ਮੁੰਬਈ- ਆਈ. ਪੀ. ਐੱਲ. ਦੇ 8ਵੇਂ ਮੁਕਾਬਲੇ 'ਚ ਚੇਨਈ ਦੀ ਸੁਪਰ ਕਿੰਗਜ਼ ਦੀ ਟੀਮ ਨੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ। ਇਸ ਮੈਚ 'ਚ ਚੇਨਈ ਦੀ ਟੀਮ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਪੰਜਾਬ ਨੂੰ 106 ਦੌੜਾਂ 'ਤੇ ਹੀ ਰੋਕ ਦਿੱਤਾ। ਇਸ ਮੈਚ 'ਚ ਪੰਜਾਬ ਦੇ ਟਾਪ ਬੱਲੇਬਾਜ਼ਾਂ ਨੂੰ ਦੀਪਕ ਚਾਹਰ ਨੇ ਢੇਰ ਕਰ ਦਿੱਤਾ। ਚੇਨਈ ਦੀ ਟੀਮ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ ਪਰ ਇਸ ਮੈਚ 'ਚ ਚੇਨਈ ਦੇ ਬੱਲੇਬਾਜ਼ ਅੰਬਾਤੀ ਰਾਇਡੂ ਜ਼ੀਰੋ 'ਤੇ ਮੁਹੰਮਦ ਸ਼ਮੀ ਦੀ ਗੇਂਦ 'ਤੇ ਆਊਟ ਹੋ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਅਜਿਹਾ ਖਰਾਬ ਰਿਕਾਰਡ ਆਪਣੇ ਨਾਂ ਕਰ ਲਿਆ।
ਇਹ ਖ਼ਬਰ ਪੜ੍ਹੋ- ਆਈ. ਪੀ. ਐੱਲ. ਮੈਚ ’ਤੇ ਸੱਟਾ ਲਾਉਂਦੇ 7 ਲੋਕ ਗ੍ਰਿਫਤਾਰ
ਦਰਅਸਲ ਰੈਨਾ ਦੇ ਆਊਟ ਹੋਣ ਤੋਂ ਬਾਅਦ ਬੱਲੇਬਾਜ਼ੀ ਕਰਨ ਲਈ ਆਏ ਅੰਬਾਤੀ ਰਾਇਡੂ ਮੁਹੰਮਦ ਸ਼ਮੀ ਦੀ ਗੇਂਦ 'ਤੇ ਆਊਟ ਹੋ ਗਏ। ਰਾਇਡੂ ਨੇ ਮੈਚ ਨੂੰ ਜਲਦ ਖਤਮ ਕਰਨ ਦੀ ਕੋਸ਼ਿਸ਼ 'ਚ ਸ਼ਮੀ ਦੀ ਪਹਿਲੀ ਗੇਂਦ 'ਤੇ ਜ਼ੋਰਦਾਰ ਸ਼ਾਟ ਮਾਰਨਾ ਸੀ ਪਰ ਉਸ ਨੇ ਸਿੱਧੇ ਨਿਕੋਲਸ ਪੂਰਨ ਨੂੰ ਕੈਚ ਕਰਵਾ ਦਿੱਤਾ। ਰਾਇਡੂ ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਵਾਰ ਜ਼ੀਰੋ 'ਤੇ ਆਊਟ ਹੋਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਇਸ ਮਾਮਲੇ 'ਚ ਰੋਹਿਤ ਸ਼ਰਮਾ ਦੀ ਬਰਾਬਰੀ ਕਰ ਲਈ ਹੈ। ਦੋਵੇਂ ਹੀ ਆਈ. ਪੀ. ਐੱਲ. 'ਚ 13-13 ਵਾਰ ਜ਼ੀਰੋ 'ਤੇ ਆਊਟ ਹੋ ਚੁੱਕੇ ਹਨ। ਦੇਖੋ ਰਿਕਾਰਡ-
ਇਹ ਖ਼ਬਰ ਪੜ੍ਹੋ- ਰਨ ਆਊਟ ਕਰਨ 'ਚ ਮਾਸਟਰ ਦੀ ਡਿਗਰੀ ਹਾਸਲ ਕਰ ਰੱਖੀ ਹੈ ਜਡੇਜਾ ਨੇ, ਦੇਖੋ ਰਿਕਾਰਡ
ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਵਾਰ ਜ਼ੀਰੋ 'ਤੇ ਆਊਟ ਹੋਣ ਵਾਲੇ ਬੱਲੇਬਾਜ਼
13 - ਅੰਬਾਤੀ ਰਾਇਡੂ
13 - ਰੋਹਿਤ ਸ਼ਰਮਾ
13 - ਅਜਿੰਕਯ ਰਹਾਣੇ
13 - ਹਰਭਜਨ ਸਿੰਘ
13 - ਪਾਰਥਿਵ ਪਟੇਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰਨ ਆਊਟ ਕਰਨ 'ਚ ਮਾਸਟਰ ਦੀ ਡਿਗਰੀ ਹਾਸਲ ਕਰ ਰੱਖੀ ਹੈ ਜਡੇਜਾ ਨੇ, ਦੇਖੋ ਰਿਕਾਰਡ
NEXT STORY