ਕਰਾਚੀ-ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਸੈਮ ਅਯੂਬ ਅਤੇ ਫਖਰ ਜ਼ਮਾਨ ਸੱਟਾਂ ਤੋਂ ਉਬਰਨ ਤੋਂ ਬਾਅਦ ਪਾਕਿਸਤਾਨ ਸੁਪਰ ਲੀਗ (ਪੀਐਸਐਲ) 'ਚ ਵਾਪਸੀ ਕਰਨ ਲਈ ਤਿਆਰ ਹਨ। ਸੱਟ ਕਾਰਨ ਇਹ ਦੋਵੇਂ ਖਿਡਾਰੀ ਚੈਂਪੀਅਨਜ਼ ਟਰਾਫੀ ਅਤੇ ਨਿਊਜ਼ੀਲੈਂਡ ਖ਼ਿਲਾਫ਼ ਸੀਮਤ ਓਵਰਾਂ ਦੀ ਲੜੀ 'ਚ ਨਹੀਂ ਖੇਡ ਸਕੇ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਇੱਕ ਸੂਤਰ ਨੇ ਪੁਸ਼ਟੀ ਕੀਤੀ ਕਿ ਦੋਵਾਂ ਬੱਲੇਬਾਜ਼ਾਂ ਨੂੰ ਬੋਰਡ ਦੇ ਮੈਡੀਕਲ ਪੈਨਲ ਨੇ 11 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਪੀਐਸਐਲ ਤੋਂ ਪ੍ਰਤੀਯੋਗੀ ਕ੍ਰਿਕਟ 'ਚ ਵਾਪਸੀ ਲਈ ਹਰੀ ਝੰਡੀ ਦੇ ਦਿੱਤੀ ਹੈ।
ਸੈਮ ਨੇ ਜਨਵਰੀ ਦੀ ਸ਼ੁਰੂਆਤ ਤੋਂ ਬਾਅਦ ਕੋਈ ਮੈਚ ਨਹੀਂ ਖੇਡਿਆ ਹੈ। ਕੇਪ ਟਾਊਨ 'ਚ ਦੱਖਣੀ ਅਫਰੀਕਾ ਖ਼ਿਲਾਫ਼ ਦੂਜੇ ਟੈਸਟ ਦੇ ਪਹਿਲੇ ਦਿਨ ਫੀਲਡਿੰਗ ਕਰਦੇ ਸਮੇਂ ਉਸਦਾ ਗਿੱਟਾ ਟੁੱਟ ਗਿਆ। ਜ਼ਮਾਨ ਚੈਂਪੀਅਨਜ਼ ਟਰਾਫੀ ਦੇ ਪਹਿਲੇ ਮੈਚ 'ਚ ਜ਼ਖਮੀ ਹੋ ਗਿਆ ਸੀ। ਸੂਤਰ ਨੇ ਕਿਹਾ ਕਿ ਸੈਮ ਇਸਲਾਮਾਬਾਦ 'ਚ ਪੇਸ਼ਾਵਰ ਜ਼ਾਲਮੀ 'ਚ ਸ਼ਾਮਲ ਹੋ ਗਿਆ ਹੈ ਜਦੋਂ ਕਿ ਫਖਰ ਲਾਹੌਰ ਕਲੰਦਰਸ 'ਚ ਸ਼ਾਮਲ ਹੋ ਗਿਆ ਹੈ।
ਲੌਰੀਅਸ ਵਰਲਡ ਸਪੋਰਟਸ ਅਵਾਰਡਸ ਵਿੱਚ ਜੋਕੋਵਿਚ ਹੋਣਗੇ ਖਿੱਚ ਦਾ ਕੇਂਦਰ
NEXT STORY