ਮੁੰਬਈ- ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਆਟਰੇਲੀਆ ਮਹਿਲਾ ਫ਼ੁੱਟਬਾਲ ਟੀਮ ਦੋ ਮੁਕਾਬਲਿਆਂ ਦੇ ਨਾਲ ਸ਼ੁਰੂ ਹੋ ਰਹੇ ਏ. ਐੱਫ. ਸੀ. ਮਹਿਲਾ ਏਸ਼ੀਆਈ ਕੱਪ ਲਈ ਇੱਥੇ ਪੁੱਜ ਗਈ। ਟੂਰਨਾਮੈਂਟ ਦੇ 20ਵੇਂ ਸੈਸ਼ਨ 'ਚ 12 ਟੀਮ ਹਿੱਸਾ ਲੈਣਗੀਆਂ ਤੇ ਤਿੰਨ ਸਟੇਡੀਅਮ 'ਚ 30 ਮੁਕਾਬਲੇ ਖੇਡੇ ਜਾਣਗੇ। ਭਾਰਤ 'ਚ ਆਸਟਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓਫ਼ਾਰੇਲ ਨੇ ਆਪਣੇ ਬਿਆਨ 'ਚ ਕਿਹਾ, 'ਦਿ ਮੇਟਿਲਡਾਸ (ਆਸਟਰੇਲੀਆ ਦੀ ਮਹਿਲਾ ਫ਼ੁੱਟਬਾਲ ਟੀਮ) ਏ. ਐੱਫ. ਸੀ. ਏਸ਼ੀਆਈ ਕੱਪ ਲਈ ਮੁੰਬਈ ਹਵਾਈ ਅੱਡੇ 'ਤੇ ਪਹੁੰਚ ਗਈ ਹੈ। ਉਨ੍ਹਾਂ ਨੂੰ ਖੇਡਦੇ ਹੋਏ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦਾ।'
ਟੂਰਨਾਮੈਂਟ ਤੋਂ ਪਹਿਲਾਂ ਆਸਟਰੇਲੀਆ ਦੀ ਟੀਮ ਦੁਬਈ 'ਚ ਟ੍ਰੇਨਿੰਗ ਕਰ ਰਹੀ ਸੀ। ਆਸਟਰੇਲੀਆ ਨੇ 2010 'ਚ ਇਹ ਟੂਰਨਾਮੈਂਟ ਜਿੱਤਿਆ ਸੀ ਤੇ 2006, 2014 ਤੇ 2018 'ਚ ਟੀਮ ਉਪ ਜੇਤੂ ਰਹੀ ਸੀ। ਟੀਮ ਨੂੰ ਪਿਛਲੇ ਦੋ ਫ਼ਾਈਨਲ 'ਚ ਜਾਪਾਨ ਦੇ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਫੀਫਾ ਰੈਂਕਿੰਗ 'ਚ 11ਵੇਂ ਸਥਾਨ ਦੇ ਨਾਲ ਟੂਰਨਾਮੈਂਟ ਦੀ ਚੋਟੀ ਦੀ ਰੈਂਕਿੰਗ ਵਾਲੀ ਟੀਮ ਆਸਟਰੇਲੀਆ ਤੇ ਸਾਬਕਾ ਚੈਂਪੀਅਨ ਜਾਪਾਨ ਖ਼ਿਤਾਬ ਦੇ ਦਾਅਵੇਦਾਰਾਂ 'ਚ ਸ਼ਾਮਲ ਹਨ। ਟੂਰਨਾਮੈਂਟ 'ਚ ਫਾਈਨਲਸ 'ਚ ਪਹਿਲੀ ਵਾਰ 8 ਦੀ ਜਗ੍ਹਾ 12 ਟੀਮਾਂ ਹਿੱਸਾ ਲੈਣਗੀਆਂ।
SA v IND : ਦੱਖਣੀ ਅਫਰੀਕਾ ਨੇ ਭਾਰਤ ਨੂੰ 31 ਦੌੜਾਂ ਨਾਲ ਹਰਾਇਆ
NEXT STORY