ਜਲੰਧਰ— ਵਨਡੇ 'ਚ 38 ਤਾਂ ਟੈਸਟ ਕ੍ਰਿਕਟ 'ਚ 25 ਸੈਂਕੜੇ ਲਗਾਉਣ ਵਾਲੇ ਭਾਰਤੀ ਕ੍ਰਿਕਟੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ 9 ਸਾਲ ਪਹਿਲਾਂ ਅੱਜ ਹੀ ਦੇ ਦਿਨ (24 ਦਸੰਬਰ) ਨੂੰ ਆਪਣੀ ਜਿੰਦਗੀ ਦਾ ਪਹਿਲਾਂ ਸੈਂਕਡਾ ਲਗਾਇਆ ਸੀ। ਆਪਣੇ ਕਰੀਅਰ ਦਾ ਸਿਰਫ 13ਵਾਂ ਮੈਚ ਖੇਡ ਰਹੇ ਕੋਹਲੀ ਉਸ ਸਮੇਂ ਕ੍ਰੀਜ 'ਤੇ ਆਏ ਸਨ ਜਦੋਂ ਸ਼੍ਰੀਲੰਕਾ ਵਲੋਂ ਕੀਤੇ ਗਏ 316 ਦੌੜਾਂ ਦਾ ਪਿੱਛਾ ਕਰਦੇ ਸਮੇਂ ਭਾਰਤੀ ਦੀ 2 ਵਿਕਟਾਂ ਸਿਰਫ 23 ਦੌੜਾਂ 'ਤੇ ਡਿੱਗ ਗਈਆਂ ਸਨ। ਅਜਿਹੇ ਸਮੇਂ 'ਚ ਵਿਰਾਟ ਕੋਹਲੀ ਨੇ 107 ਦੌੜਾਂ ਦੀ ਪਾਰੀ ਖੇਡ ਕੇ ਭਾਰਤੀ ਟੀਮ ਨੂੰ 7 ਵਿਕਟਾਂ ਨਾਲ ਜਿਤਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਗੌਤਮ ਗੰਭੀਰ ਦੀ ਬੈਸਟ ਪਾਰੀ ਸੀ ਉਹ

ਸ਼੍ਰੀਲੰਕਾ ਖਿਲਾਫ ਕੋਲਕਾਤਾ ਦੇ ਮੈਦਾਨ 'ਤੇ ਖੇਡੇ ਗਏ ਚੌਥੇ ਵਨਡੇ 'ਚ ਭਾਰਤੀ ਦੇ ਸਲਾਮੀ ਬੱੇਲਬਾਜ਼ ਗੌਤਮ ਗੰਭੀਰ ਨੇ ਕਰੀਅਰ ਬੈਸਟ 150 ਦੌੜਾਂ ਬਣਾਇਆ ਸਨ। ਦਰਅਸਲ ਸ਼੍ਰੀਲੰਕਾ ਤੋਂ ਮਿਲੇ 316 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਸੀ। ਵਰਿੰਦਰ ਸਹਿਵਾਗ 10 ਤਾਂ ਸਚਿਨ ਤੇਂਦੁਲਕਰ 8 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਇਸ ਤੋਂ ਬਾਅਦ ਗੰਭੀਰ ਨੇ ਵਿਰਾਟ ਕੋਹਲੀ ਦੇ ਨਾਲ ਮਿਲ ਕੇ ਪਾਰੀ ਨੂੰ ਅੱਗੇ ਵਧਾਇਆ ਅਤੇ ਟੀਮ ਨੂੰ ਜਿੱਤ ਦਿਵਾ ਕੇ ਹੀ ਵਾਪਸ ਪਰਤੇ ਸਨ। ਬੀਤੇ ਦਿਨਾਂ ਰਿਟਾਇਰਮੈਂਟ ਲੈਣ ਵਾਲੇ ਗੰਭੀਰ ਨੇ ਆਪਣੇ ਰਿਟਾਇਰਮੇਂਟ ਦੇ ਐਲਾਨ ਦੀ ਵੀਡੀਓ ਪਾ ਕੇ ਵੀ ਇਸ ਪਾਰੀ ਨੂੰ ਆਪਣੀ ਜਿੰਦਗੀ ਦੀ ਸਭ ਤੋਂ ਵਧੀਆ ਪਾਰੀਆਂ 'ਚੋਂ ਇਕ ਕਿਹਾ ਸੀ।
ਗੰਭੀਰ ਨੇ ਵਿਰਾਟ ਨੂੰ ਦਿੱਤਾ ਸੀ 'ਮੈਨ ਆਫ ਦ ਮੈਚ' ਅਵਾਰਡ

ਉਕਤ ਮੈਚ ਦੀ ਸਭ ਤੋਂ ਵੱਡੀ ਖਾਸ ਗੱਲ 150 ਦੌੜਾਂ ਬਣਾਉਣ ਵਾਲੇ ਗੌਤਮ ਗੰਭੀਰ ਵਲੋਂ ਮੈਨ ਆਫ ਦ ਮੈਚ ਅਵਾਰਡ ਕੋਹਲੀ ਨੂੰ ਦੇਣਾ ਸੀ। ਦਰਅਸਲ ਵਿਰਾਟ ਕੋਹਲੀ ਨੇ 107 ਦੌੜਾਂ ਦੀ ਪਾਰੀ ਦੌਰਾਨ 11 ਚੌਕੇ ਅਤੇ ਇਕ ਛੱਕਾ ਲਗਾ ਕੇ ਗੰਭੀਰ ਦਾ ਸਾਥ ਦਿੱਤਾ ਸੀ। ਗੰਭੀਰ ਕੋਹਲੀ ਦੀ ਪਾਰੀ ਨਾਲ ਇਨ੍ਹਾਂ ਖੁਸ਼ ਸੀ ਕਿ ਉਨ੍ਹਾਂ ਆਪਣਾ ਅਵਾਰਡ ਦੇ ਦਿੱਤਾ। ਇਹ ਕੋਹਲੀ ਦੀ ਜਿੰਦਗੀ ਦਾ ਪਹਿਲਾਂ ਸੈਂਕੜਾ ਸੀ।
ਇਨ੍ਹਾਂ ਕਾਰਨਾਂ ਕਰਕੇ ਹਾਕੀ ਲਈ ਨਿਰਾਸ਼ਾਜਨਕ ਰਿਹਾ ਸਾਲ 2018
NEXT STORY