ਮੁੰਬਈ- ਰਵਿੰਦਰ ਜਡੇਜਾ ਦੀ ਗਿਣਤੀ ਦੁਨੀਆ ਦੇ ਸਰਵਸ੍ਰੇਸ਼ਠ ਫੀਲਡਰਾਂ 'ਚ ਕੀਤੀ ਜਾਂਦੀ ਹੈ। ਪੰਜਾਬ ਦੇ ਵਿਰੁੱਧ ਮੈਚ 'ਚ ਉਨ੍ਹਾਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਆਖਿਰ ਕਿਉਂ ਫੈਂਸ ਉਨ੍ਹਾਂ ਨੂੰ ਸਰਵਸ੍ਰੇਸ਼ਠ ਫੀਲਡਰ ਮੰਨਦੇ ਹਨ। ਪੰਜਾਬ ਦੇ ਵਿਰੁੱਧ ਚੇਨਈ ਸੁਪਰ ਕਿੰਗਜ਼ ਦੇ ਆਲਰਾਊਂਡਰ ਖਿਡਾਰੀ ਰਵਿੰਦਰ ਜਡੇਜਾ ਨੇ ਮੈਚ ਦੌਰਾਨ ਸ਼ਾਨਦਾਰ ਰਨ ਆਊਟ ਕੀਤਾ। ਉਸਦੇ ਇਸ ਰਨ ਆਊਟ ਨੂੰ ਦੇਖ ਕੇ ਫੈਂਸ ਬਹੁਤ ਖੁਸ਼ ਹੋਏ ਤੇ ਸੋਸ਼ਲ ਮੀਡੀਆ 'ਤੇ ਸ਼ਲਾਘਾ ਵੀ ਹੋਈ।
ਤੀਜਾ ਓਵਰ ਕਰਵਾਉਣ ਆਏ ਦੀਪਕ ਚਾਹਰ ਦੀ ਗੇਂਦ 'ਤੇ ਕ੍ਰਿਸ ਗੇਲ ਨੇ ਰਨ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਬੈਕਵਰਕ ਪੁਆਇੰਟ ਵੱਲ ਖੜੇ ਜਡੇਜਾ ਨੇ ਗੇਂਦ ਨੂੰ ਫੜਿਆ ਤੇ ਸਿੱਧਾ ਵਿਕਟਾਂ 'ਤੇ ਨਿਸ਼ਾਨਾ ਮਾਰਿਆ। ਗੇਂਦ ਸਿੱਧੇ ਵਿਕਟ 'ਤੇ ਲੱਗੀ ਤੇ ਰਾਹੁਲ ਰਨ ਆਊਟ ਹੋ ਗਿਆ। ਜਡੇਜਾ ਦੇ ਇਸ ਸ਼ਾਨਦਾਰ ਰਨ ਆਊਟ ਦੇ ਕਾਰਨ ਪੰਜਾਬ ਦੇ ਕਪਤਾਨ ਰਾਹੁਲ ਨੂੰ ਪੈਵੇਲੀਅਨ ਭੇਜ ਦਿੱਤਾ।
ਇਹ ਖ਼ਬਰ ਪੜ੍ਹੋ- ਆਰਸਨੈੱਲ, ਮਾਨਚੈਸਟਰ, ਰੋਮਾ ਤੇ ਵਿਲਾਰੀਆਲ ਯੂਰੋਪਾ ਲੀਗ ਦੇ ਸੈਮੀਫਾਈਨਲ ’ਚ
ਇਸ ਦੇ ਨਾਲ ਹੀ ਜਡੇਜਾ ਨੇ ਆਪਣੇ ਨਾਂ ਇਕ ਵੱਡਾ ਰਿਕਾਰਡ ਵੀ ਬਣਾ ਲਿਆ ਹੈ। ਜਡੇਜਾ ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਵਾਰ ਰਨ ਆਊਟ ਕਰਨ ਵਾਲੇ ਖਿਡਾਰੀ ਬਣ ਗਏ ਹਨ। ਇਸ ਮਾਮਲੇ 'ਚ ਉਨ੍ਹਾਂ ਨੇ ਆਪਣੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ। ਧੋਨੀ ਦੇ ਨਾਂ ਆਈ. ਪੀ. ਐੱਲ. 'ਚ 21 ਰਨ ਆਊਟ ਕਰਨ ਦਾ ਰਿਕਾਰਡ ਹੈ। ਜਡੇਜਾ ਨੇ ਰਾਹੁਲ ਨੂੰ ਰਨ ਆਊਟ ਕਰਕੇ ਇਹ ਰਿਕਾਰਡ ਆਪਣੇ ਨਂ ਕਰ ਲਿਆ ਹੈ। ਦੇਖੋ ਰਿਕਾਰਡ-
ਸਭ ਤੋਂ ਜ਼ਿਆਦਾ ਵਾਰ ਰਨ ਆਊਟ ਕਰਨ ਵਾਲੇ ਖਿਡਾਰੀ
ਜਡੇਜਾ- 22
ਧੋਨੀ- 21
ਕੋਹਲੀ-22
ਰੈਨਾ- 16
ਮਨੀਸ਼ ਪਾਂਡੇ- 16
ਇਹ ਖ਼ਬਰ ਪੜ੍ਹੋ- ਆਈ. ਪੀ. ਐੱਲ. ਮੈਚ ’ਤੇ ਸੱਟਾ ਲਾਉਂਦੇ 7 ਲੋਕ ਗ੍ਰਿਫਤਾਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦੀਪਕ ਨੇ ਪੰਜਾਬ ਵਿਰੁੱਧ ਕੀਤੀ ਸ਼ਾਨਦਾਰ ਗੇਂਦਬਾਜ਼ੀ, ਆਪਣੇ ਨਾਂ ਕੀਤੇ ਇਹ ਵੱਡੇ ਰਿਕਾਰਡ
NEXT STORY