ਸਪੋਰਟਸ ਡੈਸਕ- ਅਮਰੀਕਾ ਦੇ 2024 'ਚ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਦੀ ਸੰਭਾਵਨਾਵਾਂ ਪ੍ਰਗਟਾਈ ਜਾ ਰਹੀ ਹੈ ਕਿਉਂਕਿ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਦੀ 2028 ਲਾਸ ਏਂਜਲਿਸ ਓਲੰਪਿਕ 'ਚ ਕ੍ਰਿਕਟ ਨੂੰ ਸ਼ਾਮਲ ਕਰਾਉਣ ਦੀ ਮੁਹਿੰਮ 'ਚ ਇਹ ਟੂਰਨਾਮੈਂਟ 'ਲਾਂਚ ਪੈਡ' ਦੇ ਤੌਰ 'ਤੇ ਕੰਮ ਕਰ ਸਕਦਾ ਹੈ। ਉਮੀਦ ਹੈ ਕਿ ਆਈ. ਸੀ. ਸੀ. ਅਮਰੀਕਾ ਕ੍ਰਿਕਟ ਤੇ ਕ੍ਰਿਕਟ ਵੈਸਟਇੰਡੀਜ਼ ਦੀ ਮਿਲ ਕੇ ਮੇਜ਼ਬਾਨੀ ਕਰਨ ਦੀ ਸਾਂਝੀ ਬੋਲੀ ਨੂੰ ਚੁਣ ਸਕਦਾ ਹੈ।
ਇਕ ਰਿਪੋਰਟ ਦੇ ਮੁਤਾਬਕ ਆਈ. ਸੀ. ਸੀ. ਟੂਰਨਾਮੈਂਟ ਦੇ ਅਗਲੇ ਚੱਕਰ ਦੇ ਸਥਾਨਾਂ 'ਤੇ ਫ਼ੈਸਲਾ ਨੇੜੇ ਹੈ ਤੇ ਆਲਮੀ ਫੋਕਸ ਦਾ ਮਤਲਬ ਹੋਵੇਗਾ ਕਿ ਇਨ੍ਹਾਂ ਨੂੰ ਹਾਲੀਆ ਸਮੇਂ ਦੇ ਮੁਕਾਬਲੇ 'ਚ ਵਿਆਪਕ ਤੌਰ 'ਤੇ ਵੰਡਿਆ ਜਾਵੇ। ਜੇਕਰ ਸਭ ਯੋਜਨਾ ਦੇ ਮੁਤਾਬਕ ਚਲਦਾ ਹੈ ਤਾਂ ਬੰਗਲਾਦੇਸ਼ 'ਚ ਹੋਏ 2014 ਟੀ-20 ਵਿਸ਼ਵ ਕੱਪ ਦੇ ਬਾਅਦ ਇਹ ਪਹਿਲਾ ਵਿਸ਼ਵ ਪੱਧਰੀ ਟੂਰਨਾਮੈਂਟ ਹੋਵੇਗਾ ਜਿਸ ਦੀ ਮੇਜ਼ਬਾਨੀ ਨਾ ਤਾਂ ਭਾਰਤ ਤੇ ਨਾ ਹੀ ਇੰਗਲੈਂਡ ਜਾਂ ਆਸਟਰੇਲੀਆ ਕਰਨਗੇ। ਆਈ. ਸੀ. ਸੀ. ਲੰਬੇ ਸਮੇਂ ਤੋਂ ਉੱਭਰਦੇ ਹੋਏ ਦੇਸ਼ਾਂ ਨੂੰ ਇਸ ਵੱਡੇ ਟੂਰਨਾਮੈਂਟ ਦੀ ਮੇਜ਼ਬਾਨੀ ਦੇ ਅਧਿਕਾਰ ਦੇਣ ਦੇ ਬਾਰੇ 'ਚ ਵਿਚਾਰ ਕਰ ਰਿਹਾ ਹੈ।
2024 ਟੀ-20 ਵਿਸ਼ਵ ਕੱਪ 'ਚ 20 ਟੀਮਾਂ ਦੇ ਹੋਣ ਦੀ ਉਮੀਦ ਹੈ ਜਿਸ 'ਚ 2021 ਤੇ 2022 ਪੜਾਅ (16 ਟੀਮਾਂ ਦਰਮਿਆਨ 45 ਮੈਚ) ਦੇ ਮੁਕਾਬਲੇ 55 ਮੈਚ ਕਰਾਏ ਜਾਣਗੇ। ਆਈ. ਸੀ. ਸੀ. 2024 ਤੇ 2031 ਦਰਮਿਆਨ ਕਈ ਵਿਸ਼ਵ ਪੱਧਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ ਜਿਸ ਦੀ ਸ਼ੁਰੂਾਤ 2024 ਟੀ-20 ਵਿਸ਼ਵ ਕੱਪ ਤੋਂ ਹੋਵੇਗੀ। ਆਸਟਰੇਲੀਆ ਦੀ ਇਕ ਰਿਪੋਰਟ ਮੁਤਾਬਕ ਇਸ ਮਹੱਤਵਪੂਰਨ ਕਦਮ ਦੇ ਇਲਾਵਾ ਅਮਰੀਕਾ ਨੂੰ 2024 ਟੂਰਨਾਮੈਂਟ ਦਾ ਮੇਜ਼ਬਾਨ ਚੁਣਨਾ ਓਲੰਪਿਕ ਖੇਡਾਂ 'ਚ ਕ੍ਰਿਕਟ ਨੂੰ ਸ਼ਾਮਲ ਕਰਨ ਦੇ ਲੰਬੇ ਇੰਤਜ਼ਾਰ ਦੇ ਲਈ 'ਲਾਂਚ ਪੈਡ' ਦੇ ਤੌਰ 'ਤੇ ਕੰਮ ਕਰੇਗਾ ਤਾਂ ਜੋ ਇਸ ਖੇਡ ਨੂੰ ਲਾਸ ਏਂਜਲਿਸ 2028 ਓਲੰਪਿਕ ਦੇ ਬਾਅਦ 2032 ਬ੍ਰਿਸਬੇਨ ਤਕ ਜਾਰੀ ਰੱਖਿਆ ਜਾ ਸਕੇ।
BCCI ਨਹੀਂ ਭਰੇਗਾ IPL ਤੋਂ ਹੋਣ ਵਾਲੀ ਕਮਾਈ 'ਤੇ ਟੈਕਸ, ਕ੍ਰਿਕਟ ਬੋਰਡ ਦੇ ਹੱਕ 'ਚ ਆਇਆ ITAT ਦਾ ਫ਼ੈਸਲਾ
NEXT STORY