ਨਵੀਂ ਦਿੱਲੀ : ਧਾਕੜ ਆਫ ਸਪਿਨਰ ਹਰਭਜਨ ਸਿੰਘ ਨੇ ਕਿਹਾ ਕਿ ਐੱਮ. ਐੈੱਸ. ਕੇ. ਪ੍ਰਸਾਦ ਦੀ ਅਗਵਾਈ ਵਾਲੀ ਚੋਣ ਕਮੇਟੀ ਦੇ ਰਾਸ਼ਟਰੀ ਟੀਮ ਚੋਣ ਦੇ ਮਾਪਦੰਡ ਉਸਦੀ ਸਮਝ ਤੋਂ ਪਰੇ ਹਨ। ਚੋਣਕਾਰਾਂ ਨੇ ਅਫਗਾਨਿਸਤਾਨ ਤੇ ਇੰਗਲੈਂਡ ਵਿਰੁੱਧ ਟੀਮ ਦਾ ਹਿੱਸਾ ਰਹੇ ਕਰੁਣ ਨਾਇਰ ਨੂੰ ਲਗਾਤਾਰ 6 ਮੈਚਾਂ ਵਿਚ ਆਖਰੀ 11 ਵਿਚ ਮੌਕਾ ਮਿਲੇ ਬਿਨਾਂ ਵੈਸਟਇੰਡੀਜ਼ ਖਿਲਾਫ ਟੈਸਟ ਲੜੀ ਲਈ ਚੁਣੀ ਗਈ ਟੀਮ ਵਿਚੋਂ ਬਾਹਰ ਕਰ ਦਿੱਤਾ ਹੈ।
ਹਰਭਜਨ ਨੇ ਕਿਹਾ, ''ਇਹ ਅਜਿਹਾ ਭੇਦ ਹੈ, ਜਿਸ ਨੂੰ ਹੱਲ ਕਰਨ ਦੀ ਲੋੜ ਹੈ। ਤਿੰਨ ਮਹੀਨੇ ਤਕ ਬੈਂਚ 'ਤੇ ਬੈਠਾ ਖਿਡਾਰੀ ਇੰਨਾ ਬੁਰਾ ਕਿਵੇਂ ਹੋ ਸਕਦਾ ਹੈ ਕਿ ਉਹ ਟੀਮ ਵਿਚ ਬਣੇ ਰਹਿਣ ਦੇ ਯੋਗ ਵੀ ਨਹੀਂ ਹੈ।''
ਭੱਜੀ ਨੇ ਕਿਹਾ, ''ਯਕੀਨ ਮਨੋ, ਰਾਸ਼ਟਰੀ ਟੀਮ ਦੀ ਚੋਣ ਲਈ ਇਹ ਚੋਣ ਕਮੇਟੀ ਜਿਸ ਤਰ੍ਹਾਂ ਦਾ ਮਾਪਦੰਡ ਅਪਣਾ ਰਹੀ ਹੈ, ਉਸ਼ ਤੋਂ ਮੈਨੂੰ ਉਸਦੀ ਸੋਚ 'ਤੇ ਤਰਸ ਆਉਂਦਾ ਹੈ। ਉਸ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਵੱਖ-ਵੱਖ ਖਿਡਾਰੀਆਂ ਦੀ ਚੋਣ ਲਈ ਵੱਖ-ਵੱਖ ਪੈਮਾਨਾ ਅਪਣਾਇਆ ਜਾ ਰਿਹਾ ਹੈ। ਕੁਝ ਖਿਡਾਰੀ ਅਜਿਹੇ ਹੈ, ਜਿਨ੍ਹਾਂ ਨੂੰ ਸਫਲ ਹੋਣ ਲਈ ਕਈ ਮੌਕੇ ਦਿੱਤੇ ਜਾਂਦੇ ਹਨ, ਜਦਕਿ ਦੂਜਿਆਂ ਨੂੰ ਅਸਫਲ ਹੋਣ ਲਈ ਵੀ ਮੌਕਾ ਨਹੀਂ ਮਿਲ ਰਿਹਾ ਹੈ। ਇਹ ਸਹੀ ਨਹੀਂ ਹੈ।''
ਭਾਰਤ-ਵਿੰਡੀਜ਼ ਸਬੰਧਾਂ ਦੇ 70 ਸਾਲ ਪੂਰੇ, ਜਾਣੋ ਕਿਸ ਟੀਮ ਨੇ ਜਿੱਤੇ ਸਭ ਤੋਂ ਵੱਧ ਮੈਚ
NEXT STORY