ਗੋਲਡ ਕੋਸਟ– ਭਾਰਤੀ ਗੇਂਦਬਾਜ਼ਾਂ ਨੇ ਘੱਟ ਸਕੋਰ ਦਾ ਬਚਾਅ ਕਰਨ ਲਈ ਆਪਣੀ ਸਰਵਸ੍ਰੇਸ਼ਠ ਕੋਸ਼ਿਸ਼ ਕੀਤੀ ਪਰ ਤਲਹੀਆ ਮੈਕਗ੍ਰਾ ਦੀ ਅਜੇਤੂ 42 ਦੌੜਾਂ ਦੀ ਪਾਰੀ ਨਾਲ ਆਸਟਰੇਲੀਆ ਨੇ ਦੂਜੇ ਮਹਿਲਾ ਟੀ-20 ਕੌਮਾਂਤਰੀ ਮੈਚ ਵਿਚ 4 ਵਿਕਟਾਂ ਦੀ ਜਿੱਤ ਨਾਲ ਕਈ ਸਵਰੂਪਾਂ ਦੀ ਲੜੀ ’ਤੇ ਵੀ 0-5 ਨਾਲ ਕਬਜ਼ਾ ਕਰ ਲਿਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆ 9 ਵਿਕਟਾਂ ’ਤੇ ਸਿਰਫ 118 ਦੌੜਾਂ ਦਾ ਸਕੋਰ ਬਣਾਇਆ ਸੀ, ਜਿਸ ਵਿਚ ਪੂਜਾ ਵਸਤਰਕਰ ਦੀ 26 ਗੇਂਦਾਂ ਵਿਚ 37 ਦੌੜਾਂ ਦੀ ਪਾਰੀ ਦੀ ਅਹਿਮ ਭੂਮਿਕਾ ਰਹੀ।
ਇਸ ਟੀਚੇ ਨੂੰ ਆਸਟਰੇਲੀਆ ਨੇ 19.1 ਓਵਰਾਂ ਵਿਚ ਹਾਸਲ ਕਰ ਲਿਆ, ਜਿਸ ਵਿਚ ਮੈਕਗ੍ਰਾ ਨੇ 33 ਗੇਂਦਾਂ ਵਿਚ ਅਜੇਤੂ 42 ਦੌੜਾਂ ਬਣਾਈਆਂ, ਜਿਨ੍ਹਾਂ ਨੇ 18ਵੇਂ ਓਵਰ ਵਿਚ ਸ਼ਿਖਾ ਪਾਂਡੇ ’ਤੇ 14 ਦੌੜਾਂ ਬਣਾਈਆਂ, ਜਿਹੜਾ ਮੈਚ ਦਾ ਪਾਸਾ ਬਦਲਣ ਵਾਲਾ ਓਵਰ ਸਾਬਤ ਹੋਇਆ। ਨਾਲ ਹੀ ਭਾਰਤ ਨੂੰ ਰੇਣੂਕਾ ਸਿੰਘ ਦੇ ਘੱਟ ਤਜਰਬੇ ਦਾ ਵੀ ਖਮਿਆਜ਼ਾ ਭੁਗਤਣਾ ਪਿਆ ਕਿਉਂਕਿ ਉਸ ਦੀਆਂ 19ਵੇਂ ਓਵਰ ਵਿਚ 13 ਦੌੜਾਂ ਜੁੜੀਆਂ, ਜਿਸ ਨਾਲ ਆਪਣਾ ਦੂਜਾ ਟੀ-20 ਕੌਮਾਂਤਰੀ ਮੈਚ ਖੇਡ ਰਹੀ ਮੈਕਗ੍ਰਾ ਨੇ ਮੇਜ਼ਬਾਨਾਂ ਨੂੰ ਜਿੱਤ ਦਿਵਾਈ। ਭਾਰਤੀ ਫੀਲਡਿੰਗ ਵੀ ਕਾਫੀ ਖਰਾਬ ਰਹੀ।
ਇਸ ਤੋਂ ਪਹਿਲਾਂ ਪੂਜਾ ਵਸਤਰਕਰ ਦੀਆਂ ਆਖ਼ਰੀ ਓਵਰਾਂ ਵਿਚ ਅਜੇਤੂ 37 ਦੌੜਾਂ ਦੀ ਮਦਦ ਨਾਲ ਭਾਰਤੀ ਟੀਮ 9 ਵਿਕਟਾਂ ’ਤੇ 118 ਦੌੜਾਂ ਦਾ ਸਨਮਾਨਜਨਕ ਸਕੋਰ ਬਣਾਉਣ ਵਿਚ ਸਫਲ ਰਹੀ। ਭਾਰਤੀ ਟੈਸਟ ਕਪਤਾਨ ਮਿਤਾਲੀ ਰਾਜ ਆਲਰਾਊਂਡਰ ਵਸਤਰਕਰ ਨੂੰ ਪਿਆਰ ਨਾਲ ‘ਛੋਟਾ ਹਾਰਦਿਕ’ ਕਹਿੰਦੀ ਹੈ। ਵਸਤਰਕਰ ਨੇ ਅੰਤ ਵਿਚ 3 ਚੌਕੇ ਤੇ 2 ਛੱਕੇ ਲਾ ਕੇ ਟੀਮ ਲਈ ਇਹ ਸਕੋਰ ਤੈਅ ਕੀਤਾ, ਨਹੀਂ ਤਾਂ ਭਾਰਤ ਨੂੰ ਬੱਲੇਬਾਜ਼ਾਂ ਲਈ ਸਹਾਇਕ ਪਿੱਚ ’ਤੇ ਘੱਟ ਸਕੋਰ ਬਣਾਉਣ ਲਈ ਸ਼ਰਮਸਾਰ ਹੋਣਾ ਪੈਂਦਾ।
ਪਹਿਲੇ ਮੈਚ ਵਿਚ ਭਾਰਤੀ ਟੀਮ ਨੇ ਆਪਣੀ ਬੱਲੇਬਾਜ਼ੀ ਨਾਲ ਪ੍ਰਭਾਵਿਤ ਕੀਤਾ ਸੀ, ਜਿਸ ਵਿਚ ਮੀਂਹ ਕਾਰਨ ਖੇਡ ਰੋਕੇ ਜਾਣ ਤਕ ਉਸ ਨੇ 15.2 ਓਵਰਾਂ ਵਿਚ 4 ਵਿਕਟਾਂ ’ਤੇ 131 ਦੌੜਾਂ ਬਣਾ ਲਈਆਂ ਸਨ ਪਰ ਇਸ ਮੈਚ ਵਿਚ ਕਪਤਾਨ ਹਰਮਨਪ੍ਰੀਤ ਕੌਰ (20 ਗੇਂਦਾਂ ਵਿਚ 28 ਦੌੜਾਂ) ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ ਵਿਰੋਧੀ ਟੀਮ ਦੀਆਂ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕੀ।
ਟ੍ਰੇਸਰ ਸ਼ੂਜ਼ ਤੇ ਟਾਇਕਾ ਸਪੋਰਟਸ ਗਾਖਲ ਗਰੁੱਪ ਸੁਰਜੀਤ ਹਾਕੀ ਲੀਗ ਦੇ ਜੂਨੀਅਰ ਤੇ ਸਬ-ਜੂਨੀਅਰ ਚੈਂਪੀਅਨ ਬਣੇ
NEXT STORY