ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਤੇ ਹਰ ਦਿਲ ਅਜ਼ੀਜ਼ ਅਦਾਕਾਰਾ ਪ੍ਰੀਤੀ ਜਿੰਟਾ ਇੱਕ ਵਾਰ ਫਿਰ ਚਰਚਾ 'ਚ ਆ ਗਈ ਹਨ। ਜਿੱਥੇ ਉਹ ਆਖ਼ਰੀ ਵਾਰ 2018 ਵਿੱਚ ਫਿਲਮਾਂ ਵਿੱਚ ਨਜ਼ਰ ਆਈ ਸੀ, ਉੱਥੇ ਹੁਣ ਉਹ ਆਪਣੀ IPL ਟੀਮ "ਪੰਜਾਬ ਕਿੰਗਜ਼" ਦੇ 2025 ਦੇ ਫਾਈਨਲ ਵਿੱਚ ਪਹੁੰਚਣ ਕਰਕੇ ਸੁਰਖੀਆਂ ਬਟੋਰ ਰਹੀ ਹੈ।
ਇਹ ਵੀ ਪੜ੍ਹੋ: 'ਬਾਈਡਨ ਮਰ ਚੁੱਕੈ ! ਅਮਰੀਕਾ 'ਚ ਘੁੰਮ ਰਿਹੈ ਉਨ੍ਹਾਂ ਦਾ ਡੁਪਲੀਕੇਟ...', ਟਰੰਪ ਦੇ ਬਿਆਨ ਨੇ ਸਭ ਨੂੰ ਕੀਤਾ ਹੈਰਾਨ

ਫਿਲਮੀ ਕਰੀਅਰ ਦੀ ਸ਼ੁਰੂਆਤ
ਪ੍ਰੀਤੀ ਨੇ 1998 ਵਿੱਚ ਸ਼ਾਹਰੁਖ ਖਾਨ ਦੀ ਫਿਲਮ "ਦਿਲ ਸੇ" ਰਾਹੀਂ ਸਿਨੇਮਾ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ। ਇੱਥੇ ਉਨ੍ਹਾਂ ਦਾ ਰੋਲ ਛੋਟਾ ਸੀ, ਪਰ ਪ੍ਰਭਾਵਸ਼ਾਲੀ। ਇਸ ਤੋਂ ਬਾਅਦ ਉਹ ਫਿਲਮ "ਕਿਆ ਕਹਿਨਾ" ਵਿਚ ਨਜ਼ਰ ਆਈ ਅਤੇ ਕਈ ਹੋਰ ਵੀ ਹਿੱਟ ਫਿਲਮਾਂ ਦਿੱਤੀਆਂ, ਜਿਨ੍ਹਾਂ ਨੇ ਉਨ੍ਹਾਂ ਨੂੰ ਪ੍ਰਸਿੱਧੀ ਦਿਵਾਈ। ਉਹ ਆਪਣੇ ਮੁਸਕਾਨ ਭਰੇ ਚਿਹਰੇ ਅਤੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ।
ਇਹ ਵੀ ਪੜ੍ਹੋ: ਸਟੇਜ 2 ਲਿਵਰ ਕੈਂਸਰ ਨਾਲ ਜੂਝ ਰਹੀ ਦੀਪਿਕਾ ਦੀ ਅੱਜ ਹੋਵੇਗੀ ਸਰਜਰੀ, ਪਤੀ ਸ਼ੋਏਬ ਨੇ ਹੱਥ ਜੋੜ ਮੰਗੀਆਂ ਦੁਆਵਾਂ

ਨਿੱਜੀ ਜ਼ਿੰਦਗੀ
ਸਾਲ 2009 ਵਿੱਚ ਜਦੋਂ ਉਹ ਆਪਣਾ 34ਵਾਂ ਜਨਮਦਿਨ ਮਨਾ ਰਹੀ ਸੀ, ਉਦੋਂ ਉਨ੍ਹਾਂ ਨੇ 34 ਅਨਾਥ ਲੜਕੀਆਂ ਨੂੰ ਗੋਦ ਲੈ ਕੇ ਇਸ ਦਿਨ ਨੂੰ ਖ਼ਾਸ ਬਣਾ ਦਿੱਤਾ। ਉਹਨਾਂ ਨੇ ਐਲਾਨ ਕੀਤਾ ਸੀ ਕਿ ਉਹ ਸਾਲ ਵਿੱਚ 2 ਵਾਰੀ ਰਿਸ਼ਿਕੇਸ਼ ਆ ਕੇ ਇਨ੍ਹਾਂ ਬੱਚਿਆਂ ਨੂੰ ਮਿਲੇਗੀ। ਫਿਰ ਸਾਲ 2016 ਵਿੱਚ ਪ੍ਰੀਤੀ ਨੇ ਵਿਆਹ ਕਰਕੇ ਆਪਣੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਸਾਲ 2021 ਵਿੱਚ ਉਨ੍ਹਾਂ ਨੇ ਸਰੋਗੇਸੀ ਰਾਹੀਂ 2 ਬੱਚਿਆਂ – ਜੈ ਅਤੇ ਜੀਆ – ਨੂੰ ਜਨਮ ਦਿੱਤਾ।
ਇਹ ਵੀ ਪੜ੍ਹੋ: 'ਹਾਉਸਫੁੱਲ 5' ਦੇ ਪ੍ਰਮੋਸ਼ਨਲ ਇਵੈਂਟ ਦੌਰਾਨ ਬੇਕਾਬੂ ਹੋਈ ਭੀੜ, ਰੋਣ ਲੱਗੇ ਫੈਨਜ਼, ਅਕਸ਼ੈ ਕੁਮਾਰ ਨੇ ਜੋੜ 'ਤੇ ਹੱਥ

IPL 2025 ‘ਚ ਪ੍ਰੀਤੀ ਦੀ ਟੀਮ
ਪ੍ਰੀਤੀ ਦੀ IPL ਟੀਮ "ਪੰਜਾਬ ਕਿੰਗਜ਼" ਨੇ 2025 ਦੇ ਫਾਈਨਲ 'ਚ ਪਹੁੰਚ ਕੇ ਇਤਿਹਾਸ ਰਚਿਆ ਹੈ। ਟੀਮ ਦੇ ਕਪਤਾਨ ਭਾਰਤੀ ਕ੍ਰਿਕਟਰ ਸ਼੍ਰੇਯਸ ਅਈਆਰ ਹਨ। ਇਸ ਸਫਲਤਾ ਨੇ ਪ੍ਰੀਤੀ ਨੂੰ ਮੁੜ ਚਰਚਾ ਵਿਚ ਲਿਆ ਦਿੱਤਾ ਹੈ।
ਇਹ ਵੀ ਪੜ੍ਹੋ:'ਬੁੱਢਾ ਹੋ ਗਿਆਂ, ਹੁਣ ਕੌਣ ਮਿਲੇਗੀ...?' 2 ਪਤਨੀਆਂ ਨਾਲ ਤਲਾਕ ਮਗਰੋਂ ਨਵੀਂ ਗਰਲਫ੍ਰੈਂਡ ਬਾਰੇ ਖੁੱਲ੍ਹ ਕੇ ਬੋਲੇ ਆਮਿਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਕਿੰਗਜ਼ ਨੇ ਖੁਦ ਨੂੰ ਤੀਜੇ ਨਹੀਂ ਸਗੋਂ ਪਹਿਲੇ ਸਥਾਨ ’ਤੇ ਰਹਿਣ ਲਈ ਤਿਆਰ ਕੀਤੈ : ਹੋਪਸ
NEXT STORY