ਪੈਰਿਸ- ਮੌਜੂਦਾ ਚੈਂਪੀਅਨ ਲਿਲੀ ਤੇ ਲੇਂਸ ਦਰਮਿਆਨ ਖੇਡੇ ਗਏ ਫ਼੍ਰਾਂਸੀਸੀ ਫ਼ੁੱਟਬਾਲ ਲੀਗ ਦੇ ਮੈਚ 'ਚ ਦਰਸ਼ਕਾਂ ਨੇ ਖ਼ੂਬ ਹੰਗਾਮਾ ਕੀਤਾ ਜਿਸ ਕਾਰਨ ਹਾਫ਼ ਟਾਈਮ ਦੇ ਬਾਅਦ ਲਗਭਗ ਅੱਧੇ ਘੰਟੇ ਤਕ ਖੇਡ ਨਹੀਂ ਖੇਡਿਆ ਜਾ ਸਕਿਆ। ਸ਼ਨੀਵਰ ਨੂੰ ਖੇਡੇ ਗਏ ਇਸ ਮੈਚ 'ਚ ਪਹਿਲਾ ਹਾਫ਼ ਛੁੱਟਣ ਤੋਂ ਬਾਅਦ ਲੇਂਸ ਦੇ ਸਮਰਥਕ ਮੈਦਾਨ 'ਤੇ ਆ ਗਏ ਤੇ ਇਸ ਤੋਂ ਬਾਅਦ ਲਿਲੀ ਦੇ ਸਮਰਥਕਾਂ ਨਾਲ ਭਿੜ ਗਏ। ਪੁਲਸ ਤੇ ਸੁਰੱਖਿਆ ਕਰਮਚਾਰੀਆਂ ਨੂੰ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਕੱਢਣ 'ਚ ਕਾਫ਼ੀ ਮਿਹਨਤ ਕਰਨੀ ਪਈ।
ਹਾਫ਼ ਟਾਈਮ ਤਕ ਦੋਵੇਂ ਟੀਮਾਂ ਗੋਲ ਰਹਿਤ ਬਰਾਬਰੀ 'ਤੇ ਸਨ ਜਿਸ ਤੋਂ ਬਾਅਦ ਮੈਚ ਜਾਰੀ ਰੱਖਣ ਨੂੰ ਲੈਕੇ ਐਮਰਜੈਂਸੀ ਮੀਟਿੰਗ ਬੁਲਾਈ ਗਈ। ਮੀਟਿੰਗ 'ਚ ਮੈਚ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਜਿਸ ਨਾਲ ਲੇਂਸ ਨੇ 1-0 ਨਾਲ ਜਿੱਤ ਦਰਜ ਕੀਤੀ। ਉਸ ਵਲੋਂ ਗੋਲ ਪ੍ਰਜੇਮਿਸਲਾਵ ਫ਼੍ਰੈਂਕੋਵਸਕੀ ਨੇ 73ਵੇਂ ਮਿੰਟ 'ਚ ਕੀਤਾ। ਫ਼੍ਰਾਂਸੀਸੀ ਲੀਗ 'ਚ ਇਸ ਤੋਂ ਪਹਿਲਾਂ ਨੀਸ ਤੇ ਮਾਰਸੇਲੀ ਵਿਚਾਲੇ ਅਗਸਤ 'ਚ ਖੇਡੇ ਗਏ ਮੈਚ 'ਚ ਵੀ ਦਰਸ਼ਕਾਂ ਨੇ ਰੁਕਾਵਟ ਪਾਈ ਸੀ। ਨੀਸ ਦੇ ਪ੍ਰਸ਼ੰਸਕ ਮੈਦਾਨ 'ਤੇ ਉਤਰ ਆਏ ਸਨ ਤੇ ਉਨ੍ਹਾਂ ਨੇ ਮਾਰਸੇਲੀ ਦੇ ਖਿਡਾਰੀਆਂ ਤੇ ਸਹਿਯੋਗੀ ਸਟਾਫ਼ ਨਾਲ ਹੱਥੋਪਾਈ ਕੀਤੀ ਸੀ। ਇਸ ਤੋਂ ਬਾਅਦ ਇਹ ਮੈਚ ਰੱਦ ਕਰ ਦਿੱਤਾ ਗਿਆ
ਹਰਮਿਲਨ ਬੈਂਸ ਨੇ 800 ਮੀਟਰ ਰੇਸ ਵੀ ਜਿੱਤੀ, ਐਸ਼ਵਰਿਆ ਨੇ ਟ੍ਰਿਪਲ ਜੰਪ 'ਚ ਜਿੱਤਿਆ ਗੋਲਡ
NEXT STORY