ਨਵੀਂ ਦਿੱਲੀ– ਨਵੇਂ ਭਾਰਤ ਦੇ ਨਿਰਮਾਣ ਵਿਚ ਖੇਡਾਂ ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਦੇ ਹੋਏ ਖੇਡ ਮੰਤਰੀ ਮਨਸੁੱਖ ਮਾਂਡਵੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ 2047 ਵਿਚ ਆਜ਼ਾਦੀ ਦੀ 100ਵੇਂ ਵਰ੍ਹੇਗੰਢ ’ਤੇ ਭਾਰਤ ਨੂੰ ਖੇਡਾਂ ਵਿਚ ਵੀ ਟਾਪ-5 ਵਿਚ ਰਹਿਣ ਦਾ ਟੀਚਾ ਰਹੇਗਾ। ਖੇਡ ਮੰਤਰੀ ਨੇ ਕਿਹਾ,‘‘ਪਿਛਲੇ 10 ਸਾਲਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਬਦਲ ਰਿਹਾ ਹੈ ਤੇ ਆਜ਼ਾਦੀ ਦੀ 100ਵ੍ਹੀਂ ਵਰ੍ਹੇਗੰਢ ਤਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦਾ ਟੀਚਾ ਹੈ।
ਨਵਨਿਰਮਾਣ ਦੇ ਇਸ ਰੋਡਮੈਪ ਦਾ ਹਿੱਸਾ ਖੇਡਾਂ ਵੀ ਹਨ ਤੇ ਜਦੋਂ ਅਸੀਂ ਵਿਕਸਿਤ ਰਾਸ਼ਟਰ ਹੋਵਾਂਗੇ ਤਾਂ ਖੇਡਾਂ ਵਿਚ ਵੀ ਟਾਪ-5 ਵਿਚ ਰਹਾਂਗੇ।
ਇਹ ਕਿਸੇ ਸੁਪਨੇ ਤੋਂ ਘੱਟ ਨਹੀਂ..., ਕਪਤਾਨ ਬਣਨ ਮਗਰੋਂ ਸੂਰਿਆਕੁਮਾਰ ਦਾ ਪਹਿਲਾ ਰਿਐਕਸ਼ਨ
NEXT STORY