ਸਪੋਰਸਟ ਡੈਸਕ— ਅਗਲੇ ਮਹੀਨੇ ਮਤਲਬ ਨਵੰਬਰ 'ਚ ਭਾਰਤ 'ਚ ਕਾਫੀ ਕ੍ਰਿਕਟ ਖੇਡੀ ਜਾਵੇਗੀ। ਨਵੰਬਰ ਦੇ ਮਹਿਨੇ 'ਚ ਇਕੱਠੇ ਤਿੰਨ ਦੇਸ਼ਾਂ ਦੀਆਂ ਟੀਮਾਂ ਭਾਰਤ ਦੌਰੇ 'ਤੇ ਆ ਰਹੀਆਂ ਹਨ। ਹਾਲਾਂਕਿ ਭਾਰਤ ਖਿਲਾਫ ਮੁਕਾਬਲਾ ਸਿਰਫ ਇਕ ਹੀ ਟੀਮ ਖੇਡੇਗੀ। ਇਸ ਦੌਰਾਨ ਜਗ੍ਹਾ ਜਗ੍ਹਾ ਕ੍ਰਿਕਟ ਖੇਡੀ ਜਾਵੇਗੀ। ਹਾਲਾਂਕਿ ਸਭ ਤੋਂ ਜ਼ਿਆਦਾ ਫਾਇਦਾ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਲੋਕਾਂ ਨੂੰ ਹੋਣ ਵਾਲੀ ਹੈ, ਉੱਥੇ ਸਭ ਤੋਂ ਜ਼ਿਆਦਾ ਮੈਚ ਖੇਡੇ ਜਾਣਗੇ। ਇਸ ਨਾਲ ਲੋਕਾਂ ਨੂੰ ਰੱਜ ਕੇ ਮੈਚ ਦੇਖਣ ਦਾ ਮੌਕਾ ਮਿਲੇਗਾ।
ਬੰਗਲਾਦੇਸ਼ ਖੇਡੇਗੀ ਭਾਰਤ ਖਿਲਾਫ ਟੀ-20 ਅਤੇ ਟੈਸਟ ਸੀਰੀਜ਼
ਸਭ ਤੋਂ ਪਹਿਲਾਂ ਬੰਗਲਾਦੇਸ਼ ਦੀ ਟੀਮ ਭਾਰਤ ਦੌਰੇ 'ਤੇ ਆ ਰਹੀ ਹੈ। ਬੰਗਲਾਦੇਸ਼ ਨੂੰ ਇੱਥੇ ਤਿੰਨ ਟੀ-20 ਅਤੇ 2 ਟੈਸਟ ਮੈਚ ਖੇਡਣੇ ਹਨ। ਬੰਗਲਾਦੇਸ਼ ਦੀ ਟੀਮ ਅੱਜ ਮਤਲਬ ਬੁੱਧਵਾਰ ਨੂੰ ਭਾਰਤ ਪਹੁੰਚ ਜਾਵੇਗੀ। ਬੰਗਲਾਦੇਸ਼ ਦੀ ਟੀਮ ਆਪਣਾ ਪਹਿਲਾ ਮੈਚ 3 ਨਵੰਬਰ ਨੂੰ ਦਿੱਲੀ 'ਚ, ਦੂਜਾ ਟੀ-20 ਮੈਚ ਸੱਤ ਨਵੰਬਰ ਨੂੰ ਰਾਜਕੋਟ 'ਚ, ਤੀਜਾ ਅਤੇ ਆਖਰੀ ਟੀ-20 ਮੈਚ ਦੱਸ ਨਵੰਬਰ ਨੂੰ ਨਾਗਪੁਰ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਹੋਵੇਗੀ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਹਿਲਾ ਟੈਸਟ ਮੈਚ 14 ਨਵੰਬਰ ਤੋਂ ਇੰਦੌਰ 'ਚ ਹੋਵੇਗਾ। ਦੂਜਾ ਅਤੇ ਆਖਰੀ ਟੈਸਟ ਕੋਲਕਾਤਾ 'ਚ ਖੇਡਿਆ ਜਾਵੇਗਾ। ਇਹ ਟੈਸਟ ਭਾਰਤੀ ਕ੍ਰਿਕਟ ਇਤਿਹਾਸ 'ਚ ਡੇ-ਨਾਈਟ ਮੈਚ ਹੋਵੇਗਾ।
ਭਾਰਤੀ ਜ਼ਮੀਨ 'ਤੇ ਵੈਸਟਇੰਡੀਜ਼ ਦੀ ਮੇਜ਼ਬਾਨੀ ਕਰੇਗੀ ਅਫਗਾਨ ਟੀਮ
ਉਥੇ ਹੀ ਦੂਜੇ ਪਾਸੇ ਦੋ ਹੋਰ ਵਿਦੇਸ਼ੀ ਵੈਸਟਇੰਡੀਜ਼ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਵੀ ਭਾਰਤ ਦੇ ਦੌਰੇ 'ਤੇ ਆ ਰਹੀ ਹਨ। ਹਾਲਾਂਕਿ ਉਨ੍ਹਾਂ ਦਾ ਭਾਰਤ ਤੋਂ ਮੁਕਾਬਲਾ ਨਹੀਂ ਹੋਵੇਗਾ, ਇਹ ਦੋਵੇਂ ਟੀਮਾਂ ਆਪਸ 'ਚ ਹੀ ਮੈਚ ਖੇਡਣਗੀਅ। ਇਹ ਮੈਚ ਹੋਣਗੇ ਜਰੂਰ ਭਾਰਤ 'ਚ ਪਰ ਇਸ ਸੀਰੀਜ ਦੀ ਮੇਜ਼ਬਾਨੀ ਅਫਗਾਨਿਸਤਾਨ ਕਰੇਗਾ। ਅਫਗਾਨਿਸਤਾਨ ਨੇ ਭਾਰਤ 'ਚ ਆਪਣਾ ਘਰੇਲੂ ਮੈਦਾਨ ਬਣਾ ਲਿਆ ਹੈ। ਦਰਅਸਲ ਅਫਗਾਨਿਸਤਾਨ 'ਚ ਕ੍ਰਿਕਟ ਨੂੰ ਲੈ ਕੇ ਬਹੁਤ ਜ਼ਿਆਦਾ ਸੁਵਿਧਾਵਾਂ ਉਪਲੱਬਧ ਨਹੀਂ ਹਨ, ਇਸ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮਦਦ ਦੇ ਇਰਾਦੇ ਨਾਲ ਅਫਗਾਨਿਸਤਾਨ ਨੂੰ ਇਹ ਸਹੂਲਤ ਦਿੱਤੀ ਗਈ ਹੈ। ਭਾਰਤ 'ਚ ਅਫਗਾਨਿਸਤਾਨ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਤਿੰਨ ਇਕ ਦਿਨਾਂ ਮੈਚ, ਤਿੰਨ ਟੀ-20 ਅਤੇ ਇਕ ਟੈਸਟ ਮੈਚ ਖੇਡੇਗੀ।
ਅਫਗਾਨਿਸਤਾਨ ਤੋਂ ਬਾਅਦ ਭਾਰਤ ਨਾਲ ਵੈਸਟਇੰਡੀਜ਼ ਖੇਡੇਗਾ ਟੀ 20 ਸੀਰੀਜ਼
ਅਫਗਾਨਿਸਤਾਨ ਦੀ ਟੀਮ ਤਾਂ ਇਸ ਸੀਰੀਜ਼ ਤੋਂ ਬਾਅਦ ਆਪਣੇ ਦੇਸ਼ ਪਰਤ ਜਾਵੇਗੀ, ਪਰ ਵੈਸਟਇੰਡੀਜ਼ ਦੀ ਟੀਮ ਭਾਰਤ 'ਚ ਹੀ ਰੁਕੇਗੀ ਅਤੇ ਭਾਰਤ ਬੰਗਲਾਦੇਸ਼ ਸੀਰੀਜ਼ ਖਤਮ ਹੋਣ ਤੋਂ ਬਾਅਦ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਸੀਰੀਜ਼ ਖੇਡੀ ਜਾਵੇਗੀ। 6ੇ ਦਸੰਬਰ ਨੂੰ ਵੈਸਟਇੰਡੀਜ਼ ਦੀ ਟੀਮ ਮੁੰਬਈ 'ਚ ਪਹਿਲਾ ਟੀ-20 ਮੈਚ ਖੇਡੇਗੀ।
ਜਾਣੋ ਕਿਉਂ BCCI ਪ੍ਰਧਾਨ ਗਾਂਗੁਲੀ ਨੂੰ ਚਿੱਠੀ ਲਿਖ ਦਿੱਲੀ 'ਚ ਮੈਚ ਨਾ ਕਰਾਉਣ ਦੀ ਕੀਤੀ ਅਪੀਲ
NEXT STORY