ਕੋਲੰਬੋ— ਨਿਦਹਾਸ ਟਰਾਫੀ ਟੀ-20 ਮੁਕਾਬਲੇ 'ਚ ਭਾਰਤ ਨੇ ਬੰਗਲਾਦੇਸ਼ ਦੇ ਖਿਲਾਫ ਸ਼ਾਨਦਾਰ ਜਿੱਤ ਹਾਸਲ ਕੀਤੀ। ਮੈਚ ਦੇ ਹੀਰੋ ਦਿਨੇਸ਼ ਕਾਰਤਿਕ ਰਹੇ। ਉਸ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਭਾਰਤ ਨੇ ਇਸ ਮੈਚ ਨੂੰ 4 ਵਿਕਟਾਂ ਨਾਲ ਜਿੱਤ ਲਿਆ। ਮੈਚ ਤੋਂ ਬਾਅਦ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਕਿਹਾ ਕਿ ਦਿਨੇਸ਼ ਕਾਰਤਿਕ ਨੇ ਸਾਡੀ ਗੇਂਦਬਾਜ਼ੀ ਨੂੰ ਹਿਲਾ ਕੇ ਰੱਖ ਦਿੱਤਾ।
ਬੰਗਲਾਦੇਸ਼ ਟੀਮ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਕਿਹਾ ਕਿ ਕੋਈ ਵੀ ਮੈਚ ਜਿੱਤ ਸਕਦਾ ਸੀ ਪਰ ਭਾਰਤੀ ਟੀਮ ਨੇ ਆਖਿਰ 'ਚ ਵਧੀਆ ਪ੍ਰਦਰਸ਼ਨ ਕੀਤਾ। ਸ਼ਾਕਿਬ ਨੇ ਕਿਹਾ ਕਿ ਅਸੀਂ 18ਵੇਂ ਤੇ 19ਵੇਂ ਓਵਰ 'ਚ ਸ਼ਾਨਦਾਰ ਗੇਂਦਬਾਜ਼ੀ ਕਰਨਾ ਚਾਹੁੰਦੇ ਸੀ ਪਰ ਰੁਵੇਲ ਨੇ ਵੀ 15 ਦੌੜਾਂ ਦਿੱਤੀਆਂ, ਪਰ ਇਸ ਦਾ ਪੂਰਾ ਸਿਹਰਾ ਦਿਨੇਸ਼ ਕਾਰਤਿਕ ਨੂੰ ਜਾਂਦਾ ਹੈ। ਜਿਨ੍ਹਾਂ ਨੇ ਸਾਡੀ ਗੇਂਦਬਾਜ਼ੀ ਨੂੰ ਹਿਲਾ ਕੇ ਰੱਖ ਦਿੱਤਾ। ਅਸੀਂ ਜਾਣਦੇ ਸੀ ਕਿ 166 ਦੌੜਾਂ ਦਾ ਟੀਚਾ ਹਾਸਲ ਕਰਨਾ ਅਸਾਨ ਨਹੀਂ ਹੈ। ਸਾਡੇ ਵਲੋਂ ਟੀਮ ਦੇ ਸਾਰੇ ਮੈਂਬਰਾਂ ਨੇ ਆਪਣਾ 100 ਫੀਸਦੀ ਯੋਗਦਾਨ ਦਿੱਤਾ। ਹਾਰਨਾ ਬੁਰਾ ਲੱਗਦਾ ਹੈ ਪਰ ਅਸੀਂ ਵਧੀਆ ਖੇਡੇ।
ਬੰਗਲਾਦੇਸ਼ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕੀਤੀ। ਸਾਬੀਰ ਰਹਮਾਨ ਨੇ 77 ਦੌੜਾਂ ਦੀ ਬਦੌਲਤ ਬੰਗਲਾਦੇਸ਼ ਨੇ ਭਾਰਤ ਸਾਹਮਣੇ 166 ਦੌੜਾਂ ਦਾ ਟੀਚਾ ਰੱਖਿਆ। ਭਾਰਤ ਵਲੋਂ ਰੋਹਿਤ ਸ਼ਰਮਾ ਨੇ ਆਪਣੀ 56 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਆਖਰੀ 2 ਓਵਰਾਂ 'ਚ ਕਾਰਤਿਕ ਨੇ ਟੀਮ ਦੇ ਲਈ ਵਧੀਆ ਪ੍ਰਦਰਸ਼ਨ ਕੀਤਾ ਤੇ ਆਖਰੀ ਗੇਂਦ 'ਤੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਹਾਸਲ ਕਰਵਾਈ।
ਫਾਈਨਲ ਮੈਚ ਜਿੱਤਣ ਤੋਂ ਬਾਅਦ ਕਾਰਤਿਕ ਨੇ ਦਿੱਤਾ ਇਹ ਬਿਆਨ
NEXT STORY