ਨਵੀਂ ਦਿੱਲੀ— ਦਿੱਲੀ ਦੇ ਅਰੁਣ ਜੇਤਲੀ ਮੈਦਾਨ 'ਤੇ ਬੰਗਲਾਦੇਸ਼ ਦੇ ਹੱਥੋਂ 7 ਵਿਕਟਾਂ ਨਾਲ ਪਹਿਲਾ ਟੀ-20 ਮੈਚ ਹਾਰਨ 'ਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਬਹੁਤ ਨਾਰਾਜ਼ ਦਿਖੇ। ਮੈਚ ਖਤਮ ਹੋਣ ਤੋਂ ਬਾਅਦ ਰੋਹਿਤ ਸ਼ਰਮਾ ਨੇ ਕਿਹਾ ਕਿ ਅਸੀਂ ਬੰਗਲਾਦੇਸ਼ ਨੂੰ ਜਿੱਤ ਦਾ ਸਿਹਰਾ ਦਿੰਦੇ ਹਾਂ। ਜਦੋਂ ਅਸੀਂ ਬੱਲੇਬਾਜ਼ੀ ਕਰ ਰਹੇ ਸੀ ਤਾਂ ਉਨ੍ਹਾਂ ਨੇ ਸ਼ੁਰੂਆਤ ਤੋਂ ਹੀ ਸਾਡੇ 'ਤੇ ਦਬਾਅ ਬਣਾ ਕੇ ਰੱਖਿਆ ਸੀ। ਇਹ ਇਕ ਚੁਣੌਤੀਪੂਰਨ ਸਕੋਰ ਸੀ ਤੇ ਅਸੀਂ ਮੈਦਾਨ 'ਤੇ ਗਲਤੀਆਂ ਕੀਤੀਆਂ।
ਰੋਹਿਤ ਨੇ ਕਿਹਾ ਕਿ ਗਲਤ ਰਵੀਊ ਲੈਣਾ ਸਾਡੀ ਗਲਤੀ ਸੀ। ਪਹਿਲੀ ਗੇਂਦ ਜੋ ਬੈਕਫੁਟ 'ਤੇ ਖੇਡੀ ਤਾਂ ਅਸੀਂ ਸੋਚਿਆ ਕਿ ਇਹ ਲੈੱਗ ਡਾਊਨ ਹੋ ਰਿਹਾ ਹੈ। ਅਸੀਂ ਭੁੱਲ ਗਏ ਸੀ ਇਹ ਗੇਂਦ ਕਿੰਨੀ ਛੋਟੀ ਸੀ। ਇੱਥੋਂ ਹੀ ਬਹੁਤ ਚੀਜ਼ਾਂ ਸਾਡੇ ਹੱਥੋਂ ਨਿਕਲ ਗਈਆਂ। ਅਸੀਂ ਮੈਦਾਨ 'ਤੇ ਨਿਰਾਸ਼ ਤਕ ਨਹੀਂ ਸੀ ਪਰ ਬੱਲੇਬਾਜ਼ੀ ਦੇ ਲਿਹਾਜ਼ ਨਾਲ ਸਾਨੂੰ ਲੱਗਦਾ ਹੈ ਕਿ ਅਸੀਂ ਇਕ ਚੁਣੌਤੀਪੂਰਨ ਸਕੋਰ ਬਣਾ ਲਿਆ ਸੀ। ਇਸ ਫਾਰਮੈਟ 'ਚ ਚਾਹਲ ਦਾ ਹਮੇਸ਼ਾ ਤੋਂ ਸਵਾਗਤ ਹੈ। ਉਹ ਇਸ ਟੀਮ ਦੇ ਲਈ ਮਹੱਤਵਪੂਰਨ ਹਨ ਤੇ ਉਸਨੇ ਦਿਖਾਇਆ ਕਿ ਮੱਧ ਓਵਰਾਂ 'ਚ ਜਦੋਂ ਬੱਲੇਬਾਜ਼ ਸੈੱਟ ਹੁੰਦੇ ਹਨ ਤਾਂ ਉਹ ਕਿੰਨੇ ਮਹੱਤਵਪੂਰਨ ਹੁੰਦੇ ਹਨ। ਇਸ ਨਾਲ ਕਪਤਾਨ ਦੇ ਲਈ ਵੀ ਥੋੜਾ ਆਸਾਨ ਹੋ ਜਾਂਦਾ ਹੈ।
ਦੰਗਲ 'ਚ ਆਏ ਪਹਿਲਵਾਨ ਦੀ ਮੌਤ
NEXT STORY