ਦੁਬਈ-ਦਿੱਲੀ ਕੈਪੀਟਲਸ ਦੀ ਹਾਰ ਤੋਂ ਬਾਅਦ ਸਟੀਵ ਸਮਿਥ ਨੇ ਕਿਹਾ ਕਿ ਦਿੱਲੀ ਦੀ ਟੀਮ ਨੇ ਵਧੀਆ ਗੇਂਦਬਾਜ਼ੀ ਕੀਤੀ। ਜਿਵੇਂ ਹੀ ਖੇਡ ਅੱਗੇ ਵਧਿਆ ਤਾਂ ਵਿਕਟ ਹੌਲੀ ਹੋ ਗਈ ਸੀ। ਬਟਲਰ ਅਤੇ ਸਟੋਕਸ ਨੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ ਪਰ ਫਿਰ ਅਸੀਂ ਕੁਝ ਵਿਕਟ ਗੁਆ ਦਿੱਤੇ ਅਤੇ ਸਟੋਕਸ ਤੇ ਸੰਜੂ ਵਿਚਾਲੇ ਇਕ ਹੋਰ ਸਾਂਝੇਦਾਰੀ ਹੋਈ। ਅਸੀਂ ਸਾਂਝੇਦਾਰੀਆਂ ਨੂੰ ਆਖਰ ਤੱਕ ਨਹੀਂ ਲੈ ਕੇ ਜਾ ਸਕੇ।
ਸਮਿਥ ਨੇ ਕਿਹਾ ਕਿ ਬੱਲੇਬਾਜ਼ਾਂ ਨੂੰ ਬੱਲੇਬਾਜ਼ੀ ਥੋੜੀ ਡੂੰਘਾਈ ਤੱਕ ਲੈ ਕੇ ਜਾਣ ਦੀ ਜ਼ਰੂਰਤ ਸੀ ਅਤੇ ਪਰ ਅਸੀਂ ਅਜਿਹਾ ਨਹੀਂ ਕਰ ਸਕੇ। ਅਸੀਂ ਸੋਚਿਆ ਕਿ ਸਾਡੀ ਟੀਮ ਨੇ ਵਧੀਆ ਗੇਂਦਬਾਜ਼ੀ ਕੀਤੀ ਅਤੇ ਦਿੱਲੀ ਦੀ ਟੀਮ ਨੂੰ 160 ਦੌੜਾਂ ਤੱਕ ਰੋਕ ਦਿੱਤਾ, ਸ਼ਾਇਦ ਇਸ ਵਿਕਟ 'ਤੇ ਵਧੀਆ ਸਕੋਰ ਸੀ ਪਰ ਦਿੱਲੀ ਦੇ ਗੇਂਦਬਾਜ਼ਾਂ ਨੇ ਵਧੀਆ ਗੇਂਦਬਾਜ਼ੀ ਕਰਦੇ ਹੋਏ ਸਾਨੂੰ ਦੌੜਾਂ ਨਹੀਂ ਬਣਾਉਣ ਦਿੱਤੀਆਂ।
ਸਮਿਥ ਨੇ ਕਿਹਾ ਇਸ ਮੈਚ 'ਚ ਜੋਫ੍ਰਾ ਆਰਚਰ ਨੇ ਸ਼ਾਨਦਾਰ ਖੇਡ ਦਿਖਾਇਆ ਪਰ ਦਿੱਲੀ ਦੇ ਕੋਲ ਐਨਰਿਚ ਨੋਰਤਜ ਅਤੇ ਰਬਾਡਾ ਵਰਗੇ ਵਿਸ਼ਵ ਪੱਧਰੀ ਗੇਂਦਬਾਜ਼ ਹਨ, ਜਿਨ੍ਹਾਂ ਨੇ ਸਾਡੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਤੋਂ ਰੋਕ ਦਿੱਤਾ ਅਤੇ ਲਗਾਤਾਰ ਵਿਕਟ ਡਿੱਗਦੇ ਰਹੇ।
ਐਨਰਿਚ ਨੋਰਤਜੇ ਨੇ ਸੁੱਟੀ IPL ਇਤਿਹਾਸ ਦੀ ਸਭ ਤੋਂ ਤੇਜ਼ ਗੇਂਦ
NEXT STORY