ਨਵੀਂ ਦਿੱਲੀ— ਰਾਸ਼ਟਰੀ ਚੋਣ ਕਮੇਟੀ ਆਸਟਰੇਲੀਆ ਖਿਲਾਫ ਹੋਣ ਵਾਲੇ ਪਹਿਲੇ ਤਿੰਨ ਵਨ ਡੇ ਲਈ ਕੱਲ ਟੀਮ ਦੀ ਚੋਣ ਕਰੇਗੀ ਅਤੇ ਇਸ 'ਚ ਫੈਸਲਾ ਕੀਤਾ ਜਾਵੇਗਾ ਕਿ ਰਵੀਚੰਦਰਨ ਅਸ਼ਵਿਨ ਨੂੰ ਕਾਊਂਟੀ ਚੈਪੀਅਨਸ਼ਿਪ ਨੂੰ ਵਿਚਾਲੇ ਛੱਡ ਕੇ ਬੁਲਾਇਆ ਜਾਵੇਗਾ ਜਾਂ ਨਹੀਂ। ਅਸ਼ਵਿਨ ਇਸ ਸਮੇਂ ਇੰਗਲਿੰਸ਼ ਕਾਊਂਟੀ ਦੇ ਲਈ ਡਿੰਵੀਜਨ ਦੋ 'ਚ ਵਾਰੇਸਟਰਸ਼ਰ ਦੇ ਲਈ ਖੇਡ ਰਿਹਾ ਹੈ ਅਤੇ ਉਸ ਦਾ ਅਨੁਬੰਧ ਚਾਰ ਮੈਚਾਂ ਦਾ ਹੈ ਜਿਸ 'ਚ ਹੁਣ ਤੱਕ ਦੋ ਹੀ ਮੈਚ ਹੋਏ ਹਨ।
ਅਸ਼ਵਿਨ ਨੂੰ ਹੁਣ 12 ਤੋਂ 15 ਸਤੰਬਰ ਤੱਕ ਲਿਸੇਸਟਰਸ਼ਰ ਦੇ ਖਿਲਾਫ ਘਰੇਲੂ ਮੈਚ ਖੇਡਣਾ ਹੈ ਅਤੇ ਆਖਰੀ ਮੈਚ 25 ਤੋਂ 28 ਸਤੰਬਰ ਤੱਕ ਡਰਹਮ ਖਿਲਾਫ ਹੋਵੇਗਾ। ਜੇਕਰ ਅਸ਼ਵਿਨ ਨੂੰ ਇਨ੍ਹਾਂ ਦੋਨਾਂ ਮੈਚਾਂ 'ਚ ਖੇਡਣ ਦੇ ਲਈ ਅਨੁਮਤੀ ਦਿੱਤੀ ਜਾਂਦੀ ਹੈ ਤਾਂ ਉਹ ਆਸਟਰੇਲੀਆ ਖਿਲਾਫ ਵਨ ਡੇ ਮੈਚਾਂ ਦੇ ਲਈ ਉਪਲਬਧ ਨਹੀਂ ਹੋ ਸਕੇਗਾ। ਅਕਸਰ ਪਟੇਲ ਅਤੇ ਯੁਜਵਿੰਦਰ ਚਾਹਲ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਤਾਂ ਚੋਣ ਕਮੇਟੀ ਅਸ਼ਵਿਨ ਨੂੰ ਕਾਊਂਟੀ ਮੈਚ ਅਨੁਭਵ ਪੂਰਾ ਕਰਨ ਦੀ ਅਨੁਮਤੀ ਦੇ ਸਕਦੀ ਹੈ।
ਚੋਣ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਬੀ. ਸੀ. ਸੀ. ਆਈ. ਦੇ ਅਧਿਕਾਰੀ ਨੇ ਅੱਜ ਪੀ. ਟੀ. ਆਈ. ਨੂੰ ਕਿਹਾ ਕਿ ਅਸ਼ਵਿਨ ਨੂੰ ਵਾਰੇਸਟਰਸ਼ਰ ਦੇ ਲਈ ਚਾਰ ਮੈਚਾਂ ਦਾ ਅਨੁਬੰਧ ਮਿਲਿਆ ਹੈ ਅਤੇ ਦੋ ਹੀ ਮੈਚਾਂ ਤੋਂ ਬਾਅਦ ਬੁਲਾ ਲਿਆ ਜਾਂਦਾ ਹੈ ਤਾਂ ਉਸ ਨੂੰ ਕਾਊਂਟੀ 'ਚ ਉੱਚਿਤ ਅਨੁਭਵ ਹਾਸਲ ਕਰਨ ਦਾ ਉਦੇਸ਼ ਪੂਰਾ ਨਹੀਂ ਹੋ ਸਕੇਗਾ। ਟੀਮ ਪ੍ਰਬੰਧਨ ਅਤੇ ਚੋਣਕਾਰਾਂ ਨੇ ਫੈਸਲਾ ਕੀਤਾ ਸੀ ਕਿ ਉਸ ਨੂੰ ਕਾਊਂਟੀ ਕ੍ਰਿਕਟ 'ਚ ਖੇਡਣਾ ਚਾਹੀਦਾ ਹੈ।
ਪ੍ਰੋ ਕਬੱਡੀ ਲੀਗ : ਯੂ ਮੁੱਬਾ ਨੇ ਪਟਨਾ ਪਾਇਰੇਟਰਸ ਨੂੰ 51-41 ਨਾਲ ਹਰਾਇਆ
NEXT STORY