ਸਪੋਰਟਸ ਡੈਸਕ- ਆਈਸੀਸੀ ਨੇ ਟੀ-20 ਵਿਸ਼ਵ ਕੱਪ 2024 ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਆਈਸੀਸੀ ਨੇ ਟੂਰਨਾਮੈਂਟ ਲਈ ਇਨਾਮੀ ਰਾਸ਼ੀ 93.51 ਕਰੋੜ ਰੁਪਏ (11.25 ਮਿਲੀਅਨ ਡਾਲਰ) ਰੱਖੀ ਹੈ, ਜੋ ਕਿ ਇੱਕ ਰਿਕਾਰਡ ਹੈ। ਇਹ ਪਿਛਲੇ ਸਾਰੇ ਆਈਸੀਸੀ ਟੀ-20 ਵਿਸ਼ਵ ਕੱਪ ਟੂਰਨਾਮੈਂਟਾਂ ਤੋਂ ਵੱਧ ਹੈ। ਇਸ ਦੇ ਨਾਲ ਹੀ ਪਿਛਲੇ ਸਾਲ ਭਾਰਤ ਵਿੱਚ ਹੋਏ ਵਨਡੇ ਵਿਸ਼ਵ ਕੱਪ ਵਿੱਚ ਇਨਾਮੀ ਰਾਸ਼ੀ ਦਾ ਬਜਟ 82.93 ਕਰੋੜ ਰੁਪਏ (10 ਮਿਲੀਅਨ ਅਮਰੀਕੀ ਡਾਲਰ) ਸੀ। ਭਾਰਤੀ ਟੀਮ 5 ਜੂਨ ਨੂੰ ਆਇਰਲੈਂਡ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਟੂਰਨਾਮੈਂਟ ਦਾ ਫਾਈਨਲ 29 ਜੂਨ ਨੂੰ ਹੋਵੇਗਾ।
ਇਹ ਵੀ ਪੜ੍ਹੋ : ਟੀਮ ਇੰਡੀਆ ਦੇ ਧਾਕੜ ਬੱਲੇਬਾਜ਼ ਕੇਦਾਰ ਜਾਧਵ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ
ਆਈਸੀਸੀ ਨੇ ਸੋਮਵਾਰ ਨੂੰ ਕਿਹਾ ਕਿ ਜੇਤੂ ਟੀਮ ਨੂੰ 20.36 ਕਰੋੜ ਰੁਪਏ (2.45 ਮਿਲੀਅਨ ਡਾਲਰ) ਦਿੱਤੇ ਜਾਣਗੇ। ਪਿਛਲੇ ਕਿਸੇ ਵੀ ਟੀ-20 ਵਿਸ਼ਵ ਕੱਪ ਵਿੱਚ ਜੇਤੂ ਟੀਮ ਨੂੰ ਇੰਨੇ ਪੈਸੇ ਨਹੀਂ ਮਿਲੇ ਸਨ। ਇਸ ਸਾਲ ਇਸ ਟੂਰਨਾਮੈਂਟ ਵਿੱਚ ਰਿਕਾਰਡ 20 ਟੀਮਾਂ ਖੇਡ ਰਹੀਆਂ ਹਨ। ਇਸ ਕਾਰਨ ਇਸ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਟੀ-20 ਵਿਸ਼ਵ ਕੱਪ ਕਿਹਾ ਜਾ ਰਿਹਾ ਹੈ। ਇਸ ਦੇ ਨਾਲ ਹੀ ਫਾਈਨਲ 'ਚ ਹਾਰਨ ਵਾਲੀ ਟੀਮ ਨੂੰ 10.64 ਕਰੋੜ ਰੁਪਏ (1.28 ਮਿਲੀਅਨ ਡਾਲਰ) ਨਾਲ ਸੰਤੁਸ਼ਟ ਹੋਣਾ ਪਵੇਗਾ। ਸੈਮੀਫਾਈਨਲ ਖੇਡਣ ਤੋਂ ਬਾਅਦ ਬਾਹਰ ਹੋਣ ਵਾਲੀਆਂ ਟੀਮਾਂ ਨੂੰ 6.54 ਕਰੋੜ ਰੁਪਏ ਮਿਲਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੀ-20 ਵਿਸ਼ਵ ਕੱਪ : ਪਾਕਿਸਤਾਨ ਦੀ ਬੱਲੇਬਾਜ਼ੀ ਸ਼ੈਲੀ 'ਚ ਬਦਲਾਅ ਚਾਹੁੰਦੇ ਹਨ ਇਆਨ ਬਿਸ਼ਪ
NEXT STORY