ਸਪੋਰਟਸ ਡੈਸਕ— ਪਾਕਿਸਤਾਨ 'ਏ' ਟੀਮ ਦੇ ਕਪਤਾਨ ਮੁਹੰਮਦ ਹੈਰਿਸ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ ਕਿ ਪੁਰਸ਼ ਟੀ-20 ਐਮਰਜਿੰਗ ਟੀਮ ਏਸ਼ੀਆ ਕੱਪ ਲਈ ਉਨ੍ਹਾਂ ਦੀ ਟੀਮ 'ਤੇ ਡਰੈਸਿੰਗ ਰੂਮ 'ਚ ਭਾਰਤ ਬਾਰੇ ਗੱਲ ਕਰਨ 'ਤੇ ਪਾਬੰਦੀ ਹੈ। ਪਾਕਿਸਤਾਨ ਸ਼ਾਹੀਨ 19 ਅਕਤੂਬਰ ਨੂੰ ਆਪਣੇ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਭਾਰਤ-ਏ ਨਾਲ ਭਿੜੇਗੀ। ਯੂਏਈ ਅਤੇ ਓਮਾਨ ਉਨ੍ਹਾਂ ਦੇ ਗਰੁੱਪ ਵਿੱਚ ਦੋ ਹੋਰ ਟੀਮਾਂ ਹਨ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਵੀਡੀਓ 'ਚ ਹੈਰੀਸ ਨੇ ਕਿਹਾ, 'ਮੈਂ ਤੁਹਾਨੂੰ ਇਕ ਗੱਲ ਦੱਸਦਾ ਹਾਂ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਇਸ ਡਰੈਸਿੰਗ ਰੂਮ 'ਚ ਭਾਰਤ ਬਾਰੇ ਗੱਲ ਕਰਨ 'ਤੇ ਪਾਬੰਦੀ ਲੱਗੀ ਹੋਵੇ। ਸੀਨੀਅਰ ਪਾਕਿਸਤਾਨੀ ਟੀਮ ਲਈ ਹੁਣ ਤੱਕ 6 ਵਨਡੇ ਅਤੇ 9 ਟੀ-20 ਮੈਚ ਖੇਡ ਚੁੱਕੇ 23 ਸਾਲਾ ਹੈਰਿਸ ਨੇ ਕਿਹਾ ਕਿ ਜੇਕਰ ਖਿਡਾਰੀ ਸਿਰਫ ਭਾਰਤ ਖਿਲਾਫ ਮੈਚ ਦੀ ਗੱਲ ਕਰਦੇ ਹਨ ਤਾਂ ਇਹ ਉਨ੍ਹਾਂ 'ਤੇ ਵਾਧੂ ਦਬਾਅ ਬਣਾਉਂਦਾ ਹੈ।
ਉਸ ਨੇ ਕਿਹਾ, 'ਸਾਨੂੰ ਭਾਰਤ ਬਾਰੇ (ਸਿਰਫ਼) ਸੋਚਣ ਦੀ ਲੋੜ ਨਹੀਂ ਹੈ, ਸਾਨੂੰ ਹੋਰ ਟੀਮਾਂ ਬਾਰੇ ਵੀ ਸੋਚਣਾ ਹੋਵੇਗਾ। ਮੈਂ (ਸੀਨੀਅਰ) ਪਾਕਿਸਤਾਨ ਟੀਮ ਵਿੱਚ ਰਿਹਾ ਹਾਂ, ਪਿਛਲਾ ਵਿਸ਼ਵ ਕੱਪ ਵੀ ਖੇਡਿਆ ਹਾਂ। ਇਸ ਨਾਲ ਇੰਨਾ ਦਬਾਅ ਪੈਦਾ ਹੁੰਦਾ ਹੈ ਕਿ ਤੁਸੀਂ ਮਾਨਸਿਕ ਤੌਰ 'ਤੇ ਭਾਰਤ, ਭਾਰਤ ਬਾਰੇ ਸੋਚਦੇ ਰਹੋ। ਸਾਨੂੰ ਹੋਰ ਟੀਮਾਂ ਦਾ ਵੀ ਸਾਹਮਣਾ ਕਰਨਾ ਪਵੇਗਾ। ਇਸੇ ਕਰਕੇ ਇਸ ਟੀਮ 'ਤੇ ਫਿਲਹਾਲ ਪਾਬੰਦੀ ਹੈ (ਭਾਰਤ ਬਾਰੇ ਗੱਲ ਕਰਨ ਤੋਂ)। ਅਸੀਂ ਅਜੇ ਤੱਕ ਡਰੈਸਿੰਗ ਰੂਮ ਵਿੱਚ ਭਾਰਤ ਬਾਰੇ ਗੱਲ ਨਹੀਂ ਕੀਤੀ ਹੈ। ਸਿਰਫ਼ ਭਾਰਤ ਹੀ ਨਹੀਂ, ਸਾਨੂੰ ਹੋਰ ਟੀਮਾਂ ਦਾ ਵੀ ਸਨਮਾਨ ਕਰਨਾ ਹੋਵੇਗਾ।
ਭਾਰਤ ਦੀ ਅਗਵਾਈ ਮੱਧਕ੍ਰਮ ਦੇ ਬੱਲੇਬਾਜ਼ ਤਿਲਕ ਵਰਮਾ ਕਰਨਗੇ, ਜੋ ਸੀਨੀਅਰ ਟੀਮ ਲਈ ਪਹਿਲਾਂ ਹੀ ਚਾਰ ਵਨਡੇ ਅਤੇ 16 ਟੀ-20 ਮੈਚ ਖੇਡ ਚੁੱਕੇ ਹਨ। ਵਰਮਾ ਦੀ ਜਗ੍ਹਾ ਓਪਨਰ ਅਭਿਸ਼ੇਕ ਸ਼ਰਮਾ ਨੂੰ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ।
ਦਿੱਲੀ ਹਾਫ ਮੈਰਾਥਨ ਨੇ ਚੈਰਿਟੀ ਰਾਹੀਂ 3 ਕਰੋੜ ਰੁਪਏ ਇਕੱਠੇ ਕੀਤੇ
NEXT STORY