ਦੁਬਈ : ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ ਵੀਰਵਾਰ ਨੂੰ ਗਣਿਤ ਵਿਗਿਆਨੀ ਟੋਨੀ ਲੁਈਸ ਦੇ ਦਿਹਾਂਤ ’ਤੇ ਸ਼ੋਕ ਪ੍ਰਗਟਾਇਆ, ਜਿਸ ਨੇ ਸੀਮਤ ਓਵਰਾਂ ਦੀ ਕ੍ਰਿਕਟ ਵਿਚ ਮੀਂਹ ਤੋਂ ਪ੍ਰਭਾਵਿਤ ਮੈਚਾਂ ਦੇ ਲਈ ਡਕਵਰਥ ਲੁਈਸ ਸਟਰਨ ਪ੍ਰਣਾਲੀ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਉਹ 78 ਸਾਲਾਂ ਦੇ ਸੀ।
ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਬਿਆਨ ’ਚ ਕਿਹਾ, ‘‘ਈ. ਸੀ. ਬੀ. ਨੂੰ ਟੋਨੀ ਲੁਈਸ ਦੇ ਦਿਹਾਂਤ ਦੀ ਖਬਰ ਸੁਮ ਕੇ ਬਹੁਤ ਦੁੱਖ ਹੈ। ਟੋਨੀ ਨੇ ਆਪਣੇ ਸਾਥੀ ਗਣਿਤ ਵਿਗਿਆਨੀ ਫ੍ਰੈਂਕ ਡਕਵਰਥ ਦੇ ਨਾਲ ਮਿਲ ਕੇ ਡਕਵਰਥ ਲੁਈਸ ਪ੍ਰਣਾਲੀ ਤਿਆਰ ਕੀਤੀ ਸੀ, ਜਿਸ ਨੂੰ 1997 ਵਿਚ ਪੇਸ਼ ਕੀਤਾ ਗਿਆ ਅਤੇ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰੀਸ਼ਦ) ਨੇ 1999 ਵਿਚ ਅਧਿਕਾਰਤ ਤੌਰ ’ਤੇ ਇਸ ਨੂੰ ਅਪਣਾਇਆ। ਇਸ ਪ੍ਰਣਾਲੀ ਨੂੰ 2014 ਨੂੰ 2014 ਵਿਚ ਡਕਵਰਥ ਲੁਈਸ ਸਟਰਨ ਪਣਾਲੀ ਦਾ ਨਾਂ ਦਿੱਤਾ ਗਿਆ। ਇਹ ਗਣਿਤ ਦਾ ਫਾਰਮੂਲਾ ਹੁਣ ਵੀ ਦੁਨੀਆ ਭਰ ਵਿਚ ਮੀਂਹ ਪ੍ਰਭਾਵਿਤ ਸੀਮਤ ਓਵਰਾਂ ਦੇ ਕ੍ਰਿਕਟ ਮੈਚਾਂ ਵਿਚ ਇਸਤੇਮਾਲ ਕੀਤਾ ਜਾਂਦਾ ਹੈ।’’ ਲੁਈਸ ਕ੍ਰਿਕਟਰ ਨਹੀਂ ਸੀ ਪਰ ਉਸ ਨੂੰ ਕ੍ਰਿਕਟ ਅਤੇ ਗਣਿਤ ਵਿਚ ਆਪਣੇ ਯੋਗਦਾਨ ਦੇ ਲਈ 2010 ਵਿਚ ਬ੍ਰਿਟਿਸ਼ ਸਾਮਰਾਜ ਦੇ ਖਾਸ ਸਨਮਾਨ ਐੱਮ. ਬੀ. ਈ. ਨਾਲ ਸਨਮਾਨਤ ਕੀਤਾ ਗਿਆ ਸੀ।
ਪੰਤ ਵੱਲੋਂ ਲੰਬਾ ਛੱਕਾ ਮਾਰਨ ਦਾ ਚੈਲੰਜ ਮਿਲਣ ’ਤੇ ਭੜਕਿਆ ਰੋਹਿਤ, ਗਾਲ ਕੱਢ ਦਿੱਤਾ ਜਵਾਬ (Video)
NEXT STORY