ਸੈਂਟ ਪੀਟਰਸਬਰਗ : ਕ੍ਰੋਏਸ਼ੀਆ ਦੇ ਕੋਚ ਜਲਾਟਕੋ ਡਾਲਿਚ ਨੇ ਖਿਡਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਐਤਵਾਰ ਨੂੰ ਖੇਡੇ ਜਾਣ ਵਾਲੇ ਫੁੱਟਬਾਲ ਵਿਸ਼ਵ ਕੱਪ ਦੇ ਆਖਰੀ-16 ਮੁਕਾਬਲੇ 'ਚ ਜੇਕਰ ਟੀਮ ਡੈਨਮਾਰਕ ਤੋਂ ਹਾਰੇ ਤਾਂ ਟੂਰਨਾਮੈਂਟ 'ਚ ਕੀਤੇ ਹੁਣ ਤੱਕ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਕੋਈ ਫਾਇਦਾ ਨਹੀਂ ਹੋਵੇਗਾ। ਲੀਗ ਚਰਣ 'ਚ ਕ੍ਰੋਏਸ਼ੀਆ ਨੇ ਅਰਜਨਟੀਨਾ ਨੂੰ 3-0 ਨਾਲ ਹਰਾਉਣ ਤੋਂ ਇਲਾਵਾ ਨਾਈਜੀਰੀਆ ਅਤੇ ਆਈਸਲੈਂਡ ਨੂੰ ਮਾਤ ਦਿੱਤੀ ਸੀ। ਟੀਮ ਗਰੁਪ ਡੀ 'ਚ 9 'ਚੋਂ 9 ਅੰਕ ਹਾਸਲ ਕਰ ਕੇ ਚੋਟੀ 'ਤੇ ਬਣੀ ਹੋਈ ਹੈ।

ਕ੍ਰੋਏਸ਼ੀਆ ਨੇ ਹਾਲਾਂਕਿ ਯੂਰੋ 2016 'ਚ ਵੀ ਅਜਿਹਾ ਹੀ ਪ੍ਰਦਰਸ਼ਨ ਕੀਤਾ ਸੀ ਜਦੋਂ ਉਸਨੇ ਗਰੁਪ ਚਰਣ 'ਚ ਸਪੇਨ ਨੂੰ ਹਰਾ ਕੇ ਸੂਚੀ 'ਚ ਸਿਖਰ ਸਥਾਨ ਹਾਸਲ ਕੀਤਾ ਸੀ। ਪਰ ਨਾਕਆਊਟ ਦੇ ਪਹਿਲੇ ਮੁਕਾਬਲੇ 'ਚ ਹੀ ਪੁਰਤਗਾਲ ਤੋਂ ਹਾਰ ਕੇ ਬਾਹਰ ਹੋ ਗਈ ਸੀ। ਡਾਲਿਚ ਨੇ ਕਿਹਾ, ਕੋਏਸ਼ੀਆ ਦੇ ਇਤਿਹਾਸ 'ਚ ਇਹ ਮਹਾਨ ਉਪਲਬਧੀ ਹੈ ਪਰ ਜੇਕਰ ਤੁਸੀਂ ਡੈਨਮਾਰਕ ਤੋਂ ਨਹੀਂ ਜਿੱਤੋਗੇ ਅਤੇ ਲੋਕ ਤੁਹਾਨੂੰ ਪੁੱਛਣਗੇ ਕਿ ਤੁਸੀਂ ਕੀ ਕੀਤਾ? ਕੁਝ ਨਹੀਂ। ਉਨ੍ਹਾਂ ਕਿਹਾ, ਵਿਸ਼ਵ ਕੱਪ 'ਚ ਸਾਡਾ ਪਹਿਲਾ ਟੀਚਾ ਗਰੁਪ ਚਰਣ ਨੂੰ ਪਾਰ ਕਰਨਾ ਸੀ ਪਰ ਉਸ ਨਾਲ ਮੈਂ ਅਤੇ ਮੇਰੀ ਟੀਮ ਸੰਤੁਸ਼ਟ ਨਹੀਂ ਹੈ। ਸਾਡੇ ਸਾਹਮਣੇ ਹੁਣ ਡੈਨਮਾਰਕ ਦੀ ਚੁਣੌਤੀ ਹੈ।
ਜਲਦੀ ਹੀ ਸਹਿਵਾਗ ਦੀ ਖਾਲੀ ਜਗ੍ਹਾ ਭਰ ਸਕਦਾ ਹੈ ਇਹ ਧਾਕੜ ਬੱਲੇਬਾਜ਼
NEXT STORY