ਸਿਡਨੀ— ਕ੍ਰਿਕਟ ਆਸਟਰੇਲੀਆ (ਸੀ.ਏ.) ਨੇ ਆਪਣੇ ਖਿਡਾਰੀਆਂ ਨੂੰ ਤਨਖਾਹ ਅਤੇ ਨਵੇਂ ਕਰਾਰ ਸਬੰਧੀ ਵਿਵਾਦ ਵਿਚਾਲੇ ਇੱਕ ਹੋਰ ਸਖਤ ਫੈਸਲਾ ਲਿਆ ਹੈ। ਸੀ.ਏ. ਨੇ ਖਿਡਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਖਿਡਾਰੀ ਬਿਨਾਂ ਬੋਰਡ ਦੀ ਮਨਜ਼ੂਰੀ ਦੇ ਕਿਸੇ ਟੂਰਨਾਮੈਂਟ 'ਚ ਖੇਡਦੇ ਹਨ, ਤਾਂ ਉਹ ਉਨ੍ਹਾਂ 'ਤੇ 6 ਮਹੀਨੇ ਦੀ ਪਾਬੰਦੀ ਲਗਾ ਦੇਵੇਗਾ। ਸੀ.ਏ. ਨੇ ਸਾਰੇ ਰਾਜਾਂ, ਆਸਟਰੇਲੀਆਈ ਕਕ੍ਰਿਟਰ ਸੰਘ (ਏ.ਸੀ.ਏ.) ਨੂੰ ਇੱਕ ਪੱਤਰ ਲਿਖਕੇ ਇਸ ਗੱਲ ਤੋਂ ਜਾਣੂ ਕਰਾਇਆ ਹੈ। ਆਸਟਰੇਲੀਆਈ ਖਿਡਾਰੀਆਂ ਅਤੇ ਸੀ.ਏ. ਵਿਚਾਲੇ ਨਵੇਂ ਕਰਾਰ ਨੂੰ ਲੈ ਕੇ ਗੁਜ਼ਰੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਖਿਡਾਰੀਆਂ ਦਾ ਸੀ.ਏ. ਨਾਲ ਮੌਜੂਦਾ ਕਰਾਰ 30 ਜੂਨ ਨੂੰ ਖਤਮ ਹੋ ਰਿਹਾ ਹੈ। ਸੀ.ਏ. ਨੇ ਖਿਡਾਰੀਆਂ ਨੂੰ ਨਵੇਂ ਕਰਾਰ ਦੇ ਤਹਿਤ ਤਨਖਾਹ ਦਾ ਜੋ ਪ੍ਰਸਤਾਵ ਦਿੱਤਾ ਹੈ ਉਸ ਤੋਂ ਖਿਡਾਰੀ ਖੁਸ਼ ਨਹੀਂ ਹਨ। ਖਿਡਾਰੀਆਂ ਦੀ ਮੰਗ ਹੈ ਕਿ ਸੀ.ਏ. ਉਨ੍ਹਾਂ ਨੂੰ ਆਪਣੀ ਕਮਾਈ ਦਾ ਵੀ ਹਿੱਸਾ ਦੇਵੇ, ਜਦੋਂ ਕਿ ਸੀ.ਏ. ਨੇ ਖਿਡਾਰੀਆਂ ਦੀ ਇਸ ਨੂੰ ਮੰਗ ਇਹ ਕਹਿੰਦੇ ਹੋਏ ਠੁਕਰਾ ਦਿੱਤਾ ਕਿ ਅਜਿਹਾ ਕਰਨ ਨਾਲ ਉਸਦੇ ਕੋਲ ਜ਼ਮੀਨੀ ਪੱਧਰ 'ਤੇ ਖੇਡ ਦੇ ਵਿਕਾਸ ਲਈ ਰਾਸ਼ੀ ਨਹੀਂ ਬਚੇਗੀ। ਵਿਵਾਦ ਦੇ ਚਲਦੇ ਟੀਮ ਦੇ ਉਪ ਕਪਤਾਨ ਡੇਵਿਡ ਵਾਰਨਰ ਨੇ ਕਿਹਾ ਸੀ ਕਿ ਜੇਕਰ ਸੀ.ਏ. ਖਿਡਾਰੀਆਂ ਦੀ ਮੰਗ ਨਹੀਂ ਮੰਨਦਾ ਹੈ ਤਾਂ ਇਸ ਸਾਲ ਹੋਣ ਵਾਲੀ ਵਾਲੀ ਏਸ਼ੇਜ ਸੀਰੀਜ਼ ਲਈ ਉਸਦੇ ਕੋਲ ਟੀਮ ਨਹੀਂ ਬਚੇਗੀ।
ਵੈੱਬਸਾਈਟ ਕ੍ਰਿਕਇੰਫੋ ਮੁਤਾਬਕ, ''ਸੀ.ਏ. ਦੇ ਟੀਮ ਪ੍ਰਦਰਸ਼ਨ ਮੈਨੇਜ਼ਰ ਪੈਟ ਹਾਵਰਡ ਨੇ ਕਰਾਰ ਖਤਮ ਹੋਣ ਦੇ ਬਾਅਦ ਸੰਧੀ 'ਚ ਸ਼ਾਮਲ ਅਤੇ ਗੈਰ ਸ਼ਾਮਲ ਖਿਡਾਰੀਆਂ ਨੂੰ ਚਿਤਾਵਨੀ ਦਿੱਤੀ ਹੈ। ਹਾਲਾਂਕਿ, ਇਸ 'ਚ ਮਹਿਲਾ ਟੀਮ ਸ਼ਾਮਲ ਨਹੀਂ ਹੈ ਜੋ ਇਸ ਸਮੇਂ ਇੰਗਲੈਂਡ 'ਚ ਵਿਸ਼ਵ ਕੱਪ ਖੇਡ ਰਹੀ ਹੈ। ਹਾਵਰਡ ਨੇ ਆਪਣੇ ਮੇਲ 'ਚ ਲਿਖਿਆ ਹੈ ਕਿ ਜੇਕਰ ਖਿਡਾਰੀ ਰਾਸ਼ਟਰੀ ਬੋਰਡ ਦੇ ਬੈਨਰ ਤਲੇ ਟੂਰਨਾਮੈਂਟ ਦੇ ਇਲਾਵਾ ਕਿਸੇ ਹੋਰ ਟੂਰਨਾਮੈਂਟ 'ਚ ਹਿੱਸਾ ਲੈਂਦੇ ਹਨ ਤਾਂ ਸੀ.ਏ. ਉਨ੍ਹਾਂ 'ਤੇ ਘੱਟ ਤੋਂ ਘੱਟ ਛੇ ਮਹੀਨਿਆਂ ਦੀ ਪਾਬੰਦੀ ਲਗਾ ਸਕਦਾ ਹੈ।
800 ਮੀਟਰ ਦੀ ਰੇਸ 'ਚ ਦੌੜੀ 5 ਮਹੀਨੇ ਦੀ ਗਰਭਵਤੀ ਦੌੜਾਕ, ਪਹਿਲੇ ਵੀ ਕਰ ਚੁੱਕੀ ਹੈ ਅਜਿਹਾ, ਜਾਣੋ...
NEXT STORY