ਵਾਲੇਂਸ਼ੀਆ,(ਭਾਸ਼ਾ)— 'ਭਾਰਤੀ ਅੰਡਰ-20' ਟੀਮ ਨੇ ਆਪਣਾ ਸਭ ਤੋਂ ਉੱਚਾ ਪ੍ਰਦਰਸ਼ਨ ਕਰਦੇ ਹੋਏ 10 ਖਿਡਾਰੀਆਂ ਤਕ ਸਿਮਟ ਜਾਣ ਦੇ ਬਾਵਜੂਦ ਕੋਟਿਫ ਕੱਪ ਫੁੱਟਬਾਲ ਟੂਰਨਾਮੈਂਟ 'ਚ ਰਵਾਇਤੀ ਦਿੱਗਜ (ਧਨੰਤਰ) ਅਰਜਨਟੀਨਾ ਨੂੰ 2-1 ਨਾਲ ਹਰਾਇਆ। ਭਾਰਤ ਲਈ ਦੀਪਕ ਟਾਂਗੜੀ ਨੇ ਚੌਥੇ ਅਤੇ ਅਨਵਰ ਅਲੀ ਨੇ 68ਵੇਂ ਮਿੰਟ 'ਚ ਗੋਲ ਕੀਤੇ। ਭਾਰਤ ਨੇ 6 ਵਾਰ ਅੰਡਰ-20 ਵਿਸ਼ਵ ਚੈਂਪੀਅਨ ਟੀਮ ਨੂੰ ਹਰਾਇਆ, ਜਿਸ ਦੇ ਕੋਚ 2006 ਦੇ ਵਿਸ਼ਵ ਕੱਪ ਖਿਡਾਰੀ ਲਿਓਨੇਲ ਸਕਾਲੋਨੀ ਅਤੇ ਸਾਬਕਾ ਮਿਡਫੀਲਡਰ ਪਾਬਲੋ ਐਮਾਰ ਹਨ। ਲਾਇਡ ਪਿੰਟੋ ਦੀ ਭਾਰਤੀ ਟੀਮ ਮਿਰਸ਼ੀਆ ਤੋਂ 0-2 ਅਤੇ ਮੌਰੇਸ਼ਾਨੀਆ ਤੋਂ 0-3 ਤੋਂ ਹਾਰ ਗਈ ਸੀ।
ਪਿਛਲੇ ਮੈਚ 'ਚ ਉਸ ਨੇ ਵੈਨਜ਼ੁਏਲਾ ਨਾਲ ਗੋਲ ਰਹਿਤ ਡਰਾਅ ਖੇਡਿਆ। ਪਿੰਟੋ ਨੇ ਮੈਚ ਮਗਰੋਂ ਕਿਹਾ,'' ਇਸ ਜਿੱਤ ਨਾਲ ਭਾਰਤੀ ਫੁੱਟਬਾਲ ਨੂੰ ਵਿਸ਼ਵ ਪੱਧਰ 'ਤੇ ਸਨਮਾਨ ਮਿਲੇਗਾ। ਇਸ ਨਾਲ ਸਾਨੂੰ ਦੁਨੀਆ ਦੀਆਂ ਸਰਵਉੱਚ ਟੀਮਾਂ ਖਿਲਾਫ ਨਿਯਮਿਤ ਤੌਰ 'ਤੇ ਖੇਡਣ ਦੇ ਮੌਕੇ ਮਿਲਣਗੇ।''
ਟਾਂਗੜੀ ਨੇ ਐੱਨ. ਮੀਤਾਈ ਦੇ ਕਾਰਨਰ ਸ਼ਾਟ 'ਤੇ ਹੇਡਰ 'ਤੇ ਪਹਿਲਾ ਗੋਲ ਕੀਤਾ। ਇਸ ਦੇ ਬਾਅਦ ਭਾਰਤ ਨੇ ਕਾਫੀ ਰੌਚਕ ਖੇਡ ਖੇਡਿਆ। ਦੂਜੇ ਹਾਫ ਦੀ ਸ਼ੁਰੂਆਤ 'ਚ ਹੀ ਅਲੀ ਨੇ ਕਪਤਾਨ ਅਮਰਜੀਤ ਸਿੰਘ ਕੋਲ ਮੂਵ ਬਣਾਇਆ ਪਰ ਉਸ ਨੂੰ ਗੋਲ 'ਚ ਬਦਲ ਨਹੀਂ ਸਕੇ। ਭਾਰਤ ਨੂੰ 10 ਖਿਡਾਰੀਆਂ ਨਾਲ ਖੇਡਣਾ ਪਿਆ ਕਿਉਂਕਿ ਅਨਿਕੇਤ ਜਾਧਵ ਨੂੰ 54ਵੇਂ ਮਿੰਟ 'ਤੇ ਲਾਲਕਾਰਡ ਦਿਖਾਇਆ ਗਿਆ ਸੀ। ਅਰਜਨਟੀਨਾ ਨੇ ਆਖਰੀ ਮਿੰਟਾਂ 'ਚ ਇਕੋ-ਇਕ ਗੋਲ ਕੀਤਾ।
ਡਿ ਮਿਨੋਰ ਨੂੰ ਹਰਾ ਕੇ ਜਵੇਰੇਵ ਨੇ ਜਿੱਤਿਆ ਵਾਸ਼ਿੰਗਟਨ ATP ਖਿਤਾਬ
NEXT STORY