ਟੋਕੀਓ— ਟੋਕੀਓ ਓਲੰਪਿਕ ਦੇ ਆਯੋਜਕਾਂ ਨੇ ਮੰਗਲਵਾਰ ਨੂੰ ਕਿਹਾ ਕਿ ਖੇਡਾਂ ’ਚ ਵਾਲੰਟੀਅਰ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ 7 ਹੋਰ ਠੇਕੇਦਾਰ ਵੀ ਇਨਫੈਕਟਿਡ ਪਾਏ ਗਏ ਹਨ। ਪੰਜ ਖਿਡਾਰੀ ਪਹਿਲਾਂ ਹੀ ਪਾਜ਼ੇਟਿਵ ਪਾਏ ਗਏ ਹਨ ਜਿਸ ’ਚੋਂ ਤਿੰਨ ਖੇਡ ਪਿੰਡ ’ਚ ਹੀ ਰਹਿ ਰਹੇ ਸਨ। ਓਲੰਪਿਕ ਨਾਲ ਜੁੜੇ ਕੋਰੋਨਾ ਪਾਜ਼ੇਟਿਵ ਦੇ ਮਾਮਲੇ ਵੱਧ ਕ 67 ਹੋ ਗਏ ਹਨ। ਓਲੰਪਿਕ 23 ਜੁਲਾਈ ਤੋਂ 8 ਅਗਸਤ ਤਕ ਚੱਲਣਗੇ। ਵਾਲੰਟੀਅਰ ਖੇਡਾਂ ਤੋਂ ਪਹਿਲਾਂ, ਉਸ ਦੇ ਦੌਰਾਨ ਤੇ ਬਾਅਦ ’ਚ ਮਦਦ ਨਾਲ ਜੁੜੇ ਹਨ। 7 ਹੋਰ ਠੇਕੇਦਾਰਾਂ ਦੇ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਹੁਣ ਠੇਕੇਦਾਰਾਂ ਦੀ ਗਿਣਤੀ ਵੱਧ ਕੇ 36 ਹੋ ਗਈ ਹੈ। ਕੋਰੋਨਾ ਮਹਾਮਾਰੀ ਦੇ ਵਿਚਾਲੇ ਖੇਡ ਦਰਸ਼ਕਾਂ ਦੇ ਬਿਨਾ ਕਰਾਏ ਜਾ ਰਹੇ ਹਨ। ਇਸ ’ਚ ਸਿਹਤ ਸੁਰੱਖਿਆ ਪ੍ਰੋਟੋਕਾਲ ਦਾ ਸਖ਼ਤੀ ਨਾਲ ਪਾਲਣ ਹੋ ਰਿਹਾ ਹੈ।
ਟੋਕੀਓ ਓਲੰਪਿਕ: ਖੇਡ ਪਿੰਡ ’ਚ ਖਿਡਾਰੀਆਂ ਲਈ ਘਰ ਵਰਗਾ ਮਾਹੌਲ, ਪਰੋਸਿਆ ਜਾ ਰਿਹੈ ‘ਦਾਲ-ਪਰੌਂਠਾ’
NEXT STORY