ਨਵੀਂ ਦਿੱਲੀ— ਵੈਸਟਇੰਡੀਜ਼ ਦੌਰੇ 'ਤੇ ਗਈ ਭਾਰਤੀ ਟੀਮ 5 ਮੈਚਾਂ ਦੀ ਵਨਡੇ ਸੀਰੀਜ਼ ਦੇ 2 ਮੈਚ ਹੁਣ ਵੈਸਟਇੰਡੀਜ਼ ਦੇ ਸਰ ਵਿਵੀਅਨ ਰਿਚਰਡ ਸਟੇਡੀਅਮ 'ਚ ਖੇਡੇਗੀ। ਐਂਟੀਗੁਆ ਦੇ ਨਾਰਥ ਸਾਊਂਡ 'ਚ ਬਣਿਆ ਇਹ ਸਟੇਡੀਅਮ ਆਪਣੇ ਖਰਾਬ ਆਊਟ ਫੀਲਡ ਦੀ ਵਜ੍ਹਾ ਨਾਲ ਵਿਵਾਦਾਂ 'ਚ ਰਿਹਾ ਹੈ। ਇਕ ਵਾਰ ਆਈ.ਸੀ.ਸੀ. ਨੇ ਸਖਤ ਕਦਮ ਉਠਾਉਂਦੇ ਹੋਏ ਇਸ ਗਰਾਊਂਡ ਨੂੰ ਸਸਪੈਂਡ ਕਰ ਦਿੱਤਾ ਸੀ। ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਗਰਾਊਂਡ ਨੂੰ ਉਸਦੇ ਆਊਟ ਫੀਲਡ ਦੀ ਵਜ੍ਹਾ ਨਾਲ ਬੈਨ ਦਾ ਸਾਹਮਣਾ ਕਰਨਾ ਪਿਆ ਸੀ।
ਜਦੋਂ ਖਿਡਾਰੀਆਂ ਨੇ ਖੁਦ ਕੈਂਸਲ ਕਰਵਾਇਆ ਮੈਚ
2009 'ਚ ਵੈਸਟ ਇੰਡੀਜ਼ ਦੌਰੇ 'ਤੇ ਗਈ ਇੰਗਲੈਂਡ ਟੀਮ ਇੱਥੇ ਦੂਜਾ ਟੈਸਟ ਮੈਚ ਖੇਡ ਰਹੀ ਸੀ। ਪਰ ਗਰਾਊਂਡ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਸੀ ਕਿ ਗੇਂਦਬਾਜ਼ ਵਾਰ-ਵਾਰ ਡਿੱਗ ਰਹੇ ਸਨ ਤੇ ਮੁਸ਼ਕਲ ਨਾਲ 10 ਗੇਂਦਾਂ ਦਾ ਖੇਡ ਹੀ ਹੋਇਆ ਸੀ। ਇਸਦੇ ਬਾਅਦ ਦੋਨੋਂ ਕਪਤਾਨਾਂ ਨੇ ਆਪਸੀ ਸਹਿਮਤੀ ਦੇ ਬਾਅਦ ਅੰਪਾਇਰ ਨਾਲ ਗੱਲ ਕਰਕੇ ਮੈਚ ਰੱਦ ਕਰਵਾ ਦਿੱਤਾ ਸੀ। ਇਸ ਦੇ ਬਾਅਦ ਆਈ.ਸੀ.ਸੀ. ਨੇ ਵੈਸਟ ਇੰਡੀਜ਼ ਕ੍ਰਿਕਟ ਬੋਰਡ ਨੂੰ ਚਿਤਾਵਨੀ ਦੇਣ ਦੇ ਬਾਅਦ ਇਸ ਗਰਾਊਂਡ ਨੂੰ ਕੌਮਾਂਤਰੀ ਮੈਚ ਹੋਸਟ ਕਰਨ 'ਤੇ ਇਕ ਸਾਲ ਦੀ ਪਾਬੰਦੀ ਲਗਾ ਦਿੱਤੀ ਸੀ। ਸਾਲ ਦੇ ਅੰਦਰ ਇਸ ਗਰਾਊਂਡ ਦੇ ਰੈਨੋਵੇਸ਼ਨ ਕੀਤਾ ਗਿਆ। ਜਿਸ ਦੇ ਬਾਅਦ ਇਹ ਪਾਬੰਦੀ ਹਟਾ ਦਿੱਤੀ ਗਈ ਸੀ।
ਦੱਸ ਦਈਏ ਕਿ ਵਿਰਾਟ ਕੋਹਲੀ ਨੇ 21 ਜੁਲਾਈ 2016 ਨੂੰ ਵੈਸਟ ਇੰਡੀਜ਼ ਖਿਲਾਫ ਇਸੇ ਗਰਾਊਂਡ 'ਤੇ ਆਪਣੇ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਲਗਾਇਆ ਸੀ। ਵਿਰਾਟ ਨੇ 283 ਗੇਂਦਾਂ 'ਤੇ 200 ਦੌੜਾਂ ਬਣਾਈਆਂ ਸਨ।
ਕੀ ਕੋਹਲੀ ਦੀ ਵਜ੍ਹਾ ਨਾਲ 'ਦਾਦਾ' ਅਤੇ 'ਕ੍ਰਿਕਟ ਦੇ ਭਗਵਾਨ' ਵਿਚਾਲੇ ਹੋ ਸਕਦੀ ਹੈ ਲੜਾਈ? ਇਹ ਹੋਵੇਗੀ ਵਜ੍ਹਾ...
NEXT STORY