ਨਵੀਂ ਦਿੱਲੀ (ਭਾਸ਼ਾ) : ਭਾਰਤ ਨੇ ਟੋਕੀਓ ਵਿਚ 23 ਜੁਲਾਈ ਤੋਂ 8 ਅਗਸਤ ਦਰਮਿਆਨ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਸੋਮਵਾਰ ਨੂੰ ਸਟ੍ਰਾਈਕਰ ਰਾਣੀ ਰਾਮਪਾਲ ਨੂੰ ਰਾਸ਼ਟਰੀ ਮਹਿਲਾ ਹਾਕੀ ਟੀਮ ਦਾ ਕਪਤਾਨ ਅਤੇ ਦੀਪ ਗ੍ਰੇਸ ਏਕਾ ਅਤੇ ਸਵਿਤਾ ਦੇ ਰੂਪ ਵਿਚ 2 ਉਪ-ਕਪਤਾਨ ਨਿਯੁਕਤ ਕੀਤੇ। ਭਾਰਤ ਨੇ ਪਿਛਲੇ ਹਫ਼ਤੇ ਟੋਕੀਓ ਓਲੰਪਿਕ ਲਈ 16 ਮੈਂਬਰੀ ਟੀਮ ਐਲਾਨੀ ਸੀ ਪਰ ਉਦੋਂ ਕਪਤਾਨ ਦਾ ਐਲਾਨ ਨਹੀਂ ਕੀਤਾ ਗਿਆ ਸੀ। ਹਾਲਾਂਕਿ ਇਹ ਲੱਗਭਗ ਤੈਅ ਸੀ ਕਿ ਰਾਣੀ ਹੀ ਟੀਮ ਦੀ ਅਗਵਾਈ ਕਰੇਗੀ। ਰਾਣੀ ਨੇ ਹਾਕੀ ਇੰਡੀਆ ਦੇ ਬਿਆਨ ਵਿਚ ਕਿਹਾ, ‘ਓਲੰਪਿਕ ਖੇਡਾਂ ਵਿਚ ਭਾਰਤੀ ਟੀਮ ਦੀ ਅਗਵਾਈ ਕਰਨਾ ਬਹੁਤ ਵੱਡਾ ਸਨਮਾਨ ਹੈ। ਪਿਛਲੇ ਕੁੱਝ ਸਾਲਾਂ ਵਿਚ ਕਪਤਾਨ ਦੇ ਰੂਪ ਵਿਚ ਮੇਰੀ ਭੂਮਿਕਾ ਆਸਾਨ ਹੋ ਗਈ ਹੈ, ਕਿਉਂਕਿ ਮੇਰੀਆਂ ਸਾਥੀ ਖਿਡਾਰਣਾਂ ਨੇ ਸੀਨੀਅਰ ਖਿਡਾਰਣਾਂ ਦੇ ਰੂਪ ਵਿਚ ਜ਼ਿੰਮੇਦਾਰੀਆਂ ਸਾਂਝੀਆਂ ਕੀਤੀਆਂ।’
ਰਾਣੀ ਦੀ ਕਪਤਾਨੀ ਵਿਚ ਭਾਰਤ ਨੇ ਪਿਛਲੇ ਕੁੱਝ ਸਾਲਾਂ ਵਿਚ ਮਹੱਤਵਪੂਰਨ ਉਪਲਬੱਧਤੀਆਂ ਹਾਸਲ ਕੀਤੀਆਂ ਹਨ। ਇਨ੍ਹਾਂ ਵਿਚ ਏਸ਼ੀਆ ਕੱਪ 2017 ਵਿਚ ਖ਼ਿਤਾਬ, ਏਸ਼ੀਆਈ ਖੇਡ 2018 ਵਿਚ ਚਾਂਦੀ ਦਾ ਤਮਗਾ, ਏਸ਼ੀਆਈ ਚੈਂਪੀਅਨਜ਼ ਟਰਾਫ਼ੀ 2018 ਵਿਚ ਚਾਂਦੀ ਦਾ ਤਮਗਾ ਅਤੇ ਐਫ.ਆਈ.ਐਚ. ਸੀਰੀਜ਼ ਫਾਈਨਲ 2019 ਵਿਚ ਜਿੱਤ ਸ਼ਾਮਲ ਹੈ। ਮੁੱਖ ਕੋਚ ਸੋਰਡ ਮਾਰਿਨ ਨੇ ਕਿਹਾ, ‘ਮੈਂ ਰਾਣੀ ਨੂੰ ਓਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਟੀਮ ਦੀ ਕਪਤਾਨ ਨਿਯੁਕਤ ਕੀਤੇ ਜਾਣ ਦੀ ਵਧਾਈ ਦਿੰਦਾ ਹਾਂ।’
ਛੇਤਰੀ ਨੇ ਬੈਂਗਲੁਰੂ ਐੱਫ. ਸੀ. ਨਾਲ ਕਰਾਰ ਦੋ ਸਾਲ ਲਈ ਵਧਾਇਆ
NEXT STORY