ਨਵੀਂ ਦਿੱਲੀ : ਇੰਗਲੈਂਡ 'ਚ ਚਲ ਰਹੀ ਕੇ. ਐੱਸ. ਐੱਲ. 2018 ਟੀ-20 ਟੂਰਨਾਮੈਂਟ 'ਚ ਸਮ੍ਰਿਤੀ ਮੰਧਾਨਾ ਦਾ ਧਮਾਕੇਦਾਰ ਪ੍ਰਦਰਸ਼ਨ ਜਾਰੀ ਹੈ। ਲੀਗ 'ਚ ਵੈਸਟਰਨ ਸਟਾਰਮ ਦੇ ਲਈ ਖੇਡ ਰਹੀ ਇਸ ਭਾਰਤੀ ਓਪਨਰ ਨੇ ਇਕ ਵਾਰ ਫਿਰ ਧਮਾਕੇਦਾਰ ਅਰਧ-ਸੈਂਕੜਾ ਲਗਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ ਹੈ। ਯਾਰਕਸ਼ਾਇਰ ਡਾਇਮੰਡਸ ਖਿਲਾਫ ਖੇਡੇ ਗਏ ਮੁਕਾਬਲੇ 'ਚ ਮੰਧਾਨਾ ਨੇ 36 ਗੇਂਦਾਂ 'ਚ 56 ਦੌੜਾਂ ਬਣਾਈਆਂ। ਜਿਸ 'ਚ 5 ਚੌਕੇ ਅਤੇ 3 ਛੱਕੇ ਵੀ ਸ਼ਾਮਲ ਹਨ। ਮੰਧਾਨਾ ਦੀ ਇਸ ਪਾਰੀ ਦੇ ਦਮ 'ਤੇ ਉਸ ਦੀ ਟੀਮ ਨੇ ਯਾਰਕਸ਼ਾਇਰ ਤੋਂ ਮਿਲੇ 173 ਦੌੜਾਂ ਦੇ ਟੀਚੇ ਨੂੰ 19.2 ਓਵਰਾਂ 'ਚ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ।

ਬਣਾਏ ਇਹ ਸ਼ਾਨਦਾਰ ਰਿਕਾਰਡ
ਸਮ੍ਰਿਤੀ ਮੰਧਾਨਾ ਨੇ ਕੇ. ਐੱਸ. ਐੱਲ. 'ਚ ਖੇਡੀਆਂ 6 ਪਾਰੀਆਂ 'ਚ 85 ਦੀ ਔਸਤ ਨਾਲ 338 ਦੌੜਾਂ ਬਣਾਈਆਂ ਹਨ। ਉਸ ਦਾ ਸਟ੍ਰਾਈਕ ਰੇਟ ਵੀ 184 ਦਾ ਹੈ ਅਤੇ ਉਹ ਇਕ ਸੈਂਕੜਾ ਵੀ ਲਗਾ ਚੁੱਕੀ ਹੈ। ਮੰਧਾਨਾ ਨੇ ਟੂਰਨਾਮੈਂਟ 'ਚ ਕੁੱਲ 19 ਛੱਕੇ ਲਗਾਏ ਹਨ ਜੋ ਇਸ ਟੂਰਨਾਮੈਂਟ ਦੇ ਹੀ ਨਹੀਂ ਬਲਕਿ ਕੇ. ਐੱਸ. ਐੱਲ. ਇਤਿਹਾਸ 'ਚ ਕਿਸੇ ਵੀ ਬੱਲੇਬਾਜ਼ ਵਲੋਂ ਲਗਾਏ ਸਭ ਤੋਂ ਜ਼ਿਆਦਾ ਛੱਕੇ ਹਨ।
ਭਾਰਤ ਨੇ ਅੰਡਰ-20 ਕੋਟਿਫ ਕੱਪ 'ਚ ਅਰਜਨਟੀਨਾ ਨੂੰ ਹਰਾਇਆ
NEXT STORY