ਨਵੀਂ ਦਿੱਲੀ— ਇੰਗਲੈਂਡ ਦੇ ਸਟਾਰ ਬੱਲੇਬਾਜ਼ ਜੋ ਰੂਟ ਨੇ ਕ੍ਰਿਕਟ ਵਿਸ਼ਵ ਕੱਪ 2019 ਦਾ ਪਹਿਲਾ ਸੈਂਕੜਾ ਲਗਾਇਆ। ਨਾਟਿੰਘਮ ਦੇ ਮੈਦਾਨ 'ਤੇ ਜੋ ਰੂਟ ਨੇ ਪਾਕਿਸਤਾਨ ਤੋਂ ਮਿਲੇ 349 ਦੌੜਾਂ ਦਾ ਪਿੱਛਾ ਕਰਦੇ ਹੋਏ ਆਪਣੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਰੂਟ ਨੇ ਸਲਾਮੀ ਬੱਲੇਬਾਜ਼ ਜੇਸਨ ਰਾਏ ਦੇ ਆਊਟ ਹੋਣ ਤੋਂ ਬਾਅਦ ਜਾਨੀ ਬੇਅਰਸਟੋ ਦੇ ਨਾਲ ਪਾਰੀ ਨੂੰ ਅੱਗੇ ਵਧਾਇਆ। ਬੇਅਰਸਟੋ ਤੋਂ ਬਾਅਦ ਜਦੋਂ ਕਪਤਾਨ ਇਯੋਨ ਮੋਰਗਨ ਤੇ ਬੇਨ ਸਟੋਕਸ ਵੀ ਜਲਦੀ ਆਊਟ ਹੋ ਗਏ ਤਾਂ ਰੂਟ ਨੇ ਬਟਲਰ ਨਾਲ ਮਿਲ ਕੇ ਪਾਰੀ ਨੂੰ ਅੱਗੇ ਵਧਾਇਆ ਤੇ ਸੈਂਕੜੇ ਲਗਾਉਣ 'ਚ ਸਫਲ ਰਹੇ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾ ਦਿੱਤਾ ਹੈ।
ਪਿਛਲੇ 4 ਵਿਸ਼ਵ ਕੱਪ 'ਚ ਪਹਿਲਾ ਸੈਂਕੜਾ ਇਨ੍ਹਾਂ ਖਿਡਾਰੀਆਂ ਦੇ ਨਾਂ
113 ਰਿੰਕੀ ਪੋਂਟਿੰਗ ਬਨਾਮ ਸਕਾਟਲੈਂਡ 2007
175 ਵਰਿੰਦਰ ਸਹਿਵਾਗ ਬਨਾਮ ਬੰਗਲਾਦੇਸ਼ 2011
135 ਆਰੋਨ ਫਿੰਚ ਬਨਾਮ ਇੰਗਲੈਂਡ 2015
107 ਜੋ ਰੂਟ ਬਨਾਮ ਪਾਕਿਸਤਾਨ 2011

ਜੋ ਰੂਟ ਵਨ ਡੇ ਕ੍ਰਿਕਟ ਦੇ ਸ਼ਾਨਦਾਰ ਬੱਲੇਬਾਜ਼ ਹਨ। ਵਨ ਡੇ ਕ੍ਰਿਕਟ 'ਚ ਉਸਦੀ ਔਸਤ ਅਜੇ ਵੀ 50 ਤੋਂ ਉੱਪਰ ਹੈ। ਖਾਸ ਗੱਲ ਇਹ ਹੈ ਕਿ 132 ਵਨ ਡੇ ਖੇਡ ਚੁੱਕੇ ਰੂਟ ਇੰਗਲੈਂਡ ਵਲੋਂ ਵਨ ਡੇ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੀ ਸੂਚੀ 'ਚ ਤੀਜੇ ਨੰਬਰ 'ਤੇ ਚੱਲ ਰਹੇ ਹਨ। ਰੂਟ ਦੇ ਨਾਂ ਹੁਣ ਤਕ 14 ਸੈਂਕੜੇ ਤੇ 31 ਅਰਧ ਸੈਂਕੜੇ ਸ਼ਾਮਲ ਹਨ।
ਭਾਰਤੀ ਟੀਮ ਦੇ ਘਰੇਲੂ ਸੀਜ਼ਨ ਦਾ ਐਲਾਨ, 1 ਸਾਲ 'ਚ ਖੇਡੇਗੀ 26 ਮੈਚ
NEXT STORY