ਲਿਸਬਨ— ਆਖਿਰਕਾਰ ਪੁਰਤਗਾਲ ਦੇ ਧਾਕੜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਜੁੜਵਾ ਬੱਚਿਆਂ ਦੇ ਪਿਤਾ ਬਣਨ ਦੀ ਪੁਸ਼ਟੀ ਰਕ ਦਿੱਤੀ ਹੈ। ਇਸ ਦੀ ਜਾਣਕਾਰੀ ਰੋਨਾਲਡੋ ਨੇ ਉਸ ਸਮੇਂ ਦਿੱਤੀ, ਜਦੋਂ ਉਨ੍ਹਾਂ ਦੀ ਟੀਮ ਕਾਨਫੇਡਰੇਸ਼ਨ ਕੱਪ ਟੂਰਨਾਮੈਂਟ 'ਚ ਚਿੱਲੀ ਤੋਂ ਹਾਰਨ ਦੇ ਬਾਅਦ ਟੂਰਨਾਮੈਂਟ 'ਚੋਂ ਬਾਹਰ ਹੋ ਗਈ। ਪੁਰਤਗਾਲੀ ਮੀਡੀਆ ਦੀ ਜਾਣਕਾਰੀ ਮੁਤਾਬਕ ਦੋਨੋਂ ਬੱਚੇ ਸਰੋਗੇਟ ਮਾਂ ਦੇ ਹਨ।
ਜੁੜਵਾ ਬੱਚਿਆਂ 'ਚ ਇਕ ਬੇਟੀ ਤੇ ਇਕ ਬੇਟਾ
ਜਾਣਕਾਰੀ ਮੁਤਾਬਕ ਬੇਟੇ ਦਾ ਨਾਂ ਈਵਾ ਤੇ ਬੇਟੀ ਦਾ ਮਤੇਓ ਹੈ। ਕਈ ਦਿਨਾਂ ਤੋਂ ਇਹ ਖਬਰ ਚੱਲ ਰਹੀ ਸੀ ਕਿ ਅਮਰੀਕਾ 'ਚ ਇਕ ਸਰੋਗੇਟ ਮਾਂ ਦੇ ਜ਼ਰੀਏ ਰੋਨਾਲਡੋ ਜੁੜਵਾ ਬੱਚਿਆ ਦੇ ਪਿਤਾ ਬਣੇ ਹਨ। ਰੋਨਾਲਡੋ ਨੇ ਇਸ ਦੀ ਖਬਰ ਇੰਸਟਾਗ੍ਰਾਮ 'ਤੇ ਹੋਰ ਸੋਸ਼ਲ ਮੀਡੀਆ ਰਾਹੀ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਪਣੀ ਪੋਸਟ ਦੇ ਨਾਲ ਲਿਖਿਆ, ''ਮੈਂ ਬਹੁਤ ਖੁਸ਼ ਹਾਂ, ਪਹਿਲੀ ਵਾਰ ਮੈਂ ਆਪਣੇ ਬੱਚਿਆ ਨਾਲ ਹਾਂ।''
ਦੱਸ ਦਈਏ ਕਿ ਰੋਨਾਲਡੋ ਪਹਿਲੇ ਹੀ ਇਕ ਬੇਟੇ ਦੇ ਪਿਤਾ ਹਨ। ਕ੍ਰਿਸਟੀਆਨੋ ਰੋਨਾਲਡੋ ਜੂਨੀਅਰ ਦਾ ਜਨਮ ਜੂਨ 2010 'ਚ ਹੋਇਆ ਸੀ। ਜਾਣਕਾਰੀ ਮੁਤਾਬਕ ਉਹ ਵੀ ਸਰੋਗੇਟ ਮਾਂ ਦਾ ਹੈ, ਪਰ ਇਸ ਫੁੱਟਬਾਲਰ ਨੇ ਕਦੇ ਵੀ ਇਸ ਦੀ ਪੁਸ਼ਟੀ ਨਹੀਂ ਕੀਤੀ।
ਕਨਫੈੱਡਰੇਸ਼ਨ ਕੱਪ : ਸ਼ੂਟਆਊਟ 'ਚ ਜਿੱਤ ਨਾਲ ਚਿਲੀ ਫਾਈਨਲ 'ਚ
NEXT STORY