ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦੇ ਦੌਰਾਨ ਟੀਮ ਇੰਡੀਆ ਤੋਂ ਬਾਹਰ ਚਲ ਰਹੇ ਕ੍ਰਿਕਟਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਗੁਜਰਾਤ ਦੇ ਕਪਤਾਨ ਹਾਰਦਿਕ ਪੰਡਯਾ ਦੀ ਗੱਲ ਕਰੀਏ ਜਾਂ ਫਿਰ ਰਾਜਸਥਾਨ ਰਾਇਲਜ਼ ਦੇ ਸਪਿਨਰ ਯੁਜਵੇਂਦਰ ਚਾਹਲ ਦੀ। ਦੋਵੇਂ ਇਸ ਸਮੇਂ ਸ਼ਾਨਦਾਰ ਫਾਰਮ 'ਚ ਨਜ਼ਰ ਆ ਰਹੇ ਹਨ ਤੇ ਆਪਣੀ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਆਓ ਜਾਣਦੇ ਹਾਂ ਅਕਤੂਬਰ-ਨਵੰਬਰ 'ਚ ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਦੌਰਾਨ ਭਾਰਤ ਦੇ ਅਜਿਹੇ ਕਿਹੜੇ ਕ੍ਰਿਕਟਰ ਹਨ ਜੋ ਵਾਪਸੀ ਦਾ ਦਾਅਵਾ ਕਰਦੇ ਹੋਏ ਨਜ਼ਰ ਆਉਣਗੇ।
ਇਹ ਵੀ ਪੜ੍ਹੋ : ਪੁੱਤਰ ਵੇਦਾਂਤ ਨੇ ਤੈਰਾਕੀ 'ਚ ਜਿੱਤਿਆ ਸੋਨ ਤਮਗਾ, ਖ਼ੁਸ਼ੀ 'ਚ ਖੀਵੇ ਹੋਏ ਅਦਾਕਾਰ R ਮਾਧਵਨ
ਹਾਰਦਿਕ ਪੰਡਯਾ
ਗੁਜਰਾਤ ਨੂੰ ਬਤੌਰ ਕਪਤਾਨ ਪੁਆਇੰਟ ਟੇਬਲ 'ਤੇ ਚੋਟੀ 'ਤੇ ਲਿਜਾਉਣ ਵਾਲੇ ਹਾਰਦਿਕ ਪੰਡਯਾ ਆਪਣੇ ਫ਼ੈਸਲਿਆਂ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 5 ਮੈਚਾਂ 'ਚ 76 ਦੀ ਔਸਤ ਨਾਲ 228 ਦੌੜਾਂ ਬਣਾਈਆਂ ਹਨ ਜਦਕਿ ਗੇਂਦਬਾਜ਼ੀ ਕਰਦੇ ਹੋਏ ਵੀ 4 ਵਿਕਟਾਂ ਝਟਕਾ ਚੁੱਕੇ ਹਨ। ਖ਼ਾਸ ਗੱਲ ਇਹ ਹੈ ਕਿ ਉਹ ਪਿੱਠ ਦੀ ਸੱਟ ਤੋਂ ਉਭਰਨ ਦੇ ਬਾਅਦ 136 ਤੋਂ ਜ਼ਿਆਦਾ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਰਹੇ ਹਨ।
ਯੁਜਵੇਂਦਰ ਚਾਹਲ
ਰਾਜਸਥਾਨ ਰਾਇਲਜ਼ ਲਈ ਯੁਜਵੇਂਦਰ ਚਾਹਲ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ 6 ਮੈਚਾਂ 'ਚ 17 ਵਿਕਟਾਂ ਲਈਆਂ ਹਨ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਕੋਲ ਪਰਪਲ ਕੈਪ ਬਰਕਰਾਰ ਰੱਖੀ ਹੈ। ਕੋਲਕਾਤਾ ਦੇ ਖ਼ਿਲਾਫ਼ ਪਿਛਲੇ ਮੁਕਾਬਲੇ ਦੇ ਦੌਰਾਨ ਉਨ੍ਹਾਂ ਨੇ 5 ਵਿਕਟਾਂ ਝਟਕਾਈਆਂ ਸਨ। ਸਭ ਤੋਂ ਖ਼ਾਸ ਗੱਲ ਇਹ ਵੀ ਰਹੀ ਕਿ ਚਾਹਲ ਨੇ ਇਕ ਹੀ ਓਵਰ 'ਚ 4 ਵਿਕਟਾਂ ਲਈਆਂ। ਇਸ 'ਚ ਆਖ਼ਰੀ ਤਿੰਨ ਗੇਂਦਾਂ 'ਤੇ ਹੈਟ੍ਰਿਕ ਵੀ ਸ਼ਾਮਲ ਹੈ।
ਕੁਲਦੀਪ ਯਾਦਵ
ਚਾਈਨਾਮੈਨ ਕੁਲਦੀਪ ਯਾਦਵ ਦਾ ਇਸ ਸਮੇਂ ਦਿੱਲੀ ਕੈਪੀਟਲਸ ਦੀ ਟੀਮ ਪੂਰਾ ਲਾਹਾ ਲੈਂਦੇ ਹੋਏ ਦਿਖਾਈ ਦੇ ਰਹੀ ਹੈ। ਕੁਲਦੀਪ ਲਗਾਤਾਰ ਚੰਗੀ ਗੇਂਦਬਾਜ਼ੀ ਨਾਲ ਸਭ ਨੂੰ ਪ੍ਰਭਾਵਿਤ ਕਰ ਰਹੇ ਹਨ। ਉਨ੍ਹਾਂ ਨੇ ਸ਼ੁਰੂਆਤੀ 5 ਮੈਚਾਂ 'ਚ 11 ਵਿਕਟਾਂ ਹਾਸਲ ਕੀਤੀਆਂ ਹਨ। ਸਭ ਤੋਂ ਖ਼ਾਸ ਗੱਲ ਇਹ ਰਹੀ ਹੈ ਕਿ ਉਨ੍ਹਾਂ ਨੇ ਪਿਛਲੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਖ਼ਿਲਾਫ਼ ਗ਼ਜ਼ਬ ਦਾ ਪ੍ਰਦਰਸ਼ਨ ਕਰਦੇ ਹੋਏ 35 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਉਹ ਦੋ ਵਾਰ ਟੂਰਨਾਮੈਂਟ 'ਚ ਮੈਨ ਆਫ਼ ਦਿ ਮੈਚ ਵੀ ਬਣ ਚੁੱਕੇ ਹਨ।
ਇਹ ਵੀ ਪੜ੍ਹੋ : ਨੀਦਰਲੈਂਡ ਦੇ ਕੋਚ ਕੈਂਪਬੈਲ ਨੂੰ ਪਿਆ ਦਿਲ ਦਾ ਦੌਰਾ, ICU 'ਚ ਦਾਖ਼ਲ
ਟੀ ਨਟਰਾਜਨ
ਸੱਟ ਕਾਰਨ ਲੰਬੇ ਸਮੇਂ ਤੋਂ ਬਾਹਰ ਚਲ ਰਹੇ ਟੀ ਨਟਰਾਜਨ ਗੇਂਦਬਾਜ਼ੀ 'ਚ ਇਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੇ ਹੋਏ ਨਜ਼ਰ ਆ ਰਹੇ ਹਨ। ਨਟਰਾਜਨ ਸਟਿਕ ਦਾ ਸ਼ਾਨਦਾਰ ਮੁਜ਼ਾਹਰਾ ਕਰ ਰਹੇ ਹਨ, ਜਿਸ ਦਾ ਬੱਲੇਬਾਜ਼ਾਂ ਕੋਲ ਕੋਈ ਜਵਾਬ ਨਹੀਂ ਹੈ। ਉਨ੍ਹਾਂ ਨੇ 6 ਮੈਚਾਂ ਦੇ ਦੌਰਾਨ 12 ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਦੀ ਸ਼ਲਾਘਾ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮਾਈਕਲ ਵਾਨ ਵੀ ਕਰ ਚੁੱਕੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਖੇਡ ਦੇ ਮੈਦਾਨ 'ਤੇ ਪਰਤੀ ਬਾਰਟੀ, ਟੈਨਿਸ ਨਹੀਂ ਗੋਲਫ਼ ਖੇਡੇਗੀ
NEXT STORY