ਸਪੋਰਟਸ ਡੈਸਕ— ਟੋਕੀਓ ਓਲੰਪਿਕ ਦੇ ਆਯੋਜਨ ’ਚ ਚਾਰ ਮਹੀਨੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ ਤੇ ਜਾਪਾਨ ’ਚ ਮਸ਼ਾਲ ਰਿਲੇ ਸ਼ੁਰੂ ਹੋ ਚੁੱਕੀ ਹੈ ਪਰ ਕੁਝ ਡਾਕਟਰੀ ਮਾਹਰ ਇਸ ਖੇਡ ਮਹਾਕੁੰਭ ਦੇ ਆਯੋਜਨ ਦੇ ਪੱਖ ’ਚ ਨਹੀਂ ਹਨ। ਯੋਕੋਹਾਮਾ ਦੇ ਕੀਯੂ ਹਸਪਤਾਲ ’ਚ ਇਨਫ਼ੈਕਸ਼ਨ ਨਾਲ ਪੈਦਾ ਹੋਣ ਵਾਲੇ ਰੋਗਾਂ ਦੇ ਡਾਕਟਰ ਨੋਰੀਓ ਸੁਗਾਯਾ ਨੇ ਐਸੋਸੀਏਟਿਡ ਪ੍ਰੈਸ ਨੂੰ ਕਿਹਾ, ‘‘ਖ਼ਤਰਿਆਂ ਨੂੰ ਦੇਖਦੇ ਹੋਏ ਬਿਹਤਰ ਇਹੋ ਹੋਵੇਗਾ ਕਿ ਓਲੰਪਿਕ ਦਾ ਆਯੋਜਨ ਨਹੀਂ ਕੀਤਾ ਜਾਵੇਗਾ। ਜਾਪਾਨ ’ਚ ਜੋਖ਼ਮ ਬਹੁਤ ਜ਼ਿਆਦਾ ਹੈ। ਇੱਥੇ ਕਿਸੇ ਵੀ ਤਰ੍ਹਾਂ ਦੇ ਸੁਰੱਖਿਅਤ ਸਥਾਨ ਨਹੀਂ ਹਨ।’’
ਇਹ ਵੀ ਪੜ੍ਹੋ : ਕੋਰੋਨਾ ਦੇ ਸਾਏ ਹੇਠ ਕ੍ਰਿਕਟ ਜਗਤ, ਸਚਿਨ ਤੇ ਯੁਸੂਫ ਦੇ ਬਾਅਦ ਇਰਫਾਨ ਪਠਾਨ ਵੀ ਆਏ ਪਾਜ਼ੇਟਿਵ
ਸੁਗਾਯਾ ਨੇ ਕਿਹਾ ਕਿ ਓਲੰਪਿਕ ਦੇ ਆਯੋਜਨ ਲਈ 50 ਤੋਂ 70 ਫ਼ੀਸਦੀ ਆਮ ਜਨਤਾ ਦੇ ਟੀਕਾਕਰਨ ਦੀ ਸ਼ਰਤ ਹੋਣੀ ਚਾਹੀਦੀ ਹੈ ਪਰ ਜਾਪਾਨ ’ਚ ਟੀਕਾਕਰਨ ਦੀ ਰਫ਼ਤਾਰ ਹੌਲੀ ਹੈ ਤੇ ਇਸ ਲਈ ਅਜਿਹੀ ਸੰਭਾਵਨਾ ਨਹੀਂ ਹੈ। ਅਜੇ ਇਕ ਫ਼ੀਸਦੀ ਤੋਂ ਵੀ ਘੱਟ ਲੋਕਾਂ ਨੂੰ ਟੀਕਾ ਲਾਇਆ ਗਿਆ ਹੈ। ਓਲੰਪਿਕ 23 ਜੁਲਾਈ ਤੋਂ ਸ਼ੁਰੂ ਹੋਣਗੇ। ਸੁਗਾਯਾ ਨੇ ਕਿਹਾ, ‘‘ਬਹੁਤ ਘੱਟ ਸਮੇਂ ’ਚ ਹਜ਼ਾਰਾਂ ਵਿਦੇਸ਼ੀ ਦੇਸ਼ ’ਚ ਪ੍ਰਵੇਸ਼ ਕਰਨਗੇ ਜਿਸ ’ਚ ਵੱਡੀ ਗਿਣਤੀ ’ਚ ਮੀਡੀਆ ਕਰਮਚਾਰੀ ਵੀ ਸ਼ਾਮਲ ਹੋਣਗੇ। ਇਸ ਲਈ ਚੁਣੌਤੀ ਬਹੁਤ ਵੱਡੀ ਹੋਵੇਗੀ। ’’
ਇਹ ਵੀ ਪੜ੍ਹੋ : IPL 2021 : ਪੰਤ, ਰਹਾਣੇ, ਸਮਿਥ ਜਾਂ ਅਸ਼ਵਿਨ ’ਚੋਂ ਕੌਣ ਬਣੇਗਾ ਦਿੱਲੀ ਕੈਪੀਟਲਸ ਦਾ ਕਪਤਾਨ
ਜਾਪਾਨ ਮੈਡੀਕਲ ਸੰਘ ਦੇ ਪ੍ਰਮੁੱਖ ਡਾ. ਤਾਸ਼ੀਓ ਨਕਾਗਾਵਾ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਫਿਰ ਤੋਂ ਵਾਧਾ ਹੋਣ ’ਤੇ ਗੰਭੀਰ ਚਿੰੰਤਾ ਜਤਾਈ ਹੈ ਤੇ ਤੁਰੰਤ ਹੀ ਬਚਾਅ ਦੇ ਉਪਾਅ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਮਹੀਨੇ ਦੇ ਸ਼ੁਰੂ ’ਚ ਕਿਹਾ, ‘‘ਚੌਥੀ ਲਹਿਰ ਰੋਕਣ ਲਈ ਸਾਨੂੰ ਬਹੁਤ ਛੇਤੀ ਕਾਰਵਾਈ ਕਰਨੀ ਹੋਵੇਗੀ।’’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2021 : ਪੰਤ, ਰਹਾਣੇ, ਸਮਿਥ ਜਾਂ ਅਸ਼ਵਿਨ ’ਚੋਂ ਕੌਣ ਬਣੇਗਾ ਦਿੱਲੀ ਕੈਪੀਟਲਸ ਦਾ ਕਪਤਾਨ
NEXT STORY