ਲਾਸ ਏਂਜਲਸ– ਲਾਸ ਏਂਜਲਸ ਕਾਊਂਟੀ ਦੇ ਸ਼ੇਰੀਫ ਨੇ ਕਿਹਾ ਕਿ ਟਾਈਗਰ ਵੁਡਸ ਦੇ ਨਾਲ ਹੋਇਆ ਹਾਦਸਾ ‘ਸਿਰਫ ਇਕ ਹਾਦਸਾ’ ਸੀ ਤੇ ਇਸ ਵਿਚ ਕਿਸੇ ਅਪਰਾਧਿਕ ਜਾਂਚ ਦੀ ਸੰਭਾਵਨਾ ਨਹੀਂ ਹੈ। ਅਧਿਕਾਰੀਆਂ ਨੇ ਕਿਹਾ ਕਿ ਵੁਡਸ ਦੇ ਡਰੱਗਸ ਜਾਂ ਅਲਕੋਹਲ ਸੇਵਨ ਦੇ ਵੀ ਕੋਈ ਸਬੂਤ ਨਹੀਂ ਮਿਲੇ ਹਨ। ਉਸ ਦੀ ਕਾਰ ਮੰਗਲਵਾਰ ਨੂੰ ਸੜਕ ਵਿਚਾਲੇ ਡਿਵਾਈਡਰ ਨਾਲ ਟਕਰਾਅ ਕੇ ਪਲਟ ਗਈ ਸੀ। ਸ਼ੇਰੀਫ ਐਲਕਸ ਵਿਲਾਨੂਏਵਾ ਨੇ ਕਿਹਾ,‘‘ਉਹ ਨਸ਼ੇ ਵਿਚ ਨਹੀਂ ਸੀ।’’
ਕੈਲੀਫੋਰਨੀਆ ਵਿਚ ਅਟਾਰਨੀ ਜਸਿਟਨ ਕਿੰਗ ਨੇ ਕਿਹਾ ਕਿ ਜਾਂਚਕਾਰ ਜੇਕਰ ਇਹ ਸਾਬਤ ਕਰ ਦਿੰਦੇ ਹਨ ਤਾਂ ਉਹ ਸੜਕ ਅਸੁਰੱਖਿਅਤ ਹੈ ਤੇ ਉਸੇ ਵਜ੍ਹਾ ਨਾਲ ਵੁਡਸ ਦੇ ਨਾਲ ਹਾਦਸਾ ਹੋਇਆ ਤਾਂ ਸਥਾਨਕ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਿਹਰਾਇਆ ਜਾ ਸਕਦਾ ਹੈ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਨੇ ਦੂਜੇ ਟੀ20 ’ਚ ਆਸਟਰੇਲੀਆ ਨੂੰ 4 ਦੌੜਾਂ ਨਾਲ ਹਰਾਇਆ
ਸ਼ੇਰੀਫ ਨੇ ਕਿਹਾ ਕਿ ਜਾਂਚਕਰਤਾ ਡਰੱਗਸ ਜਾਂ ਅਲਕੋਹਲ ਦੇ ਸੇਵਨ ਨੂੰ ਲੈ ਕੇ ਖੂਨ ਦੇ ਨਮੂਨਿਆਂ ਦੀ ਜਾਂਚ ਕਰ ਸਕਦੇ ਹਨ। ਇਸ ਤੋਂ ਇਲਾਵਾ ਵੁਡਸ ਦੇ ਮੋਬਾਈਲ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ ਕਿ ਕਿਤੇ ਉਹ ਡਰਾਈਵ ਕਰਦੇ ਸਮੇਂ ਮੋਬਾਈਲ ’ਤੇ ਗੱਲ ਤਾਂ ਨਹੀਂ ਕਰ ਰਿਹਾ ਸੀ ਜਾਂ ਕਾਰ ਦੇ ਬਲੈਕ ਬਾਕਸ ਤੋਂ ਪਤਾ ਲੱਗ ਸਕਦਾ ਹੈ ਕਿ ਉਸਦੀ ਰਫਤਾਰ ਕਿੰਨੀ ਸੀ।
ਇਹ ਖ਼ਬਰ ਪੜ੍ਹੋ- IND v ENG 3rd Test : ਭਾਰਤ ਨੇ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾਇਆ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IND v ENG 3rd Test : ਭਾਰਤ ਨੇ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾਇਆ
NEXT STORY