ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦੇ ਸੀਜ਼ਨ 'ਚ ਅਜੇ ਤਕ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਗੁਜਰਾਤ ਟਾਈਟਨਸ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ ਸ਼ਿਕਸਤ ਦਿੱਤੀ। ਮੁੰਬਈ ਦੇ ਡੀ. ਵਾਈ. ਪਾਟਿਲ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਗੁਜਰਾਤ ਨੇ ਪਹਿਲਾਂ ਖੇਡਦੇ ਹੋਏ 162 ਦੌੜਾਂ ਬਣਾਈਆਂ ਸਨ ਜਿਸ 'ਚ ਕਪਤਾਨ ਹਾਰਦਿਕ ਪੰਡਯਾ ਵਲੋਂ 42 ਗੇਂਦਾਂ 'ਤੇ ਬਣਾਈਆਂ 50 ਦੌੜਾਂ ਵੀ ਸ਼ਾਮਲ ਸਨ। ਹੈਦਰਾਬਾਦ ਨੇ ਇਹ ਮੈਚ ਕੇਨ ਵਿਲੀਅਮਸਨ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਜਿੱਤ ਲਿਆ ਪਰ ਮੈਚ ਦੇ ਅੰਤ ਤਕ ਹਾਰਦਿਕ ਪੰਡਯਾ ਇਕ ਵਜ੍ਹਾ ਕਾਰਨ ਚਰਚਾ 'ਚ ਬਣੇ ਰਹੇ। ਦਰਅਸਲ, ਮੈਚ ਦੇ ਦੌਰਾਨ ਦਰਸ਼ਕ ਗੈਲਰੀ 'ਚ ਬੈਠੇ ਇਕ ਵਿਅਕਤੀ ਨੇ ਇਕ ਪੋਸਟਰ ਫੜਿਆ ਹੋਇਆ ਸੀ ਜਿਸ 'ਤੇ ਲਿਖਿਆ ਸੀ- ਜੇਕਰ ਹਾਰਦਿਕ ਅੱਜ 50 ਦੌੜਾਂ ਬਣਾਉਂਦੇ ਹਨ ਤਾਂ ਨੌਕਰੀ ਛੱਡ ਦੇਵਾਂਗਾ।
ਇਹ ਵੀ ਪੜ੍ਹੋ : ICC ਦੇ ਲਈ ਵੱਡੇ ਫੈਸਲੇ, 2024 ਵਿਚ ਟੀ20 ਵਿਸ਼ਵ ਕੱਪ 'ਚ ਖੇਡਣਗੀਆਂ ਇੰਨੀਆਂ ਟੀਮਾਂ
ਮਜ਼ੇ ਦੀ ਗੱਲ ਇਹ ਰਹੀ ਕਿ ਹਾਰਦਿਕ ਪੰਡਯਾ 50 ਦੌੜਾਂ ਬਣਾਉਣ 'ਚ ਸਫਲ ਰਹੇ। ਇਹ ਤਸਵੀਰ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਆਈ, ਵਾਇਰਲ ਹੋ ਗਈ। ਫੈਨਜ਼ ਨੇ ਲਿਖਿਆ- ਹੁਣ ਤਾਂ ਇਸ ਦੀ ਨੌਕਰੀ ਗਈ, ਦੂਜੀ ਲੱਭਣੀ ਪਵੇਗੀ। ਹਾਰਦਿਕ ਤੁਸੀਂ ਕੀ ਕੀਤਾ।
ਇਹ ਵੀ ਪੜ੍ਹੋ : ਇਸ ਖਿਡਾਰੀ ਨੇ ਚਾਹਲ ਨੂੰ 15ਵੀਂ ਮੰਜ਼ਿਲ 'ਤੇ ਲਟਕਾਇਆ ਸੀ, ਹੁਣ ਬੋਰਡ ਕਰੇਗਾ ਪੁੱਛਗਿੱਛ
ਜ਼ਿਕਰਯੋਗ ਹੈ ਕਿ ਇਸ ਮੈਚ 'ਚ ਲਗਾਇਆ ਗਿਆ ਅਰਧ ਸੈਂਕੜਾ ਹਾਰਦਿਕ ਦੇ ਕ੍ਰਿਕਟ ਕਰੀਅਰ ਦਾ ਸਭ ਤੋਂ ਹੌਲੀ ਅਰਧ ਸੈਂਕੜਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ 2018 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਖ਼ਿਲਾਫ਼ 41 ਗੇਂਦਾਂ 'ਤੇ ਅਰਧ ਸੈਂਕੜਾ ਲਗਾਇਆ ਸੀ। ਹਾਰਦਿਕ ਪੰਡਯਾ ਨੇ ਆਪਣੀ ਅਰਧ ਸੈਂਕੜੇ ਵਾਲੀ ਪਾਰੀ ਦੇ ਦੌਰਾਨ 4 ਚੌਕੇ ਤੇ 1 ਛੱਕਾ ਲਗਾਇਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 : ਚੇਨਈ ਦਾ ਸਾਹਮਣਾ ਅੱਜ ਬੈਂਗਲੁਰੂ ਨਾਲ, ਜਾਣੋ ਹੈੱਡ ਟੂ ਹੈੱਡ ਤੇ ਸੰਭਾਵਿਤ ਪਲੇਇੰਗ-11 ਬਾਰੇ
NEXT STORY