ਨਵੀਂ ਦਿੱਲੀ- ਆਸਟਰੇਲੀਆ ਤੇ ਭਾਰਤ ਵਿਚਾਲੇ ਸ਼ੁੱਕਰਵਾਰ ਤੋਂ ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾਵੇਗਾ। ਦੋਵਾਂ ਹੀ ਟੀਮਾਂ ਨੇ ਇਸ ਮੈਚ ਦੇ ਲਈ ਖੂਬ ਤਿਆਰੀ ਕੀਤੀ ਹੈ। ਆਸਟਰੇਲੀਆ ਦੇ ਵਿਰੁੱਧ ਭਾਰਤੀ ਬੱਲੇਬਾਜ਼ਾਂ ਦੇ ਬੱਲੇ ਤੋਂ ਖੂਬ ਦੌੜਾਂ ਨਿਕਲੀਆਂ ਹਨ। ਉੱਥੇ ਹੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵਿਰੋਧੀ ਟੀਮ ਵਿਰੁੱਧ ਦੌੜਾਂ ਬਣਾਉਣ 'ਚ ਖੂਬ ਆਨੰਦ ਆਉਂਦਾ ਹੈ। ਆਸਟਰੇਲੀਆ ਵਿਰੁੱਧ ਇਨ੍ਹਾਂ ਭਾਰਤੀ ਬੱਲੇਬਾਜ਼ਾਂ ਨੇ ਬਣਾਈਆਂ ਹਨ ਸਭ ਤੋਂ ਜ਼ਿਆਦਾ ਦੌੜਾਂ-
ਸਚਿਨ ਤੇਂਦੁਲਕਰ
71 ਮੈਚ, 3077 ਦੌੜਾਂ, ਔਸਤ 44.5, ਅਰਧ ਸੈਂਕੜੇ 15, ਸੈਂਕੜੇ 9, ਟਾਪ ਸਕੋਰ 175
ਮਹਿੰਦਰ ਸਿੰਘ ਧੋਨੀ
55 ਮੈਚ, 1660 ਦੌੜਾਂ, ਔਸਤ 44.86, ਅਰਧ ਸੈਂਕੜੇ 11, ਸੈਂਕੜੇ 2, ਟਾਪ ਸਕੋਰ 139
ਰੋਹਿਤ ਸ਼ਰਮਾ
40 ਮੈਚ, 2208 ਦੌੜਾਂ, ਔਸਤ 61.33, ਅਰਧ ਸੈਂਕੜੇ 8, ਸੈਂਕੜੇ 8, ਟਾਪ ਸਕੋਰ 209
ਵਿਰਾਟ ਕੋਹਲੀ
40 ਮੈਚ, 1910 ਦੌੜਾਂ, ਔਸਤ 54.57, ਅਰਧ ਸੈਂਕੜੇ 8 ਤੇ ਸੈਂਕੜੇ 8, ਟਾਪ ਸਕੋਰ 123
ਸ਼ਿਖਰ ਧਵਨ
27 ਮੈਚ, 1145 ਦੌੜਾਂ, ਔਸਤ 45.80, ਅਰਧ ਸੈਂਕੜੇ 6, ਸੈਂਕੜੇ 4, ਟਾਪ ਸਕੋਰ 143
ਭਾਰਤ ਤੇ ਆਸਟਰੇਲੀਆ ਵਿਚਾਲੇ ਪਹਿਲਾ ਵਨ ਡੇ ਮੈਚ 27 ਨਵੰਬਰ, ਦੂਜਾ ਮੈਚ 29 ਨਵੰਬਰ ਨੂੰ ਸਿਡਨੀ ਕ੍ਰਿਕਟ ਗਰਾਊਂਡ 'ਚ ਖੇਡਿਆ ਜਾਵੇਗਾ ਜਦਕਿ ਤੀਜਾ ਮੈਚ 2 ਦਸੰਬਰ ਨੂੰ ਮਨੁਕਾ ਓਵਲ, ਕੈਨਬਰਾ 'ਚ ਖੇਡਿਆ ਜਾਵੇਗਾ।
ਮਾੜੇ ਵਤੀਰੇ ਲਈ ਜਗ੍ਹਾ ਨਹੀਂ ਪਰ ਤਾਨ੍ਹੇ-ਮਿਹਣਿਆਂ ਦੀ ਉਮੀਦ : ਲੈਂਗਰ
NEXT STORY