ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸੋਮਵਾਰ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਭਾਰਤੀ ਟੀਮ 'ਚ ਇਕ ਬਦਲਾਅ ਕੀਤਾ ਹੈ। ਬੋਰਡ ਨੇ ਆਈਪੀਐਲ ਦੌਰਾਨ ਜ਼ਖ਼ਮੀ ਹੋਏ ਕੇਐਲ ਰਾਹੁਲ ਦੀ ਥਾਂ ਈਸ਼ਾਨ ਕਿਸ਼ਨ ਨੂੰ ਮੌਕਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੇਐਲ ਰਾਹੁਲ (KL Rahul) ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਫੀਲਡਿੰਗ ਕਰਦੇ ਸਮੇਂ ਜ਼ਖਮੀ ਹੋ ਗਏ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਬਦਲੇ ਜਾਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਸੀ। ਇਹ ਚਰਚਾ ਸੋਮਵਾਰ ਸ਼ਾਮ ਨੂੰ ਉਸ ਸਮੇਂ ਖ਼ਤਮ ਹੋ ਗਈ ਜਦੋਂ ਬੀਸੀਸੀਆਈ ਨੇ ਤਿੰਨ ਸਟੈਂਡਬਾਏ ਖਿਡਾਰੀਆਂ ਦੇ ਨਾਲ ਰਾਹੁਲ ਦੀ ਥਾਂ ਲੈਣ ਦਾ ਐਲਾਨ ਕੀਤਾ।
ਇਸ ਆਈਪੀਐਲ ਵਿੱਚ ਹੁਣ ਤੱਕ ਈਸ਼ਾਨ ਕਿਸ਼ਨ ਦੀ ਫਾਰਮ ਸ਼ਾਨਦਾਰ ਰਹੀ ਹੈ। ਬੀਸੀਸੀਆਈ ਨੇ ਆਪਣੀ ਰੀਲੀਜ਼ ਵਿੱਚ ਜੈਦੇਵ ਉਨਾਦਕਟ ਬਾਰੇ ਵੀ ਜਾਣਕਾਰੀ ਦਿੱਤੀ, ਜਿਸ ਨੂੰ ਨੈੱਟ ਵਿੱਚ ਗੇਂਦਬਾਜ਼ੀ ਕਰਦੇ ਸਮੇਂ ਸਾਈਡ ਰੱਸੀ ਤੋਂ ਫਿਸਲਣ ਕਾਰਨ ਉਸ ਦੇ ਖੱਬੇ ਮੋਢੇ ਵਿੱਚ ਸੱਟ ਲੱਗ ਗਈ ਸੀ। ਉਹ ਵਰਤਮਾਨ ਵਿੱਚ ਬੰਗਲੁਰੂ ਵਿੱਚ NCA ਵਿੱਚ ਹੈ ਅਤੇ ਆਪਣੇ ਮੋਢੇ ਦੀ ਮਜ਼ਬੂਤੀ ਅਤੇ ਮੁੜ ਵਸੇਬੇ ਵਿੱਚੋਂ ਲੰਘ ਰਿਹਾ ਹੈ। ਹਾਲਾਂਕਿ ਉਨ੍ਹਾਂ ਦੀ ਫਿਟਨੈੱਸ ‘ਤੇ ਅੰਤਿਮ ਫੈਸਲਾ ਬਾਅਦ ‘ਚ ਲਿਆ ਜਾਵੇਗਾ।
ਇਹ ਵੀ ਪੜ੍ਹੋ : ਇਸ ਲਈ RCB ਨੂੰ ਕਦੀ ਟਰਾਫੀ ਨਹੀਂ ਦਿਵਾ ਸਕੇ ਕੋਹਲੀ, ਵਸੀਮ ਅਕਰਮ ਨੇ ਦੱਸੀ ਵਜ੍ਹਾ
ਉਨ੍ਹਾਂ ਤੋਂ ਇਲਾਵਾ ਸੂਰਯਕੁਮਾਰ ਯਾਦਵ, ਮੁਕੇਸ਼ ਕੁਮਾਰ ਅਤੇ ਰਿਤੂਰਾਜ ਗਾਇਕਵਾੜ ਨੂੰ ਸਟੈਂਡਬਾਏ ਵਜੋਂ ਟੀਮ ਵਿੱਚ ਚੁਣਿਆ ਗਿਆ ਹੈ। ਰਾਹੁਲ ਦੀ ਸੱਟ ਨੂੰ ਲੈ ਕੇ ਮਾਹਿਰਾਂ ਨੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਉਹ ਰਾਸ਼ਟਰੀ ਕ੍ਰਿਕਟ ਅਕੈਡਮੀ (NCA) ‘ਚ ਰਿਹੈਬਲੀਟੇਸ਼ਨ ਕਰਨਗੇ।
WTC ਫਾਈਨਲ ਲਈ ਭਾਰਤੀ ਟੀਮ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਅਜਿੰਕਯ ਰਹਾਣੇ, ਕੇਐਸ ਭਰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਉਮੇਸ਼ ਯਾਦਵ, ਜੈਦੇਵ ਉਨਾਦਕਟ, ਈਸ਼ਾਨ ਕਿਸ਼ਨ।
ਸਟੈਂਡਬਾਏ ਖਿਡਾਰੀ : ਰੁਤੁਰਾਜ ਗਾਇਕਵਾੜ, ਮੁਕੇਸ਼ ਕੁਮਾਰ, ਸੂਰਯਕੁਮਾਰ ਯਾਦਵ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕਰਨਲ ਸ਼ਾਰਪ ਸ਼ੂਟਰਜ਼ ਵੱਲੋਂ ਕਰਵਾਈ 8ਵੀਂ ਓਪਨ ਸ਼ੂਟਿੰਗ ਚੈਂਪੀਅਨਸ਼ਿਪ ਸਮਾਪਤ, 100 ਤੋਂ ਵੱਧ ਨਿਸ਼ਾਨੇਬਾਜ਼ਾਂ ਨੇ ਲਿਆ ਹਿੱਸਾ
NEXT STORY