯੂਕ੍ਰੇਨ ਪਿਛਲੇ ਹਫਤੇ ਜੰਗ ਵਿਚਾਲੇ ਪਹਿਲੀ ਵਾਰਤਾ ਕਰ ਰਹੇ ਹਨ, ਕੀਵ ਨੇ ਤੁਰੰਤ ਜੰਗਬੰਦੀ ਦੀ ਮੰਗ ਕੀਤੀ ਹੈ ਕਿਉਂਕਿ ਦੇਸ਼ ਤੋਂ ਹਿਜ਼ਰਤ ਕਰਨ ਵਾਲੇ ਸ਼ਰਨਾਰਥੀਆਂ ਦੀ ਗਿਣਤੀ 5 ਲੱਖ ਤੋਂ ਵੱਧ ਹੋ ਗਈ ਹੈ।
ਵਿਰਾਟ ਕੋਹਲੀ ਦੀ ਕਪਤਾਨੀ 'ਚ ਭਾਰਤ ਨੇ 8 ਸਾਲ ਬਾਅਦ ਜਿੱਤਿਆ ਸੀ ਅੰਡਰ-19 ਵਿਸ਼ਵ ਕੱਪ ਦਾ ਖ਼ਿਤਾਬ
NEXT STORY