ਨਵੀਂ ਦਿੱਲੀ— 24 ਸਤੰਬਰ 2017 ਦੇ ਦਿਨ ਦੋ ਵੱਡੇ ਮੈਚ ਖੇਡੇ ਗਏ। ਜਿਸ 'ਚ ਪਹਿਲਾਂ ਮੈਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ। ਇਸ ਦਿਨ ਖਿਡਾਰੀਆਂ ਵਲੋਂ ਮੈਚ 'ਚ ਸਭ ਤੋਂ ਜ਼ਿਆਦਾ ਛੱਕਿਆ ਦੀ ਬਰਸਾਤ ਕੀਤੀ ਗਈ। ਇਸ ਦਿਨ ਕੁਲ 43 ਛੱਕੇ ਲੱਗੇ ਜੋਂ ਇਕ ਦਿਨ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਦੂਜਾ ਰਿਕਾਰਡ ਹੈ। ਇਸ ਤੋਂ ਪਹਿਲਾਂ 4 ਫਰਵਰੀ 2007 'ਚ 45 ਛੱਕੇ ਲੱਗੇ ਸਨ। ਇਸ ਤੋਂ ਬਾਅਦ 24 ਸਤੰਬਰ ਨੂੰ 43 ਛੱਕੇ ਲੱਗ ਗਏ ਜੋਂ ਵਨਡੇ ਮੈਚਾਂ 'ਚ ਦੂਜਾ ਸਭ ਤੋਂ ਵੱਡਾ ਰਿਕਾਰਡ ਹੈ। ਇਹ ਰਿਕਾਰਡ ਬਣਨਾ ਲਾਜ਼ਮੀ ਵੀ ਸੀ। ਚਾਰੇ ਹੀ ਟੀਮ 'ਚ ਬਿਹਤਰੀਨ ਬੱਲੇਬਾਜ਼ ਮੌਜੂਦ ਸਨ।

ਇਸ ਦਿਨ ਪਹਿਲਾਂ ਮੈਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ। ਇਸ ਮੁਕਾਬਲੇ 'ਚ ਕੁਲ 15 ਛੱਕੇ ਲੱਗੇ। ਭਾਰਤ ਟੀਮ ਵਲੋਂ 8 ਛੱਕੇ ਅਤੇ ਆਸਟਰੇਲੀਆ ਵਲੋਂ 7 ਛੱਕੇ ਲਗਾਏ ਗਏ। ਭਾਰਤੀ ਟੀਮ ਵਲੋਂ ਰੋਹਿਤ ਸ਼ਰਮਾ ਅਤੇ ਹਾਰਦਿਕ ਪੰਡਯਾ ਨੇ ਸਭ ਤੋਂ ਵੱਧ 4-4 ਛੱਕੇ ਲਗਾਏ। ਇਸ ਤੋਂ ਇਲਾਵਾ ਆਸਟਰੇਲੀਆ ਵਲੋਂ ਆਰੋਨ ਫਿੰਚ ਨੇ ਸਭ ਤੋਂ ਵੱਧ 5 ਛੱਕੇ ਲਗਾਏ। ਭਾਰਤੀ ਟੀਮ ਨੇ ਆਸਟਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਚ 3-0 ਨਾਲ ਬੜਤ ਬਣਾ ਲਈ ਹੈ। ਸੀਰੀਜ਼ ਦਾ ਚੌਥਾ ਮੈਚ 27 ਸਤੰਬਰ ਨੂੰ ਖੇਡਿਆ ਜਾਵੇਗਾ।
ਦਿਨ ਦੇ ਦੂਜੇ ਮੈਚ 'ਚ ਇੰਗਲੈਂਡ ਅਤੇ ਵੈਸਟ ਇੰਡੀਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਇਸ ਮੈਚ 'ਚ ਕੁਲ 28 ਛੱਕੇ ਲੱਗੇ। ਇੰਗਲੈਂਡ ਦੀ ਟੀਮ ਨੇ 15 ਛੱਕੇ ਲਗਾਏ ਅਤੇ ਵੈਸਟਇੰਡੀਜ਼ ਟੀਮ ਨੇ 13 ਛੱਕੇ ਲਗਾਏ। ਵੈਸਟਇੰਡੀਜ਼ ਵਲੋਂ ਕ੍ਰਿਸ ਗੇਲ ਨੇ ਸਭ ਤੋਂ ਜ਼ਿਆਦਾ 6 ਛੱਕੇ ਲਗਾਏ, ਤਾਂ ਇਸ ਤੋਂ ਇਲਾਵਾ ਇੰਗਲੈਂਡ ਵਲੋਂ ਮੋਇਨ ਅਲੀ ਨੇ ਸਭ ਤੋਂ ਵੱਧ 8 ਛੱਕੇ ਲਗਾਏ। ਮੈਚ ਦੀ ਗੱਲ ਕੀਤੀ ਜਾਵੇ ਤਾਂ ਇੰਗਲੈਂਡ ਨੇ ਵੈਸਟਇੰਡੀਜ਼ ਨੂੰ 124 ਦੌੜਾਂ ਨਾਲ ਹਰਾਇਆ।
ਰੋਮਨ ਰੇਂਸ ਨਾਲ ਮੁਕਾਬਲੇ 'ਚ ਹਾਰਿਆ WWE ਦਾ ਸੁਲਤਾਨ, ਲੈ ਸਕਦੇ ਹਨ ਸੀਨਾ ਰੈਸਲਿੰਗ ਤੋਂ ਸੰਨਿਆਸ
NEXT STORY