ਪੈਰਿਸ– ਪੈਰਿਸ ਦੀ ਮੇਅਰ ਐਨੀ ਹਿਡਾਲਗੋ ਨੇ ਕਈ ਮਹੀਨੇ ਪਹਿਲਾਂ ਕੀਤੇ ਗਏ ਵਾਅਦੇ ਨੂੰ ਪੂਰਾ ਕਰਦੇ ਹੋਏ 9 ਦਿਨ ਬਾਅਦ ਸ਼ੁਰੂ ਹੋਣ ਵਾਲੀਆਂ 2024 ਓਲੰਪਿਕ ਦੌਰਾਨ ਤੈਰਾਕੀ ਪ੍ਰਤੀਯੋਗਿਤਾਵਾਂ ਦੀ ਮੇਜ਼ਬਾਨੀ ਦੇ ਮੱਦੇਨਜ਼ਰ ਸੀਨ ਨਦੀ ਦੀ ਸਵੱਛਤਾ ਦਿਖਾਉਣ ਲਈ ਬੁੱਧਵਾਰ ਨੂੰ ਇਸ ਵਿਚ ਡੁਬਕੀ ਲਗਾਈ।
‘ਵੇਟਸੂਟ’ ਪਹਿਨ ਕੇ ਹਿਡਾਲਗੋ ਨੇ ਆਪਣੇ ਦਫਤਰ ਸਿਟੀ ਹਾਲ ਤੇ ਨੋਟ੍ਰੇ ਡੇਮ ਕੈਥੇਡ੍ਰਲ ਦੇ ਕੋਲ ਨਦੀ ਵਿਚ ਛਲਾਂਗ ਲਗਾਈ। ਪੈਰਿਸ 2024 ਦੇ ਪ੍ਰਮੁੱਖ ਟੋਨੀ ਐਸਟਾਂਗੁਏਟ ਤੇ ਪੈਰਿਸ ਖੇਤਰ ਦੇ ਚੋਟੀ ਦੇ ਸਰਕਾਰੀ ਅਧਿਕਾਰੀ ਮਾਰਕ ਗਿਲੀਊਮ ਵੀ ਉਸਦੇ ਨਾਲ ਸ਼ਾਮਲ ਸਨ।
ਹਿਡਾਲਗੋ ਨੇ ਨਦੀ ਵਿਚੋਂ ਬਾਹਰ ਨਿਕਲਦੇ ਹੋਏ ਕਿਹਾ,‘‘ਪਾਣੀ ਬਹੁਤ ਚੰਗਾ ਹੈ। ਥੋੜ੍ਹਾ ਠੰਡਾ ਹੈ ਪਰ ਇੰਨਾ ਖਰਾਬ ਨਹੀਂ ਹੈ।’’ ਇਹ 26 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਨਦੀ ਦੀ ਸਵੱਛਤਾ ਦਿਖਾਉਣ ਦੀ ਕੋਸ਼ਿਸ ਹੈ, ਜਿਸ ਵਿਚ ਸੀਨ ਨਦੀ ’ਤੇ ਕਿਸ਼ਤੀਆਂ ’ਤੇ ਖਿਡਾਰੀਆਂ ਦੀ ਪਰੇਡ ਵੀ ਸ਼ਾਮਲ ਹੈ।
ਜੂਨ ਦੇ ਸ਼ੁਰੂ ਵਿਚ ਪਾਣੀ ਦੀ ਗੁਣਵੱਤਾ ਜਾਂਚ ਵਿਚ ਈ ਕੋਲਾਈ ਬੈਕਟੀਰੀਆ ਦਾ ਅਸੁਰੱਖਿਅਤ ਪੱਧਰ ਮਿਲਿਆ ਸੀ, ਜਿਸ ਤੋਂ ਬਾਅਦ ਹਾਲ ਹੀ ਵਿਚ ਸੁਧਾਰ ਹੋਇਆ। ਨਦੀ ਦੀ ਸਵੱਛਤਾ ਲਈ ਡੇਢ ਅਰਬ ਡਾਲਰ ਦਾ ਖਰਚ ਕੀਤਾ ਗਿਆ ਹੈ।
ਸ਼੍ਰੀਲੰਕਾ ਦੇ ਸਾਬਕਾ ਅੰਡਰ-19 ਕਪਤਾਨ ਧਮਿਕਾ ਦੀ ਹੱਤਿਆ
NEXT STORY