ਸੇਂਟ ਲੁਈਸ (ਅਮਰੀਕਾ) (ਨਿਕਲੇਸ਼ ਜੈਨ)- ਸਿੰਕਫੀਲਡ ਕੱਪ ਸ਼ਤਰੰਜ ਚੈਂਪੀਅਨਸ਼ਿਪ ਦੇ 10ਵੇਂ ਰਾਊਂਡ ਵਿਚ ਚੀਨ ਦੇ ਡਿੰਗ ਲੀਰੇਨ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਅਰਮੀਨੀਆ ਦੇ ਲੇਵਾਨ ਅਰੋਨੀਅਨ ਨਾਲ ਡਰਾਅ ਖੇਡਿਆ। ਜੇਕਰ ਉਹ ਅੰਤਿਮ ਮੁਕਾਬਲਾ ਅਜ਼ਰਬੈਜਾਨ ਦੇ ਸ਼ਕਰੀਆਰ ਮਮੇਘਾਰੋਵ ਨਾਲ ਡਰਾਅ ਖੇਡਦਾ ਹੈ ਜਾਂ ਜਿੱਤਦਾ ਹੈ ਤਾਂ ਉਸ ਦੀ ਖਿਤਾਬ ਜਿੱਤਣ ਦੀ ਜ਼ਿਆਦਾ ਸੰਭਾਵਨਾ ਹੈ।
ਗੱਲ ਕਰੀਏ ਭਾਰਤ ਦੇ ਵਿਸ਼ਵਨਾਥਨ ਆਨੰਦ ਦੀ ਤਾਂ ਉਸ ਨੇ ਰੂਸ ਦੇ ਸੇਰਗੀ ਕਾਰਯਾਕਿਨ ਨਾਲ ਡਰਾਅ ਖੇਡਦੇ ਹੋਏ ਆਪਣਾ ਦੂਸਰਾ ਸਥਾਨ ਬਣਾ ਕੇ ਰੱਖਿਆ ਹੈ। ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਆਨੰਦ ਨੇ ਕਾਰਯਾਕਿਨ ਦੇ ਕਿਊਜੀਡੀ ਓਪਨਿੰਗ ਦਾ ਯਤਨ ਸਫਲ ਨਹÄ ਹੋਣ ਦਿੱਤਾ। ਕਾਫੀ ਸਮਝਦਾਰੀ ਨਾਲ ਉਸ ਦੀ ਯੋਜਨਾ ਨੂੰ ਅਸਫਲ ਕਰਦੇ ਹੋਏ 35 ਚਾਲਾਂ ਵਿਚ ਡਰਾਅ ਖੇਡਿਆ। ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਆਖਿਰ ਪ੍ਰਤੀਯੋਗਿਤਾ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਅਤੇ ਅਮਰੀਕਾ ਦੇ ਵੇਸਲੀ ਨੂੰ ਹਰਾਉਂਦੇ ਹੋਏ ਉਹ ਆਨੰਦ ਦੀ ਬਰਾਬਰੀ ’ਤੇ ਆ ਗਿਆ।
ਸੁਪਨਾ ਪੂਰਾ ਹੋਣ ਵਰਗਾ ਹੈ ਅਰਜੁਨ ਐਵਾਰਡ : ਫਵਾਦ ਮਿਰਜ਼ਾ
NEXT STORY