ਸਪੋਰਟਸ ਡੈਸਕ- ਟੀਮ ਇੰਡੀਆ ਨੇ ਏਸ਼ੀਆ ਕੱਪ 2025 ਦੇ ਫਾਈਨਲ ਵਿੱਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਕੇ ਖਿਤਾਬ ਜਿੱਤ ਲਿਆ ਹੈ। ਇਸ ਇਤਿਹਾਸਕ ਜਿੱਤ ਤੋਂ ਬਾਅਦ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੇ ਹਨ। ਸਿਰਫ਼ ਉਨ੍ਹਾਂ ਦੀ ਕਪਤਾਨੀ ਨਹੀਂ, ਸਗੋਂ ਉਨ੍ਹਾਂ ਦੀ ਘੜੀ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੂਰਿਆਕੁਮਾਰ ਯਾਦਵ ਦੀ ਘੜੀ ਜਿਸਦਾ ਰਾਮ ਮੰਦਰ ਨਾਲ ਖ਼ਾਸ ਨਾਤਾ ਹੈ, ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੀ ਵੱਲ ਖਿੱਚਿਆ ਹੈ। ਏਸ਼ੀਆ ਕਪ ਦੇ ਹਰ ਮੈਚ ਦੌਰਾਨ ਕਪਤਾਨ ਸੂਰਿਆ ਇਸ ਘੜੀ ਨੂੰ ਪਹਿਨਦੇ ਨਜ਼ਰ ਆਏ।
ਰਾਮ ਜਨਮਭੂਮੀ ਐਡੀਸ਼ਨ ਘੜੀ ਦੀ ਚਰਚਾ
ਭਾਰਤੀ ਟੀ20 ਕਪਤਾਨ ਦੀ ਜੈਕਬ ਐਂਡ ਕੋ. ਐਪਿਕ ਐਕਸ ਰਾਮ ਜਨਮਭੂਮੀ ਘੜੀ ਨੇ ਸੋਸ਼ਲ ਮੀਡੀਆ 'ਤੇ ਖੂਬ ਹਲਚਲ ਮਚਾਈ ਹੋਈ ਹੈ। ਫਾਈਨਲ ਮੈਚ ਦੌਰਾਨ ਸੂਰਿਆ ਨੇ ਐਪਿਕ ਐਕਸ ਰਾਮ ਜਨਮਭੂਮੀ ਟਾਈਟੈਨਿਅਮ ਐਡੀਸ਼ਨ 2 ਪਹਿਨੀ ਸੀ। ਇਹ ਘੜੀ ਇਕ ਲਿਮਿਟੇਡ ਐਡੀਸ਼ਨ ਹੈ ਜੋ ਸ਼ਾਨਦਾਰ ਲਗਜ਼ਰੀ ਤੇ ਵਿਰਾਸਤ ਦਾ ਮਿਲਾਪ ਦਿਖਾਉਂਦੀ ਹੈ। ਸੂਰਿਆ ਇਸਨੂੰ ਆਪਣੀ ਮਨਪਸੰਦ ਘੜੀ ਮੰਨਦੇ ਹਨ। ਇਸ ਦੀ ਕੀਮਤ ਲਗਭਗ 34 ਲੱਖ ਰੁਪਏ ਹੈ। ਸਿਰਫ ਸੂਰਿਆ ਹੀ ਨਹੀਂ, ਬਾਲੀਵੁੱਡ ਸਟਾਰ ਜਿਵੇਂ ਕਿ ਸਲਮਾਨ ਖਾਨ ਤੇ ਅਭਿਸ਼ੇਕ ਬੱਚਨ ਵੀ ਇਹ ਘੜੀ ਪਹਿਨਦੇ ਵੇਖੇ ਗਏ ਹਨ।
ਰਾਮ ਮੰਦਰ ਦੀਆਂ ਨੱਕਾਸ਼ੀ ਨਾਲ ਬਣੀ ਖ਼ਾਸ ਘੜੀ
ਇਹ ਜਨਮਭੂਮੀ ਐਡੀਸ਼ਨ ਘੜੀ ਨਾ ਸਿਰਫ਼ ਮਹਿੰਗੀ ਹੈ, ਸਗੋਂ ਇਸ ਵਿੱਚ ਅਯੋਧਿਆ ਰਾਮ ਮੰਦਰ ਦੀ ਵੀ ਦਿਖਾਇਆ ਗਿਆ ਹੈ। ਜੇਕਬ ਐਂਡ ਕੋ. ਅਤੇ ਇਥੋਸ ਵਾਚਜ਼ ਵੱਲੋਂ ਬਣਾਈ ਇਸ ਘੜੀ ਵਿੱਚ ਭਗਵਾਨ ਰਾਮ ਤੇ ਭਗਵਾਨ ਹਨੂਮਾਨ ਦੇ ਚਿੱਤਰ ਬਣਾਏ ਗਏ ਹਨ। ਰਾਮ ਮੰਦਰ ਦੇ ਸ਼ਿਲਾਲੇਖ ਵੀ ਬਹੁਤ ਸੁੰਦਰ ਢੰਗ ਨਾਲ ਖੋਦੇ ਗਏ ਹਨ। ਇਹ ਘੜੀ ਭਾਰਤੀ ਸਭਿਆਚਾਰ ਤੇ ਆਧਿਆਤਮਿਕ ਜੜ੍ਹਾਂ ਨੂੰ ਸਮਰਪਿਤ ਹੈ, ਜਿਸ ਕਰਕੇ ਇਹ ਕਾਫ਼ੀ ਲੋਕਪ੍ਰਿਯ ਹੋ ਰਹੀ ਹੈ।
ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਕਹਿ ਰਹੇ ਹਨ ਕਿ ਇਹ ਘੜੀ ਸੂਰਿਆ ਲਈ ਖੁਸ਼ਕਿਸਮਤ ਸਾਬਤ ਹੋ ਰਹੀ ਹੈ ਕਿਉਂਕਿ ਜਦੋਂ ਤੋਂ ਉਨ੍ਹਾਂ ਨੇ ਇਹ ਪਹਿਨੀ ਹੈ, ਟੀਮ ਇੰਡੀਆ ਨੇ ਏਸ਼ੀਆ ਕੱਪ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਯੋਗੇਸ਼ ਕਥੂਨੀਆ ਨੇ ਇੱਕ ਹੋਰ ਚਾਂਦੀ ਦਾ ਤਗਮਾ ਜਿੱਤਿਆ
NEXT STORY