ਟੋਕੀਓ– ਟੋਕੀਓ 2020 ਆਯੋਜਨ ਕਮੇਟੀ ਨੇ ਅਗਲੇ ਸਾਲ ਹੋਣ ਵਾਲੀਆਂ ਪੈਰਾਲੰਪਿਕ ਦਾ ਪ੍ਰੋਗਰਾਮ ਸੋਮਵਾਰ ਨੂੰ ਐਲਾਨ ਕੀਤਾ। ਇਸਦਾ ਆਯੋਜਨ ਅਗਲੇ ਸਾਲ 24 ਅਗਸਤ ਤੋਂ 5 ਸਤੰਬਰ ਤਕ ਕੀਤਾ ਜਾਵੇਗਾ। ਓਲੰਪਿਕ ਤੇ ਪੈਰਾਲੰਪਿਕ ਖੇਡਾਂ ਦਾਆਯੋਜਨ ਇਸ ਸਾਲ ਹੋਣਾ ਸੀ ਪਰ ਕੋਰੋਨਾ ਵਾਇਰਸ ਦੇ ਕਾਰਣ ਇਨ੍ਹਾਂ ਨੂੰ ਅਗਲੇ ਸਾਲ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਪੈਰਾਲੰਪਿਕ ਦਾ ਆਯੋਜਨ 21 ਸਥਾਨਾਂ 'ਤੇ ਹੋਵੇਗਾ ਤੇ ਇਸ ਵਿਚ 22 ਖੇਡਾਂ ਦੀਆਂ 539 ਪ੍ਰਤੀਯੋਗਿਤਾਵਾਂ ਹੋਣਗੀਆਂ। ਪਹਿਲਾ ਤਮਗਾ ਪੈਰਾਲੰਪਿਕ ਖੇਡਾਂ ਦੀ ਸ਼ੁਰੂਆਤ ਤੋਂ ਇਕ ਦਿਨ ਬਾਅਦ 25 ਅਗਸਤ ਨੂੰ ਮਹਿਲਾ ਸਾਈਕਲਿੰਗ ਵਿਚ ਦਿੱਤਾ ਜਾਵੇਗਾ।
WWE ਰੈਸਲਰ ਡੈਨੀਅਲ ਬ੍ਰਾਇਨ ਤੇ ਬ੍ਰੀ ਬੇਲਾ ਘਰ ਆਇਆ ਨੰਨ੍ਹਾ ਮਹਿਮਾਨ, ਲੱਗਾ ਵਧਾਈਆਂ ਦਾ ਤਾਂਤਾ
NEXT STORY