ਮੁੰਬਈ—ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ਦੇ ਸੱਤਵੇਂ ਸੈਸ਼ਨ ਦੀ ਨੀਲਾਮੀ 8 ਤੇ 9 ਅਪ੍ਰੈਲ ਨੂੰ ਇੱਥੇ ਆਯੋਜਿਤ ਕੀਤੀ ਜਾਵੇਗੀ। ਪੀ. ਕੇ. ਐੱਲ. ਦਾ ਸੱਤਵਾਂ ਸੈਸ਼ਨ ਜੁਲਾਈ ਤੋਂ ਸ਼ੁਰੂ ਹੋਵੇਗਾ। ਲੀਗ ਦੇ ਕਮਿਸ਼ਨਰ ਅਨੁਪਮ ਗੋਸਵਾਮੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ,''ਇਸ ਦੇ ਇਲਾਵਾ ਮੈਂ ਇਹ ਵੀ ਐਲਾਨ ਕਰਨਾ ਚਾਹੁੰਦਾ ਹਾਂ ਕਿ 8ਵਾਂ ਸੈਸ਼ਨ ਅਗਲੇ ਸਾਲ (2020) ਜੁਲਾਈ ਵਿਚ ਹੀ ਸ਼ੁਰੂ ਹੋਵੇਗਾ।'' ਸੱਤਵੇਂ ਸੈਸ਼ਨ ਵਿਚ 12 ਟੀਮਾਂ ਹਿੱਸਾ ਲੈਣਗੀਆਂ ਤੇ ਇਹ 19 ਜੁਲਾਈ ਤੋਂ ਸ਼ੁਰੂ ਹੋਵੇਗਾ। ਇਸ ਦਾ ਪ੍ਰੋਗਰਾਮ ਬਾਅਦ ਵਿਚ ਐਲਾਨ ਕੀਤਾ ਜਾਵੇਗਾ
ਪਾਕਿਸਤਾਨ ਵਿਰੁੱਧ ਵਨ-ਡੇ ਲੜੀ ਲਈ ਸਮਿਥ ਤੇ ਵਾਰਨਰ ਆਸਟਰੇਲੀਆਈ ਟੀਮ 'ਚ ਨਹੀਂ
NEXT STORY