ਮੈਲਬੌਰਨ (ਭਾਸ਼ਾ)- ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਮਰਹੂਮ ਸਪਿੰਨ ਗੇਂਦਬਾਜ਼ ਸ਼ੇਨ ਵਾਰਨ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ, ਜਦੋਂ ਕਿ ਕ੍ਰਿਕਟ ਬੋਰਡ ਨੇ ਉਨ੍ਹਾਂ ਦੇ ਸਨਮਾਨ ਵਿਚ ਐੱਮ.ਸੀ.ਜੀ. ਵਿਚ ਇਕ ਸਟੈਂਡ ਦਾ ਨਾਂ ਬਦਲ ਕੇ ਐੱਸ.ਕੇ. ਵਾਰਨ ਰੱਖਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਰੂਸ ਵੱਲੋਂ ਜੰਗਬੰਦੀ ਦਾ ਐਲਾਨ, ਨਾਗਰਿਕਾਂ ਲਈ ਯੂਕ੍ਰੇਨ ਛੱਡਣ ਲਈ ਖੋਲ੍ਹੇ ਮਨੁੱਖੀ ਗਲਿਆਰੇ
ਮੌਰੀਸਨ ਨੇ ਟਵੀਟ ਕੀਤਾ, 'ਆਸਟ੍ਰੇਲੀਆ ਦੇ ਲੋਕ ਸ਼ੇਨ ਵਾਰਨ ਦੇ ਦਿਹਾਂਤ ਦੀ ਖ਼ਬਰ ਤੋਂ ਹੈਰਾਨ ਅਤੇ ਦੁਖੀ ਹਨ। ਉਹ ਸਿਰਫ਼ 52 ਸਾਲਾਂ ਦੇ ਸਨ। ਵਾਰਨ ਸਾਡੇ ਮਹਾਨ ਖਿਡਾਰੀਆਂ ਵਿਚੋਂ ਇਕ ਸਨ। ਉਹ ਉਨ੍ਹਾਂ ਲੋਕਾਂ ਵਿਚੋਂ ਇਕ ਸਨ, ਜਿਨ੍ਹਾਂ ਨੇ ਡੌਨ ਬ੍ਰੈਡਮੈਨ ਵਰਗੀਆਂ ਅਸਾਧਾਰਨ ਪ੍ਰਾਪਤੀਆਂ ਹਾਸਲ ਕੀਤੀਆਂ ਸਨ।' ਪ੍ਰਧਾਨ ਮੰਤਰੀ ਨੇ ਕਿਹਾ, 'ਉਨ੍ਹਾਂ ਦੀਆਂ ਪ੍ਰਾਪਤੀਆਂ ਉਨ੍ਹਾਂ ਦੀ ਪ੍ਰਤਿਭਾ, ਅਨੁਸ਼ਾਸਨ ਅਤੇ ਖੇਡ ਪ੍ਰਤੀ ਉਨ੍ਹਾਂ ਦੇ ਜਨੂੰਨ ਨੂੰ ਦਰਸਾਉਂਦੀਆਂ ਹਨ, ਪਰ ਸ਼ੇਨ ਵਾਰਨ ਆਸਟਰੇਲੀਆਈ ਲੋਕਾਂ ਲਈ ਇਸ ਤੋਂ ਕਿਤੇ ਜ਼ਿਆਦਾ ਸਨਮਾਨ ਦੇ ਹੱਕਦਾਰ ਸਨ। ਉਹ ਮਹਾਨ ਖਿਡਾਰੀਆਂ ਵਿਚੋਂ ਇਕ ਸਨ। ਹਰ ਕੋਈ ਉਨ੍ਹਾਂ ਨੂੰ ਪਿਆਰ ਕਰਦਾ ਸੀ। ਉਨ੍ਹਾਂ ਦੇ ਦਿਹਾਂਤ ਨਾਲ ਅਸੀਂ ਸਾਰੇ ਬਹੁਤ ਦੁਖੀ ਹਾਂ। ਰੌਡ ਮਾਰਸ਼ ਦੇ ਦਿਹਾਂਤ ਤੋਂ ਇਕ ਦਿਨ ਬਾਅਦ ਅਜਿਹਾ ਹੋਵੇਗਾ, ਇਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ।'
ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ ਦਰਮਿਆਨ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਪੁਤਿਨ ਨੂੰ ਫੇਸਬੁੱਕ 'ਤੇ ਕੀਤਾ ਅਨਫਰੈਂਡ
ਉਨ੍ਹਾਂ ਕਿਹਾ, 'ਸ਼ੇਨ ਵਰਗਾ ਕੋਈ ਨਹੀਂ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਬਤੀਤ ਕੀਤੀ। ਉਨ੍ਹਾਂ ਦੀਆਂ ਪ੍ਰਾਪਤੀਆਂ ਬੇਮਿਸਾਲ ਰਹੀਆਂ ਸਨ।' ਦੱਸਣਯੋਗ ਹੈ ਕਿ ਕ੍ਰਿਕਟ ਜਗਤ ਦੇ ਮਹਾਨ ਸਪਿਨਰ ਵਾਰਨ ਦੀ ਸ਼ੁੱਕਰਵਾਰ ਨੂੰ ਥਾਈਲੈਂਡ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਵਾਰਨ ਨੇ 1992 ਵਿਚ ਸਿਡਨੀ ਕ੍ਰਿਕੇਟ ਮੈਦਾਨ ਵਿਚ ਭਾਰਤ ਦੇ ਖ਼ਿਲਾਫ਼ ਆਪਣਾ ਟੈਸਟ ਡੈਬਿਊ ਕੀਤਾ ਸੀ। ਉਨ੍ਹਾਂ ਨੇ 145 ਟੈਸਟ ਖੇਡੇ। ਇਸ ਦੌਰਾਨ ਉਨ੍ਹਾਂ ਨੇ 708 ਵਿਕਟਾਂ ਲਈਆਂ। ਵਾਰਨ ਨੇ 194 ਵਨਡੇ ਮੈਚਾਂ 'ਚ 293 ਵਿਕਟਾਂ ਲਈਆਂ ਹਨ।
ਇਹ ਵੀ ਪੜ੍ਹੋ: ਪੁਤਿਨ ਦੇ ਸਿਰ ’ਤੇ 1 ਮਿਲੀਅਨ ਡਾਲਰ ਦਾ ਇਨਾਮ, ਰੂਸੀ ਬਿਜ਼ਨੈੱਸਮੈਨ ਬੋਲਿਆ-ਜ਼ਿੰਦਾ ਜਾਂ ਮੁਰਦਾ ਦੋਵੇਂ ਚੱਲਣਗੇ
ਇਮਰਾਨ ਖ਼ਾਨ ਨੂੰ ਝਟਕਾ, ਜੂਨ 2022 ਤਕ FATF ਦੀ ਗ੍ਰੇਅ ਲਿਸਟ ’ਚ ਹੀ ਰਹੇਗਾ ਪਾਕਿਸਤਾਨ
NEXT STORY