ਨਵੀਂ ਦਿੱਲੀ (ਬਿਊਰੋ)— ਕਦੇ ਸਿਰਫ਼ 60 ਰੁਪਏ ਦੀ ਰੋਜ਼ਾਨਾ ਮਜ਼ਦੂਰੀ ਉੱਤੇ ਕੰਮ ਕਰਨ ਵਾਲੇ ਜੰਮੂ-ਕਸ਼ਮੀਰ ਦੇ ਬੱਲੇਬਾਜ਼ ਮਨਜ਼ੂਰ ਡਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦਾ ਟਿਕਟ ਮਿਲ ਗਿਆ ਹੈ। ਆਈ.ਪੀ.ਐੱਲ. ਦੀ ਨਿਲਾਮੀ ਵਿਚ ਕਿੰਗਸ ਇਲੈਵਨ ਪੰਜਾਬ ਨੇ ਡਾਰ ਨੂੰ 20 ਲੱਖ ਰੁਪਏ ਦੀ ਬੋਲੀ ਲਗਾ ਕੇ ਟੀਮ ਨਾਲ ਜੋੜਿਆ ਹੈ।
ਕਮਾਉਂਦਾ ਸੀ 60 ਰੁਪਏ ਦਿਹਾੜੀ
100 ਮੀਟਰ ਤੋਂ ਜ਼ਿਆਦਾ ਲੰਬੇ ਛੱਕੇ ਲਗਾਉਣ ਲਈ ਜਾਣੇ ਜਾਂਦੇ ਡਾਰ ਨੇ ਕਿਹਾ, ''ਮੈਂ ਇਸ ਮੌਕੇ ਲਈ ਅੱਲ੍ਹਾ ਦਾ ਸ਼ੁਕਰਗੁਜਾਰ ਹਾਂ, ਕਿੰਗਸ ਇਲੈਵਨ ਅਤੇ ਪ੍ਰੀਤੀ ਜਿੰਟਾ ਦਾ ਵੀ। ਮੇਰੀ ਜਿੰਦਗੀ ਸੰਘਰਸ਼ਾਂ ਨਾਲ ਭਰੀ ਹੋਈ ਹੈ ਅਤੇ ਜਦੋਂ ਮੈਨੂੰ ਨਿਲਾਮੀ ਵਿਚ ਟੀਮ ਮਿਲੀ, ਤਾਂ ਮੈਂ ਉਸ ਦਿਨ ਦੇ ਬਾਰੇ ਵਿਚ ਸੋਚ ਰਿਹਾ ਸੀ, ਜਦੋਂ ਮੈਂ ਪਿੰਡ ਵਿਚ ਮਜਦੂਰੀ ਕਰ ਕੇ ਰੋਜ਼ਾਨਾ 60 ਰੁਪਏ ਕਮਾਉਂਦਾ ਸੀ।''
30,000 ਤੋਂ ਜ਼ਿਆਦਾ ਲੋਕਾਂ ਨੇ ਦਿੱਤੀ ਵਧਾਈਆਂ
ਡਾਰ ਆਈ.ਪੀ.ਐੱਲ. ਨਿਲਾਮੀ ਵਿਚ ਕਰਾਰ ਪਾਉਣ ਵਾਲੇ ਜੰਮੂ-ਕਸ਼ਮੀਰ ਦੇ ਇਕਲੌਤੇ ਕ੍ਰਿਕਟਰ ਹਨ, ਜੋ ਸਿਰਫ ਉਨ੍ਹਾਂ ਲਈ ਹੀ ਨਹੀਂ, ਸਗੋਂ ਸੂਬੇ ਲਈ ਵੀ ਵੱਡੀ ਗੱਲ ਹੈ। ਅਗਲੇ ਮਹੀਨੇ ਹੋਣ ਵਾਲੇ ਵਿਜੈ ਹਜਾਰੇ ਟਰਾਫੀ ਦੀਆਂ ਜੰਮੂ ਵਿਚ ਤਿਆਰੀਆਂ ਵਿਚ ਲੱਗੇ ਡਾਰ ਨੇ ਕਿਹਾ, ''ਮੈਂ ਮਾਂ ਨਾਲ ਗੱਲ ਕਰ ਰਿਹਾ ਸੀ। ਉਨ੍ਹਾਂ ਨੇ (ਮਾਂ) ਦੱਸਿਆ ਕਿ ਲੱਗਭੱਗ 30,000 ਲੋਕ ਸਾਨੂੰ ਵਧਾਈਆਂ ਦੇਣ ਆਏ ਹਨ। ਅਜਿਹਾ ਪਿਆਰ ਪਾਉਣਾ ਕਾਫ਼ੀ ਖਾਸ ਹੈ।''
ਸਿਰਫ 9 ਟੀ-20 ਮੈਚਾਂ ਦਾ ਤਜ਼ਰਬਾ
ਡਾਰ ਨੇ ਕਿਹਾ, ''ਮੇਰਾ ਟੀਚਾ ਜ਼ਿਆਦਾ ਤੋਂ ਜ਼ਿਆਦਾ ਕ੍ਰਿਕਟ ਖੇਡਣਾ ਸੀ, ਕਿਉਂਕਿ ਇਸ ਤੋਂ ਮੈਂ ਜ਼ਿਆਦਾ ਪੈਸੇ ਕਮਾ ਸਕਦਾ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਜਦੋਂ ਪਹਿਲੀ ਵਾਰ ਮੈਂ ਕਲੱਬ ਕ੍ਰਿਕਟ ਖੇਡਿਆ ਸੀ, ਤਾਂ ਮੇਰੇ ਕੋਲ ਨਾ ਤਾਂ ਬੂਟ ਸਨ ਅਤੇ ਨਾ ਹੀ ਕ੍ਰਿਕਟ ਦੀ ਦੂਜੀ ਸਮੱਗਰੀ।'' ਪਿਛਲੇ ਸਾਲ ਜਨਵਰੀ ਵਿਚ ਸੂਬੇ ਟੀਮ ਲਈ ਡੈਬਿਊ ਕਰਨ ਵਾਲੇ ਡਾਰ ਕੋਲ 9 ਟੀ-20 ਅਤੇ ਚਾਰ ਲਿਸਟ-ਏ ਸ਼੍ਰੇਣੀ ਦੇ ਮੈਚਾਂ ਦਾ ਤਜ਼ਰਬਾ ਹੈ।
ਮੌਜੂਦਾ ਸੈਸ਼ਨ 'ਚ ਫਿੱਟਨੈਸ ਸਭ ਤੋਂ ਮਹੱਤਵਪੂਰਨ ਹੋਵੇਗੀ : ਗੋਪੀਚੰਦ
NEXT STORY