ਨਵੀਂ ਦਿੱਲੀ— ਐਡੀਲੇਡ ਟੈਸਟ 'ਚ ਭਾਰਤ ਦੇ ਹੱਥੋ ਹੋਈ ਹਾਰ ਤੋਂ ਬਾਅਦ ਕੰਗਾਰੂ ਟੀਮ ਦੇ ਸਾਹਮਣੇ ਉਸਦੇ ਕਪਤਾਨ ਟਿਮ ਪੇਨ ਦੀ ਸੱਟ ਦਾ ਖਤਰਾ ਵੀ ਮੰਡਰਾ ਰਿਹਾ ਹੈ। ਹਾਲਾਂਕਿ ਕੋਚ ਜਸਟਿਨ ਲੈਂਗਰ ਨੇ ਭਰੋਸਾ ਜਤਾਇਆ ਹੈ ਕਿ ਉਂਗਲੀ ਦੀ ਸੱਟ ਦੇ ਬਾਵਜੂਦ ਟਿਮ ਪੇਨ ਪਾਰਥ 'ਚ ਹੋਣ ਵਾਲੇ ਦੂਜੇ ਟੈਸਟ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਫਿੱਟ ਹੋ ਜਾਣਗੇ।
ਐਡੀਲੇਡ ਤੋਂ ਪਾਰਥ ਰਵਾਨਾ ਹੋਣ ਤੋਂ ਪਹਿਲਾਂ ਏਅਰਪੋਰਟ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੈਂਗਰ ਨੇ ਕਿਹਾ,' ਉਹ ਜਿੰਨੇ ਵੀ ਲੋਕਾਂ ਨੂੰ ਮਿਲੇ ਹਨ ਉਨ੍ਹਾਂ 'ਚੋਂ ਟਿਮ ਪੇਨ ਸਭ ਤੋਂ ਮਜ਼ਬੂਤ ਇਨਸਾਨ ਹਨ। ਜੇਕਰ ਉਨ੍ਹਾਂ ਦੀ ਉਂਗਲੀ ਚਾਰ ਟੁਕੜਿਆਂ 'ਚ ਟੁੱਟ ਵੀ ਜਾਵੇਗੀ ਤਾਂ ਵੀ ਉਹ ਮੈਚ ਲਈ ਫਿਟ ਹੋ ਜਾਣਗੇ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਨਾਲ ਅਜਿਹਾ ਹੋਇਆ ਹੈ ਅਤੇ ਉਹ ਮੈਚ ਤੱਕ 100 ਫੀਸਦੀ ਫਿੱਟ ਹੋ ਜਾਣਗੇ।

ਦਰਅਸਲ ਪੇਨ ਨੂੰ ਇਸ ਮੈਚ ਦੌਰਾਨ ਖੱਬੇ ਹੱਥ ਦੀ ਉਂਗਲੀ 'ਚ ਸੱਟ ਗਈ ਸੀ ਅਤੇ ਮੈਚ ਦੇ ਪੰਜਵੇਂ ਦਿਨ ਜਦੋਂ ਭਾਰਤ ਦੀ ਜਿੱਤ ਤੋਂ ਬਾਅਦ ਉਹ ਮੈਦਾਨ 'ਤੇ ਆਏ ਉਦੋਂ ਉਨ੍ਹਾਂ ਦੀ ਉਂਗਲੀ 'ਤੇ ਪੱਟੀ ਬੰਨ੍ਹੀ ਹੋਈ ਸੀ ਜਿਸ ਤੋਂ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਪਾਰਥ ਟੈਸਟ 'ਚ ਉਨ੍ਹਾਂ ਦਾ ਖੇਡਣਾ ਮੁਸ਼ਕਲ ਹੋ ਸਕਦਾ ਹੈ। ਆਸਟ੍ਰੇਲੀਆ ਦੀ ਟੀਮ ਨੇ ਪਹਿਲੀ ਵਾਰ ਆਪਣੇ ਘਰ 'ਚ ਟੈਸਟ ਸੀਰੀਜ਼ ਮੁਕਾਬਲਾ ਹਾਰਿਆ ਹੈ। ਬਾਲ ਟੈਂਪਰਿੰਗ ਤੋਂ ਬਾਅਦ ਕਮਜ਼ੋਰ ਆਸਟ੍ਰੇਲੀਆ ਦੇ ਸਾਹਮਣੇ ਭਾਰਤ ਕੋਲ ਪਹਿਲੀ ਵਾਰ ਕੰਗਾਰੂ ਟੀਮ ਨੂੰ ਉਸਦੇ ਘਰ 'ਚ ਹਰਾਉਣ ਦਾ ਸੁਨਿਹਰਾ ਮੌਕਾ ਹੈ। ਪਹਿਲਾ ਟੈਸਟ ਮੈਚ ਜਿੱਤ ਕੇ ਟੀਮ ਇੰਡੀਆ ਨੇ ਇਸ ਵੱਲ ਕਦਮ ਵਧਾ ਦਿੱਤਾ ਹੈ।
ਭਾਰਤ ਦੇ ਮੁਕਾਬਲੇ ਆਸਟਰੇਲੀਆ ਲਈ ਲਾਹੇਵੰਦ ਹੋਵੇਗਾ ਪਰਥ : ਪੋਂਟਿੰਗ
NEXT STORY