ਮੁੰਬਈ (ਏਜੰਸੀ)- ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਨੇ ਗੁਜਰਾਤ ਟਾਈਟਨਜ਼ ਦੇ ਹੱਥੋਂ ਕੱਲ੍ਹ ਆਖ਼ਰੀ ਗੇਂਦ 'ਤੇ ਮਿਲੀ 5 ਵਿਕਟਾਂ ਦੀ ਹਾਰ ਦੇ ਬਾਅਦ ਇਸ ਮੁਕਾਬਲੇ ਨੂੰ ਆਪਣੀ ਟੀਮ ਲਈ ਇਕ ਸਬਕ ਦੱਸਿਆ।
ਵਿਲੀਅਮਸਨ ਨੇ ਮੈਚ ਦੇ ਬਾਅਦ ਕਿਹਾ, 'ਇਕ ਟੀਮ ਦੇ ਤੌਰ 'ਤੇ ਇਹ ਮੁਕਾਬਲਾ ਸਾਡੇ ਲਈ ਇਕ ਸਬਕ ਹੈ। ਸ਼ਸ਼ਾਂਕ ਨੇ ਪਹਿਲੀ ਪਾਰੀ ਦੇ ਅੰਤ ਵਿਚ ਬਿਰਤਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੂੰ ਕੁੱਝ ਮੁਕਾਬਲਿਆਂ ਵਿਚ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲ ਰਿਹਾ ਸੀ ਪਰ ਉਨ੍ਹਾਂ ਨੇ ਅੱਜ ਮਿਲੇ ਮੌਕੇ ਦਾ ਫ਼ਾਇਦਾ ਚੁੱਕਿਆ। ਇਸ ਮੈਚ ਵਿਚ ਜਿੱਤ ਦਾ ਸਿਹਰਾ ਗੁਜਰਾਤ ਨੂੰ ਜਾਂਦਾ ਹੈ। ਉਨ੍ਹਾਂ ਨੇ ਇਸ ਸੀਜ਼ਨ ਵਿਚ ਕਾਫ਼ੀ ਕਰੀਬੀ ਮੁਕਾਬਲੇ ਜਿੱਤੇ ਹਨ। ਹਾਲਾਂਕਿ ਸਾਡੇ ਲਈ ਵੀ ਇਸ ਮੈਚ ਵਿਚ ਕਾਫ਼ੀ ਸਕਾਰਾਤਮਕ ਗੱਲਾਂ ਹਨ।'
21 ਸਾਲਾ ਨੇਹਾਲ ਨੇ ਤੋੜਿਆ 66 ਸਾਲ ਪੁਰਾਣਾ ਰਿਕਾਰਡ, 578 ਦੌੜਾਂ ਦੀ ਪਾਰੀ 'ਚ ਜੜੇ 42 ਚੌਕੇ ਤੇ 37 ਛੱਕੇ
NEXT STORY